Home >>Punjab

Fazilka News: ਹੋਕਾ ਦੇ ਕੇ ਪਿੰਡ ਵਿੱਚ ਵੇਚ ਰਹੇ ਸਨ ਨਸ਼ਾ, ਪਿੰਡ ਵਾਸੀਆਂ ਨੇ ਕੀਤਾ ਵਿਰੋਧ

ਫਾਜ਼ਿਲਕਾ ਦੇ ਬਾਰਡਰ ਰੋਡ 'ਤੇ ਸਥਿਤ ਰਾਜਪੂਤ ਧਰਮਸ਼ਾਲਾ ਨੇੜੇ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਹੋਕਾ ਦੇ ਕੇ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਵੇਚਣ ਦਾ ਮਾਮਲਾ ਸਹਾਮਣੇ ਆਇਆ ਹੈ। ਇੱਕ ਨੌਜਵਾਨ ਨੇ ਜਦੋਂ ਇਨ੍ਹਾਂ ਤਸਕਰਾਂ ਤੋਂ ਕੈਪਸੂਲ ਲੈਣ ਤੋਂਇਨਕਾਰ ਕਰ ਦਿੱਤਾ ਅਤੇ ਇਸ ਤੋਂ ਪਹਿਲਾਂ ਕਿ ਪੁਲਿਸ ਮੌਕੇ 'ਤੇ ਪਹੁੰਚਦੀ, ਉਕਤ ਨੌਜਵਾਨ ਸੀ ਨੌਜਵਾਨ ਮੌਕੇ ਤੋਂ ਫਰ

Advertisement
Fazilka News: ਹੋਕਾ ਦੇ ਕੇ ਪਿੰਡ ਵਿੱਚ ਵੇਚ ਰਹੇ ਸਨ ਨਸ਼ਾ, ਪਿੰਡ ਵਾਸੀਆਂ ਨੇ ਕੀਤਾ ਵਿਰੋਧ
Updated: May 30, 2024, 04:12 PM IST
Share

Fazilka News: ਫਾਜ਼ਿਲਕਾ ਦੇ ਬਾਰਡਰ ਰੋਡ 'ਤੇ ਸਥਿਤ ਰਾਜਪੂਤ ਧਰਮਸ਼ਾਲਾ ਨੇੜੇ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਹੋਕਾ ਦੇ ਕੇ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਵੇਚਣ ਦਾ ਮਾਮਲਾ ਸਹਾਮਣੇ ਆਇਆ ਹੈ। ਜਿੱਥੇ ਕੁੱਝ ਨਸ਼ਾ ਤਸਕਰਾਂ ਨੇ ਇੱਕ ਨੌਜਵਾਨ ਜਬਰਦਸਤੀ ਨਸ਼ੇ ਦੇ ਕੈਪਸੂਲ ਖਰੀਦਣ ਲਈ ਆਖਿਆ। ਜਦੋਂ ਨੌਜਵਾਨ ਨੇ ਕੈਪਸੂਲ ਲੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਪਿੰਡ ਵਾਲਿਆ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਪੁਲਿਸ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਮੌਕੇ 'ਤੇ ਪਹੁੰਚਦੀ ਹੈਂ ਤਾਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਜਤਿਨ ਨੇ ਦੱਸਿਆ ਕਿ ਹਰ ਰੋਜ਼ ਉਨ੍ਹਾਂ ਦੇ ਇਲਾਕੇ 'ਚ ਕੁਝ ਨੌਜਵਾਨ ਆ ਕੇ ਖੁੱਲ੍ਹੇਆਮ ਨਸ਼ੇ ਵਾਲੇ ਪਾਬੰਦੀਸ਼ੁਦਾ ਕੈਪਸੂਲ ਵੇਚ ਰਹੇ ਹਨ ਅਤੇ ਲੰਘਣ ਸਮੇਂ ਲੋਕਾਂ ਨੂੰ ਰੋਕ ਕੇ ਪੁੱਛਿਆ ਜਾ ਰਿਹਾ ਹੈ ਕਿ ਉਹ ਕੈਪਸੂਲ ਖਰੀਦਣਾ ਹੈ ਜਾਂ ਨਹੀਂ। ਜਤਿਨ ਦਾ ਕਹਿਣਾ ਹੈ ਕਿ ਅੱਜ ਤੱਕ ਉਸ ਨੂੰ ਕਈ ਵਾਰ ਰੋਕ ਕੇ ਸਵਾਲ ਪੁੱਛੇ ਗਏ ਅਤੇ ਪੁਲਸ ਨੂੰ ਸੂਚਨਾ ਦੇਣ ਤੋਂ ਪਹਿਲਾਂ ਹੀ ਨੌਜਵਾਨ ਫਰਾਰ ਹੋ ਗਿਆ।

ਮੌਕੇ ’ਤੇ ਪੁੱਜੇ ਪੀਸੀਆਰ ਪੁਲੀਸ ਮੁਲਾਜ਼ਮ ਸੁਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਰਡਰ ਰੋਡ ’ਤੇ ਰਾਜਪੂਤ ਧਰਮਸ਼ਾਲਾ ਨੇੜੇ ਕੁਝ ਨੌਜਵਾਨ ਪਾਬੰਦੀਸ਼ੁਦਾ ਕੈਪਸੂਲ ਵੇਚ ਰਹੇ ਹਨ। ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਪਰ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਨਾਲ ਹੀ ਇਕ ਘਰ ਦਾ ਲੜਕਾ ਵੀ ਇਨ੍ਹਾਂ ਦੇ ਘਰ ਪਹੁੰਚ ਗਿਆ ਹੈ ਘਰ 'ਚ ਉਹ ਨਹੀਂ ਮਿਲਿਆ ਪਰ ਉਸ ਦੇ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਬੇਟੇ ਨੂੰ ਸਮਝਾਉਣ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

Read More
{}{}