Home >>Punjab

Fazilka News: ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰ ਕਿਸਾਨ ਗੰਨੇ ਦੀ ਫਸਲ ਤੋਂ ਖੁਦ ਤਿਆਰ ਕਰ ਰਿਹਾ 'ਗੁੜ'

Fazilka Farmer Jasveer Singh Success Story: ਕਿਸਾਨਾ ਦਾ ਕਹਿਣਾ ਹੈ ਕਿ ਸ਼ੂਗਰ ਮਿੱਲਾਂ ਤੋਂ ਕਿਸਾਨਾਂ ਨੂੰ ਲਾਭ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਵੱਲੋਂ ਖੁਦ ਦੀ ਗੰਨੇ ਦੀ ਫਸਲ ਤੋਂ ਗੁੜ ਤਿਆਰ ਕਰਕੇ ਵੇਚ ਮੁਨਾਫਾ ਕਮਾਇਆ ਜਾ ਰਿਹਾ ਹੈ।   

Advertisement
Fazilka News: ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰ ਕਿਸਾਨ ਗੰਨੇ ਦੀ ਫਸਲ ਤੋਂ ਖੁਦ ਤਿਆਰ ਕਰ ਰਿਹਾ 'ਗੁੜ'
Riya Bawa|Updated: Dec 19, 2023, 09:45 AM IST
Share

Fazilka Farmer Jasveer Singh Success Story: ਪੰਜਾਬ ਦਾ ਹਰ ਕਿਸਾਨ ਦਿਨ- ਦਿਨੋ ਕਮਾਈ ਵਿੱਚ ਵਾਧਾ ਕਰਨ ਲਈ ਅਤੇ ਤਕਨੀਕਾਂ ਦੇ ਨਾਲ- ਨਾਲ ਅੱਗੇ ਵੱਧ ਰਿਹਾ ਹੈ ਜਿਸ ਨਾਲ ਕਿਸਾਨ ਦੀ ਮਿਹਨਤ ਵੀ ਰੰਗ ਲਿਆ ਰਹੀ ਹੈ। ਅਕਸਰ ਦੇਖਿਆ ਹੀ ਹੋਵੇਗਾ ਅਗਾਂਹ ਵਧੂ ਕਿਸਾਨਾਂ ਦੀ ਸਫਲਤਾ ਦੀਆਂ ਕਹਾਣੀਆਂ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਤੇ ਉਸ ਤਕਨੀਕ ਨੂੰ ਵੀ ਅਪਣਾਉਂਦਾ ਹੈ।

ਖੇਤੀ ਪ੍ਰਸਾਰ ਦਾ ਮੁੱਖ ਹਿੱਸਾ ਹੈ। ਕਿਸਾਨਾਂ ਵੱਲੋਂ ਆਧੁਨਿਕ ਤਕਨੀਕਾਂ ਨਾਲ ਪ੍ਰਾਪਤ ਕੀਤੀ ਇਹ ਕਾਮਯਾਬੀ ਦੂਜੇ ਕਿਸਾਨਾਂ ਲਈ ਪ੍ਰੇਰਣਾ ਹੈ। ਅੱਜ ਇਸ ਆਟੀਕਲ ਵਿੱਚ ਪਮਜਾਬ ਦੇ ਹੀ ਇੱਕ ਜ਼ਿਲ੍ਹੇ ਦੇ ਕਿਸਾਨ ਦੀ ਸਫ਼ਸਤਾ ਦੀ ਕਹਾਣੀ ਸਾਂਝਾ ਕਰਨ ਜਾ ਰਹੇ ਹਨ ਜਿਸ ਨਾਲ ਬਾਕੀਆ ਕਿਸਾਨਾਂ ਨੂੰ ਵੀ ਪ੍ਰੇਰਨਾ ਮਿਲੇਗੀ। ਇਹ ਕਿਸਾਨ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਇਸ ਕਿਸਾਨ ਨੇ ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰ ਗੰਨੇ ਦੀ ਫਸਲ ਤੋਂ ਖੁਦ 'ਗੁੜ' ਤਿਆਰ ਕੀਤਾ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੁਣ ਸੀਤ ਲਹਿਰ ਦਾ ਕਹਿਰ, IMD ਵੱਲੋਂ 10 ਜ਼ਿਲ੍ਹਿਆਂ 'ਚ ਆਰੇਂਜ ਅਲਰਟ

ਦੱਸ ਦਈਏ ਕਿ ਫਾਜ਼ਿਲਕਾ ਦੇ ਵਿੱਚ ਪਿੰਡ ਚੱਕ ਪੱਖੀ ਵਿੱਚ ਕਿਸਾਨ ਜਸਵੀਰ ਸਿੰਘ ਵੱਲੋਂ ਦੋ ਏਕੜ ਫਸਲ ਦੇ ਵਿੱਚ ਗੰਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਤੇ ਇਸ ਗੰਨੇ ਦੀ ਫਸਲ ਤੋਂ ਖੁਦ ਗੁੜ ਤਿਆਰ ਕਰਕੇ ਉਸ ਵੱਲੋਂ ਗੁੜ ਵਿੱਚ ਮੁਨਾਫਾ ਕਮਾਇਆ ਜਾ ਰਿਹਾ ਹੈ। ਕਿਸਾਨਾ ਦਾ ਕਹਿਣਾ ਹੈ ਕਿ ਸ਼ੂਗਰ ਮਿੱਲਾਂ ਤੋਂ ਕਿਸਾਨਾਂ ਨੂੰ ਲਾਭ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਵੱਲੋਂ ਖੁਦ ਦੀ ਗੰਨੇ ਦੀ ਫਸਲ ਤੋਂ ਗੁੜ ਤਿਆਰ ਕਰਕੇ ਵੇਚ ਮੁਨਾਫਾ ਕਮਾਇਆ ਜਾ ਰਿਹਾ ਹੈ। 

ਇਹੀ ਵਜਹਾ ਹੈ ਕਿ ਸ਼ੁੱਧਤਾ ਦਾ ਧਿਆਨ ਰੱਖਦੇ ਹੋਏ ਤਿਆਰ ਕੀਤਾ ਜਾ ਰਿਹਾ ਗੁੜ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਵੱਡੀ ਗੱਲ ਇਹ ਰਹੀ ਕਿ ਇਸ ਕਿਸਾਨ ਵੱਲੋਂ ਆਪਣੀ ਜ਼ਮੀਨ ਤੇ ਬੀਜੀ ਗਈ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਦਾ ਇਸਤੇਮਾਲ ਵੀ ਗੰਨੇ ਤੋਂ ਗੁੜ ਬਣਾਉਣ ਦੇ ਲਈ ਕੀਤਾ ਜਾ ਰਿਹਾ ਹੈ। ਇੱਕ ਪਾਸੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਕਿਸਾਨ ਆਪਣੀ ਫਸਲ ਤੋਂ ਗੁੜ ਤਿਆਰ ਕਰ ਵੇਚ ਲਾਭ ਕਮਾ ਰਿਹਾ ਹੈ। ਜੋ ਬਾਕੀ ਕਿਸਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਰਿਹਾ ਹੈ।

ਇਹ ਵੀ ਪੜ੍ਹੋ:China Earthquake: ਚੀਨ 'ਚ ਲੱਗੇ ਭੂਚਾਲ ਦੇ ਝਟਕੇ, ਹੁਣ ਤੱਕ 111 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ

(ਸੁਨੀਲ ਨਾਗਪਾਲ ਦੀ ਰਿਪੋਰਟ)

Read More
{}{}