Home >>Punjab

Fazilka News: ਸੰਘਣੀ ਧੁੰਦ ਦੇ ਕਾਰਨ ਵਿਜ਼ੀਬਿਲਟੀ ਘਟੀ, ਧੁੰਦ 'ਚ ਗਾਇਬ ਹੋਇਆ ਭਾਰਤ ਦਾ ਸਭ ਤੋਂ ਵੱਡਾ ਟੀਵੀ ਟਾਵਰ

Fazilka News: ਫਾਜ਼ਿਲਕਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸੂਰਜ ਨਹੀਂ ਚੜ੍ਹਿਆ ਹੈ ਅਤੇ ਅੱਜ ਧੁੰਦ ਦੀ ਚਾਦਰ ਇਸ ਹੱਦ ਤੱਕ ਫੈਲ ਗਈ ਹੈ ਕਿ ਕਾਰੋਬਾਰ ਦੇ ਨਾਲ-ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ।

Advertisement
Fazilka News: ਸੰਘਣੀ ਧੁੰਦ ਦੇ ਕਾਰਨ ਵਿਜ਼ੀਬਿਲਟੀ ਘਟੀ, ਧੁੰਦ 'ਚ ਗਾਇਬ ਹੋਇਆ ਭਾਰਤ ਦਾ ਸਭ ਤੋਂ ਵੱਡਾ ਟੀਵੀ ਟਾਵਰ
Manpreet Singh|Updated: Jan 02, 2025, 01:05 PM IST
Share

Fazilka News (ਸੁਨੀਲ ਨਾਗਪਾਲ): ਮੌਸਮ ਵਿਭਾਗ ਵੱਲੋਂ ਜਿੱਥੇ ਸਰਦੀਆਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ, ਉੱਥੇ ਹੀ ਫਾਜ਼ਿਲਾਕ 'ਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਧੁੰਦ ਦੇ ਨਾਲ-ਨਾਲ ਚੱਲ ਰਹੀ ਠੰਡੀ ਹਵਾ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕਾਰ ਚਾਲਕਾਂ ਨੂੰ ਸਵੇਰੇ 10 ਵਜੇ ਤੱਕ ਵੀ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਦੀ ਮਦਦ ਨਾਲ ਹਾਈਵੇਅ 'ਤੇ ਸਫ਼ਰ ਕਰਨਾ ਪੈ ਰਿਹਾ ਹੈ।

ਫੁੱਲਾਂ ਦੀ ਨਰਸਰੀ ਵਿੱਚ ਮਾਲੀ ਦਾ ਕੰਮ ਕਰਦੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਹ ਬਾਗਬਾਨੀ ਦਾ ਕੰਮ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਸਾਰਾ ਦਿਨ ਇੰਨੀ ਠੰਢ ਰਹਿੰਦੀ ਹੈ ਕਿ ਉਸ ਨੂੰ ਆਪਣੇ ਸਰੀਰ ਨੂੰ ਜ਼ਿਆਦਾ ਕੱਪੜਿਆਂ ਨਾਲ ਢੱਕਣਾ ਪੈਂਦਾ ਹੈ। ਇਸ ਦੇ ਬਾਵਜੂਦ ਉਹ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਲੱਕੜਾਂ ਲੈ ਕੇ ਅੱਗ ਦੀ ਮਦਦ ਨਾਲ ਨਰਸਰੀ ਵਿੱਚ ਬੈਠ ਜਾਂਦਾ ਹੈ।

ਦੂਜੇ ਪਾਸੇ ਹਾਈਵੇਅ ’ਤੇ ਮੂੰਗਫਲੀ ਤੇ ਫਲਾਂ ਦਾ ਕੰਮ ਕਰਨ ਵਾਲੇ ਮੁਹੰਮਦ ਅਖ਼ਤਰ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਠੰਢ ਪਹਿਲਾਂ ਨਾਲੋਂ ਵੱਧ ਗਈ ਹੈ। ਕਿਉਂਕਿ ਹੁਣ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋਈ ਹੈ, ਉਹੀ ਵਾਹਨ ਆਪਣੀਆਂ ਲਾਈਟਾਂ ਜਗਾ ਕੇ ਲੰਘ ਰਹੇ ਹਨ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਰੁਜ਼ਗਾਰ ਲਈ ਸੜਕ ਕਿਨਾਰੇ ਸਾਮਾਨ ਲੈ ਕੇ ਬੈਠਾ ਹੈ। ਪਰ ਲੋਕਾਂ ਨੂੰ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਠੰਡ ਹੈ।

ਦੱਸ ਦੇਈਏ ਕਿ ਫਾਜ਼ਿਲਕਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸੂਰਜ ਨਹੀਂ ਚੜ੍ਹਿਆ ਹੈ ਅਤੇ ਅੱਜ ਧੁੰਦ ਦੀ ਚਾਦਰ ਇਸ ਹੱਦ ਤੱਕ ਫੈਲ ਗਈ ਹੈ ਕਿ ਕਾਰੋਬਾਰ ਦੇ ਨਾਲ-ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ।

Read More
{}{}