Home >>Punjab

ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਤਿੰਨ ਦਿਨਾਂ ਬਾਅਦ ਹੋਣਾ ਸੀ ਸੇਵਾਮੁਕਤ

Fazilka News: ਫਾਜ਼ਿਲਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਫੌਜ ਵਿੱਚ ਕੰਮ ਕਰਨ ਵਾਲੇ ਇੱਕ ਸਿਪਾਹੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਪਾਹੀ 30 ਜੂਨ ਨੂੰ ਸੇਵਾਮੁਕਤ ਹੋ ਰਿਹਾ ਸੀ। ਇਸ ਖ਼ਬਰ ਨੇ ਖੁਸ਼ੀ ਦੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ ਹੈ।

Advertisement
ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਤਿੰਨ ਦਿਨਾਂ ਬਾਅਦ ਹੋਣਾ ਸੀ ਸੇਵਾਮੁਕਤ
Dalveer Singh|Updated: Jun 28, 2025, 07:20 PM IST
Share

Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਕੁਹਾੜਿਆਂਵਾਲੀ ਪਿੰਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਫੌਜ ਵਿੱਚ ਕੰਮ ਕਰਨ ਵਾਲੇ ਇੱਕ ਸਿਪਾਹੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਿਪਾਹੀ 30 ਜੂਨ ਨੂੰ ਸੇਵਾਮੁਕਤ ਹੋ ਰਿਹਾ ਸੀ। ਉਸਨੇ ਜਸ਼ਨ ਦੀ ਤਿਆਰੀ ਲਈ ਆਪਣੇ ਭਰਾ ਨੂੰ ਵੀ ਫੋਨ ਕੀਤਾ ਸੀ। ਪਰਿਵਾਰ ਜਸ਼ਨ ਦੀਆਂ ਤਿਆਰੀਆਂ ਕਰ ਰਿਹਾ ਸੀ ਜਦੋਂ ਉਸਦੀ ਮੌਤ ਦੀ ਦੁਖਦਾਈ ਖ਼ਬਰ ਘਰ ਪਹੁੰਚੀ। ਇਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। 

ਮ੍ਰਿਤਕ ਦੇ ਭਰਾ ਬਚਿੱਤਰ ਸਿੰਘ ਨੇ ਦੱਸਿਆ ਕਿ 25 ਸਾਲ ਫੌਜ ਵਿੱਚ ਸੇਵਾ ਕਰਨ ਤੋਂ ਬਾਅਦ, ਉਸਦਾ ਭਰਾ ਸਤਨਾਮ ਸਿੰਘ 30 ਜੂਨ ਨੂੰ ਸੇਵਾਮੁਕਤੀ ਤੋਂ ਬਾਅਦ ਘਰ ਆ ਰਿਹਾ ਸੀ। ਉਸਨੇ ਉਸਨੂੰ ਫੋਨ ਕਰਕੇ ਜਸ਼ਨ ਦੀ ਤਿਆਰੀ ਕਰਨ ਲਈ ਵੀ ਕਿਹਾ ਸੀ। ਜਿੱਥੇ ਪੂਰਾ ਪਰਿਵਾਰ, ਰਿਸ਼ਤੇਦਾਰ ਅਤੇ ਉਸਦੇ ਦੋਸਤ ਉਸਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਧਰ ਇਸ ਦੇ ਉਲਟ ਉਨ੍ਹਾਂ ਨੂੰ ਇਹ ਮਨਹੂਸ ਖ਼ਬਰ ਮਿਲੀ ਕਿ ਸਤਨਾਮ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 

ਸਤਨਾਮ ਸਿੰਘ ਪਿੰਡ ਕੁਹਾੜਿਆਂਵਾਲੀ ਦਾ ਰਹਿਣ ਵਾਲਾ ਹੈ ਅਤੇ ਸਾਲ 15 ਅਗਸਤ 2001 ’ਚ ਅਸਾਮ ਰਾਈਫਲ ਫਸਟ ਵਿੱਚ ਭਰਤੀ ਹੋਇਆ ਸੀ। ਸਤਨਾਮ ਸਿੰਘ ਜਿੱਥੇ ਇੱਕ ਵਧੀਆ ਸੈਨਿਕ ਸੀ । ਉਥੇ ਹੀ ਉਹ ਬਹੁਤ ਵਧੀਆ ਖਿਡਾਰੀ ਵੀ ਸੀ। ਉਸ ਨੇ ਫੌਜ ਵਿੱਚ 2004 ਤੱਕ ਕਰੋਸ ਕੰਟਰੀ ਦੌੜ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਉਹ ਬਾਕਸਿੰਗ ਕਰਨ ਲੱਗਾ। ਸਤਨਾਮ ਸਿੰਘ ਬਾਕਸਿੰਗ ’ਚ ਸੁਪਰ ਹੈਵੀ ਵੇਟ ਪੱਧਰ ’ਤੇ ਇੰਟਰ ਬਰਗੇਡ ਮੁਕਾਬਲਿਆਂ ਦਾ ਜੇਤੂ ਰਿਹਾ ਹੈ। ਸਤਨਾਮ ਸਿੰਘ ਆਪਣੀ ਸੇਵਾਮੁਕਤੀ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਉਸਨੇ ਵਿਦੇਸ਼ ਰਹਿੰਦੇ ਆਪਣੇ ਭਰਾ ਨੂੰ ਇਹ ਕਿਹਾ ਸੀ ਕਿ ਉਹ ਬਿਰਧ ਮਾਤਾ -ਪਿਤਾ ਅਤੇ ਆਪਣੇ ਅਤੇ ਉਸਦੇ ਪਰਿਵਾਰ ਦੀ ਦੇਖਭਾਲ ਕਰ ਲਵੇਗਾ । ਉਹ ਹੁਣ ਫ਼ਿਕਰ ਨਾ ਕਰੇ। ਕਿਉਂਕਿ ਉਹ ਹੁਣ ਸੇਵਾ ਮੁਕਤ ਹੋ ਕੇ ਪਰਿਵਾਰ ਵਿੱਚ ਆ ਰਿਹਾ ਹੈ ਅਤੇ ਉਹ ਹੁਣ ਪਰਿਵਾਰ ਵਿੱਚ ਹੀ ਆਪਣਾ ਸਮਾਂ ਬਿਤਾਏਗਾ। ਉਧਰ ਇਹ ਭਾਣਾ ਵਰਤ ਜਾਣ ਮਗਰੋਂ ਉਸ ਦਾ ਪਰਿਵਾਰ ਜਿਸ ’ਚ ਉਸਦੇ ਮਾਤਾ ਪਿਤਾ, ਪਤਨੀ, ਦੋ ਪੁੱਤਰ ਉਸ ਦਾ ਭਰਾ, ਭਰਜਾਈ ਇਸ ਖਬਰ ਨਾਲ ਸਦਮੇ ਵਿੱਚ ਹਨ। 

Read More
{}{}