Honor killing: ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੌਪਾਰਾਏ ਬਾਜ ਸਿੰਘ ਵਿੱਚ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਲੜਕੇ ਤੇ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਆਨਰ ਕਿਲਿੰਗ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਲੜਕੀ ਅਤੇ ਲੜਕਾ ਪਹਿਲਾਂ ਹੀ ਕੋਰਟ ਮੈਰਿਜ ਕਰਵਾ ਚੁੱਕੇ ਸੀ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਲੜਕੀ ਦੇ ਪਿਤਾ ਨੇ ਲੜਕੀ ਅਤੇ ਉਸਦੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਬੋਪਾ ਰਾਏਬਾਦ ਸਿੰਘ ਵਿੱਚ ਜ਼ੀ ਮੀਡੀਆ ਨੇ ਪੁੱਜ ਕੇ ਮ੍ਰਿਤਕ ਲੜਕੀ ਦੀ ਮਾਤਾ ਨਾਲ ਗੱਲ ਕੀਤੀ। ਲੜਕੀ ਦੀ ਮਾਤਾ ਨੇ ਕਿਹਾ ਕਿ ਉਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਚੋਲਾ ਪਾਇਆ ਸੀ ਜਿਸ ਕਰਕੇ ਪਿਓ ਦਾ ਇਹ ਕਹਿਣਾ ਸੀ ਕਿ ਇੱਜ਼ਤ ਖਰਾਬ ਨਾ ਹੋਵੇ ਅਸੀਂ ਵਿਆਹ ਕਰਵਾ ਦਿੰਦੇ ਹਾਂ। ਪਰ ਲੜਕੇ ਦੇ ਪਰਿਵਾਰਿਕ ਮੈਂਬਰ ਨਹੀਂ ਸੀ ਮੰਨਦੇ ਜਿਸ ਕਰਕੇ ਲੜਕੀ ਘਰੋਂ ਭੱਜੀ ਜਦੋਂ ਕੱਲ੍ਹ ਵਾਪਸ ਕੱਪੜੇ ਲੈਣ ਆਈ ਸੀ ਤਾਂ ਉਸਨੂੰ ਨਹੀਂ ਸੀ ਪਤਾ ਕਿ ਪਿਓ ਘਰ ਹੋਵੇਗਾ।
ਪਿਓ ਨੇ ਵੇਖ ਕੇ ਹੀ ਆਪਾਂ ਗੁਆ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਲੜਕਾ ਇਸ ਹੀ ਜਗ੍ਹਾ ਤੋਂ 20 ਕਿਲੋਮੀਟਰ ਦੂਰ ਕਾਕੜ ਪਿੰਡ ਉਤੇ ਰਹਿੰਦਾ ਹੈ ਅਤੇ ਰੇਤਾ ਮਿੱਟੀ ਦਾ ਕੰਮ ਕਰਦਾ ਸੀ। ਲੜਕੀ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਸੀ। ਦੋਵਾਂ ਦੇ ਤਿੰਨ ਸਾਲ ਤੋਂ ਸਬੰਧ ਸਨ ਤੇ ਲੜਕਾ ਘਰ ਵੀ ਆਉਂਦਾ-ਜਾਂਦਾ ਸੀ ਪਰ ਜਦੋਂ ਇਹ ਘਰੋਂ ਭੱਜੇ ਤਾਂ ਪਿਓ ਦਾ ਆਪਾਂ ਗੁਆ ਦਿੱਤਾ ਜਦੋਂ ਵਾਪਸ ਆਏ ਤਾਂ ਪਿਓ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਡੀ.ਐਸ.ਪੀ ਰਾਜਾਸਾਂਸੀ ਨੇ ਦੱਸਿਆ ਕਿ ਲੜਕਾ ਜੋਬਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਕਾਕੜ ਤਰੀਨ ਦਾ ਗੁਰਦਿਆਲ ਸਿੰਘ ਵਾਸੀ ਪਿੰਡ ਬੋਪਾਰਾਏ ਬਾਜ ਸਿੰਘ ਦੇ ਘਰ ਆਉਣਾ ਜਾਣਾ ਸੀ ਜਿਸ ਦੌਰਾਨ ਜੋਬਨਦੀਪ ਸਿੰਘ ਦੇ ਗੁਰਦਿਆਲ ਸਿੰਘ ਦੀ ਲੜਕੀ ਸੁਖਬੀਰ ਕੌਰ ਨਾਲ ਨਾਜਾਇਜ਼ ਸੰਬੰਧ ਬਣ ਗਏ ਜਦੋਂ ਇਸ ਗੱਲ ਦਾ ਪਤਾ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਲੱਗਾ ਤਾਂ ਉਸ ਵੱਲੋਂ ਇਨ੍ਹਾਂ ਦੋਹਾਂ ਦਾ ਤੇਜ਼ਧਾਰਾਂ ਹਥਿਆਰਾ ਨਾਲ ਕਤਲ ਕਰ ਦਿੱਤਾ।
ਦੋਸ਼ੀ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਘਟਨਾ ਸੰਬੰਧੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।