Home >>Punjab

Ferozepur TB disease: ਫਿਰੋਜ਼ਪੁਰ 'ਚ ਪੂਰਾ ਪਰਿਵਾਰ ਹੋਇਆ ਟੀਬੀ ਦੀ ਬਿਮਾਰੀ ਦਾ ਸ਼ਿਕਾਰ, ਮਦਦ ਦੀ ਲਗਾਈ ਗੁਹਾਰ

ਸੂਬੇ ਅੰਦਰ ਇੱਕ ਪਾਸੇ ਸਰਕਾਰਾਂ ਗਰੀਬ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ। ਦੂਜੇ ਪਾਸੇ ਇਹ ਸਹੂਲਤਾਂ ਅਸਲ ਲੋੜਵੰਦ ਲੋਕਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀਆਂ ਹਨ। ਗੱਲ ਕਰਨ ਜਾ ਰਹੇ ਹਾਂ ਹਲਕਾ ਗੁਰੂ ਹਰਸਹਾਏ ਦੀ ਜਿੱਥੇ ਦੇ ਰਹਿਣ ਵਾਲੇ ਪੂਰੇ ਪਰਿਵਾਰ ਜੋ ਕਿ ਕਾਫੀ ਲੰਬੇ ਸਮੇਂ ਤੋ ਟੀਬੀ ਦੀ

Advertisement
Ferozepur TB disease: ਫਿਰੋਜ਼ਪੁਰ 'ਚ ਪੂਰਾ ਪਰਿਵਾਰ ਹੋਇਆ ਟੀਬੀ ਦੀ ਬਿਮਾਰੀ ਦਾ ਸ਼ਿਕਾਰ, ਮਦਦ ਦੀ ਲਗਾਈ ਗੁਹਾਰ
Riya Bawa|Updated: Jun 09, 2024, 11:10 AM IST
Share

Ferozepur TB disease/ਰਾਜੇਸ਼ ਕਟਾਰੀਆ: ਸੂਬੇ ਅੰਦਰ ਇੱਕ ਪਾਸੇ ਸਰਕਾਰਾਂ ਗਰੀਬ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ। ਦੂਜੇ ਪਾਸੇ ਇਹ ਸਹੂਲਤਾਂ ਅਸਲ ਲੋੜਵੰਦ ਲੋਕਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀਆਂ ਹਨ। ਗੱਲ ਕਰਨ ਜਾ ਰਹੇ ਹਾਂ ਹਲਕਾ ਗੁਰੂ ਹਰਸਹਾਏ ਦੀ ਜਿੱਥੇ ਦੇ ਰਹਿਣ ਵਾਲੇ ਪੂਰੇ ਪਰਿਵਾਰ ਜੋ ਕਿ ਕਾਫੀ ਲੰਬੇ ਸਮੇਂ ਤੋ ਟੀਬੀ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹੈ।  ਇਲਾਜ ਲਈ ਪੈਸਾ ਨਾ ਹੋਣ ਕਰਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਿਸ ਦੇ ਇਲਾਜ ਲਈ ਸਰਕਾਰੀ ਸਹੂਲਤਾਂ ਵੀ ਕੰਮ ਨਹੀਂ ਆ ਰਹੀਆਂ। ਗਰੀਬ ਪਰਿਵਾਰ ਰੋ-ਰੋ ਕੇ ਲੋਕਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। 

ਪਰਿਵਾਰ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੈ ਚਲਾ ਰਿਹਾ ਸੀ ਅਤੇ ਹੁਣ ਇਹ ਪੂਰੇ ਦਾ ਪੂਰਾ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਟੀਬੀ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹੈ। ਇਹਨਾਂ ਕੋਲ ਕੋਈ ਪੈਸਾ ਨਾ ਹੋਣ ਕਾਰਨ ਇਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਇਹਨਾਂ ਦੀ ਸਥਿਤੀ ਬਿਲਕੁਲ ਨਾਜ਼ਕ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਕੋਈ ਦਾਨੀ ਸੱਜਣ ਅੱਗੇ ਆਵੇ ਤੇ ਇਹਨਾਂ ਦੀ ਮਦਦ ਕਰੇ ਤਾਂ ਜੋ ਇਹਨਾਂ ਦਾ ਇਲਾਜ ਹੋ ਸਕੇ। 

ਇਹ ਵੀ ਪੜ੍ਹੋ: Punjab News: ਗ੍ਰੈਜੂਏਟ ਪੰਜਾਬੀ ਨੌਜਵਾਨ ਨੇ ਕੀਤੀ ਅਨੋਖੀ ਮਿਸਾਲ ਪੇਸ਼! BBA ਕਰਕੇ ਸੜਕ ਦੇ ਕੰਡੇ ਵੇਚਦਾ ਹੈ ਚਾਟੀ ਵਾਲੀ ਲੱਸੀ

ਕੀ ਹੈ ਟੀਬੀ 
ਟੀਬੀ ਇੱਕ ਛੂਤ ਦੀ ਬਿਮਾਰੀ ਹੈ। ਇਸਦਾ ਸਹੀ ਸਮੇਂ 'ਤੇ ਇਲਾਜ ਨਾ ਹੋਣ 'ਤੇ ਗੰਭੀਰ ਨਤੀਜੇ ਹੋ ਸਕਦੇ ਹਨ। ਟੀਬੀ ਬੇਸ਼ੱਕ ਇੱਕ ਗੰਭੀਰ ਬਿਮਾਰੀ ਹੈ ਪਰ ਇਹ ਲਾਇਲਾਜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਟੀ.ਬੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਅਤੇ ਇਸ ਬਿਮਾਰੀ ਦਾ ਪੂਰਾ ਇਲਾਜ ਕੀਤਾ ਜਾਵੇ, ਤਾਂ ਇਸ ਬਿਮਾਰੀ ਦਾ ਇਲਾਜ ਸੰਭਵ ਹੈ। ਟੀਬੀ ਦੀ ਬਿਮਾਰੀ ਅਸਲ ਵਿੱਚ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਨਾਮਕ ਬੈਕਟੀਰੀਆ ਦੁਆਰਾ ਹੋਣ ਵਾਲੀ ਇੱਕ ਲਾਗ ਹੈ, ਜੋ ਹਵਾ ਰਾਹੀਂ ਸਰੀਰ ਵਿੱਚ ਪਹੁੰਚਦੀ ਹੈ।

ਇਹ ਬਿਮਾਰੀ ਫੇਫੜਿਆਂ ਤੋਂ ਸ਼ੁਰੂ ਹੁੰਦੀ ਹੈ, ਪਰ ਗੁਰਦਿਆਂ, ਅੰਤੜੀਆਂ, ਦਿਮਾਗ ਅਤੇ ਰੀੜ੍ਹ ਦੀ ਹੱਡੀ ਤੱਕ ਵੀ ਫੈਲ ਸਕਦੀ ਹੈ। ਇਹ ਜਾਣਨਾ ਵੀ ਜ਼ਰੂਰੀ ਹੈ ਕਿ ਟੀਬੀ ਕੋਈ ਖ਼ਾਨਦਾਨੀ ਜਾਂ ਜੈਨੇਟਿਕ ਬਿਮਾਰੀ ਨਹੀਂ ਹੈ। ਇਹ ਲਾਗ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ, ਉਹ ਨਾ ਸਿਰਫ਼ ਟੀ.ਬੀ, ਸਗੋਂ ਕਿਸੇ ਵੀ ਕਿਸਮ ਦੀ ਲਾਗ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ।

 

 

Read More
{}{}