Home >>Punjab

Fazilka News: ਪੁਲਿਸ ਨੇ ਡਰੋਨ ਨਾਲ ਪਾਇਆ ਪਿੰਡ ਨੂੰ ਘੇਰਾ, 10 ਹਜ਼ਾਰ ਲੀਟਰ ਲਾਹਣ ਬਰਾਮਦ

Fazilka News: ਪੰਜਾਬ ਪੁਲਿਸ ਨੇ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਵਿੱਢਦੇ ਹੋਏ ਮੁੜ ਪਿੰਡਾਂ ਵਿੱਚ ਛਾਪੇਮਾਰੀ ਕੀਤੀ।

Advertisement
Fazilka News: ਪੁਲਿਸ ਨੇ ਡਰੋਨ ਨਾਲ ਪਾਇਆ ਪਿੰਡ ਨੂੰ ਘੇਰਾ, 10 ਹਜ਼ਾਰ ਲੀਟਰ ਲਾਹਣ ਬਰਾਮਦ
Ravinder Singh|Updated: Jun 16, 2024, 06:12 PM IST
Share

Fazilka News:  ਫਾਜ਼ਿਲਕਾ ਦੇ ਐਸ.ਐਸ.ਪੀ ਡਾ.ਪ੍ਰਗਿਆ ਜੈਨ ਨੇ ਜਲਾਲਾਬਾਦ ਵਿੱਚ ਨਸ਼ਿਆਂ ਦੇ ਕਾਰੋਬਾਰ ਲਈ ਬਦਨਾਮ ਪਿੰਡ ਮਹਾਲਮ ਨੂੰ ਵੱਡੀ ਪੁਲਿਸ ਟੀਮ ਨਾਲ ਘੇਰ ਲਿਆ ਅਤੇ ਡਰੋਨਾਂ ਰਾਹੀਂ ਪੁਲਿਸ ਨੇ ਸੜਕਾਂ 'ਤੇ ਪਹੁੰਚ ਕੇ ਹਰ ਵਿਅਕਤੀ ਨੂੰ ਘੇਰ ਲਿਆ। ਪੁਲਿਸ ਨੇ ਕਰੀਬ 10 ਹਜ਼ਾਰ ਲੀਟਰ ਲਾਹਣ (ਦੇਸੀ ਸ਼ਰਾਬ) ਬਰਾਮਦ ਕੀਤੀ ਹੈ ਅਤੇ ਕਰੀਬ 12 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਫਾਜ਼ਿਲਕਾ ਦੇ ਐਸਐਸਪੀ ਡਾ. ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਪ੍ਰੇਸ਼ਨ ਕਾਸੋ ਤਹਿਤ ਜਲਾਲਾਬਾਦ ਦੇ ਪਿੰਡ ਮਹਾਲਮ ਵਿੱਚ ਛਾਪੇਮਾਰੀ ਕਰਨ ਲਈ ਪੰਜ ਐਸਐਚਓ, ਇੱਕ ਡੀਐਸਪੀਸ ਅਤੇ ਸਾਰੀ ਪੁਲਿਸ ਟੀਮ ਦੇ ਨਾਲ ਪਿੰਡ ਪੁੱਜੇ। ਹਾਲਾਂਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਤਕਨੀਰੀ ਸਿਸਟਮ ਦਾ ਸਹਾਰਾ ਲਿਆ ਗਿਆ ਹੈ।

ਇਹ ਵੀ ਪੜ੍ਹੋ : Phagwara News: ਫਗਵਾੜਾ 'ਚ ਰੇਸ ਦੌਰਾਨ ਪਲਟਿਆ ਟਰੈਕਟਰ, 3 ਬੱਚੇ ਜ਼ਖ਼ਮੀ

ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਡਰੋਨ ਜ਼ਰੀਏ ਜਿਥੇ ਪੂਰੇ ਪਿੰਡ ਉਤੇ ਪੈਣੀ ਨਜ਼ਰ ਰੱਖੀ ਗਈ, ਉਥਛੇ ਪੁਲਿਸ ਟੀਮ ਦੇ ਜ਼ਰੀਏ ਵੀ ਪਿੰਡ ਨੂੰ ਘੇਰਾ ਪਾ ਲਿਆ ਗਿਆ। ਇਸ ਬਦੌਲਤ ਹੀ ਪੁਲਿਸ ਨੇ ਕਰੀਬ 10 ਹਜ਼ਾਰ ਲੀਟਰ (ਦੇਸੀ ਸ਼ਰਾਬ) ਲਾਹਣ ਬਰਾਮਦ ਕੀਤਾ ਹੈ। ਮੌਕੇ ਉਤੋਂ ਭੱਜ ਰਹੇ ਕਰੀਬ 12 ਸ਼ੱਕੀ ਲੋਕਾਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਜਿਨ੍ਹਾਂ ਨੂੰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Nangal News: ਬਚਪਨ 'ਚ ਰਿਸ਼ਤੇਦਾਰ ਨੂੰ ਏਅਰਫੋਰਸ ਦੀ ਡਰੈਸ 'ਚ ਦੇਖ ਕੇ ਲੱਗੀ ਲਗਨ; ਨੰਗਲ ਦੀ ਧੀ ਹੁਣ ਖੁਦ ਪਹਿਨੇਗੀ ਡਰੈਸ

 

Read More
{}{}