Home >>Punjab

Fazilka News: ਬੀਕਾਨੇਰ 'ਚ ਲੁੱਟ ਦੀ ਵਾਰਦਾਤ ਦੇ ਮੁਲਜ਼ਮ ਫਾਜ਼ਿਲਕਾ ਪੁਲਿਸ ਨੇ ਕੀਤੇ ਗ੍ਰਿਫ਼ਤਾਰ

ਬੀਕਾਨੇਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਏ ਮੁਲਜ਼ਮ ਫਾਜ਼ਿਲਕਾ ਪੁਲਿਸ ਦੇ ਹੱਥ ਚੜ੍ਹ ਗਏ ਹਨ। ਮੁਲਜ਼ਮਾਂ ਕੋਲੋਂ 13 ਲੱਖ 80 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਰਾਜਪੁਰਾ ਬੈਰੀਅਰ ਉਤੇ ਫਾਜ਼ਿਲਕਾ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਸਖ਼ਤੀ ਦੌਰਾਨ ਚੈਕਿੰਗ

Advertisement
 Fazilka News: ਬੀਕਾਨੇਰ 'ਚ ਲੁੱਟ ਦੀ ਵਾਰਦਾਤ ਦੇ ਮੁਲਜ਼ਮ ਫਾਜ਼ਿਲਕਾ ਪੁਲਿਸ ਨੇ ਕੀਤੇ ਗ੍ਰਿਫ਼ਤਾਰ
Ravinder Singh|Updated: May 23, 2024, 04:09 PM IST
Share

Fazilka News: ਬੀਕਾਨੇਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਏ ਮੁਲਜ਼ਮ ਫਾਜ਼ਿਲਕਾ ਪੁਲਿਸ ਦੇ ਹੱਥ ਚੜ੍ਹ ਗਏ ਹਨ। ਮੁਲਜ਼ਮਾਂ ਕੋਲੋਂ 13 ਲੱਖ 80 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

ਰਾਜਪੁਰਾ ਬੈਰੀਅਰ ਉਤੇ ਫਾਜ਼ਿਲਕਾ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਸਖ਼ਤੀ ਦੌਰਾਨ ਚੈਕਿੰਗ ਕਰਦੇ ਹੋਏ ਇਹ ਬਰਾਮਦਗੀ  ਹੋਈ ਹੈ। ਹੁਣ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਬਰਾਮਦ ਹੋਇਆ ਪੈਸਾ ਲੁੱਟਖੋਹ ਦਾ ਹੈ। ਜੋ ਮੁਲਜ਼ਮਾਂ ਵੱਲੋਂ ਬੀਕਾਨੇਰ ਵਿੱਛ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਹਾਸਲ ਕੀਤਾ ਗਿਆ ਸੀ।

ਜਾਣਕਾਰੀ ਦਿੰਦੇ ਹੋਏ ਬਲੂਆਣਾ ਦਿਹਾਤੀ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੰਟਰਸਟੇਟ ਨਾਕਾਬੰਦੀ ਦੌਰਾਨ ਰਾਜਸਥਾਨ ਵੱਲੋਂ ਆਈ ਸਵਿਫਟ ਗੱਡੀ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਗੱਡੀ ਵਿਚੋਂ 13 ਲੱਖ 80 ਹਜ਼ਾਰ ਰੁਪਏ ਨਕਦੀ ਬਰਾਮਦੀ ਹੋਈ।

ਇਹ ਵੀ ਪੜ੍ਹੋ : Khanna News: ਭੈਣ-ਭਰਾ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ 74 ਲੱਖ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਗ੍ਰਿਫਤਾਰ

ਹਾਲਾਂਕਿ ਗੱਡੀ ਵਿੱਚ ਸਵਾਰ ਤਿੰਨ ਲੋਕਾਂ ਨੇ ਕਬੂਲ ਕੀਤਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਗੱਡੀ ਵਿੱਚ ਬਰਾਮਦ ਕੀਤੇ ਗਏ ਪੈਸੇ ਲੁੱਟ ਦੇ ਹਨ ਜੋ ਮੁਲਜ਼ਮ ਬੀਕਾਨੇਰ ਵਿੱਚ ਇੱਕ ਸੇਠ ਤੋਂ ਲੁੱਟੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬੱਬੂ ਖ਼ਾਨ ਅਤੇ ਅਰਮਾਨ ਖ਼ਾਨ ਤੇ ਦਪਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ, ਜਿਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਉਕਤ ਮੁਲਜ਼ਮਾਂ ਖਿਲਾਫ਼ ਬੀਕਾਨੇਰ ਵਿੱਚ ਵੀ ਪਰਚਾ ਦਰਜ ਹੈ।

ਇਹ ਵੀ ਪੜ੍ਹੋ : Mohali News: ਅੱਤ ਦੀ ਗਰਮੀ 'ਚ ਪਿਛਲੇ 4 ਦਿਨ ਤੋਂ ਬਿਜਲੀ ਠੱਪ; ਗਰਿੱਡ ਦੇ ਘਿਰਾਓ ਪਿਛੋਂ ਰਾਤ 3 ਵਜੇ ਸਪਲਾਈ ਹੋਈ ਬਹਾਲ

Read More
{}{}