Ferozepur News (ਰਾਜੇਸ਼ ਕਟਾਰੀਆ): ਫਿਰੋਜ਼ਪੁਰ ਪੁਲਿਸ ਨੇ ਜਗਸੀਰ ਸਿੰਘ ਸ਼ਿਸ਼ੂ ਗਿਰੋਹ ਦੇ ਮੁੱਖ ਸਰਗਨਾ ਸਮੇਤ ਤਿੰਨ ਗੁਰਗਿਆਂ ਨੂੰ ਦੋ ਪਿਸਤੌਲ, ਕਾਰਤੂਸ ਅਤੇ ਸਕਾਰਪਿਓ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸ਼ਿਸ਼ੂ ਗਿਰੋਹ ਦਾ ਸਰਗਨਾ ਹੈ। ਇਸ ਨੇ ਤਿੰਨ ਹੋਰ ਸਾਥੀਆਂ ਦੇ ਨਾਲ ਮਿਲ ਕੇ ਗਿਰੋਹ ਬਣਾਇਆ ਹੋਇਆ ਹੈ। ਫਿਰੋਜ਼ਪੁਰ ਪੁਲਿਸ ਨੂੰ ਫੜ੍ਹਨ ਲਈ ਪਿਛਲੇ ਦੋ ਮਹੀਨੇ ਤੋਂ ਇਸ ਦੀ ਤਲਾਸ਼ ਕਰ ਰਹੀ ਸੀ, ਜਿਸ ਵਿੱਚ ਕੱਲ੍ਹ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਇਹ ਵੀ ਪੜ੍ਹੋ : Parliament Session: ਸੰਸਦ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਹੰਗਾਮਾ; ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਦਿੱਤਾ ਜਵਾਬ
ਮੌਕੇ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ 32 ਬੋਰ ਪਿਸਤੌਲ, 30 ਬੋਰ ਮੈਗਜ਼ੀਨ ਅਤੇ 8 ਕਾਰਤੂਸ ਅਤੇ ਸਕਾਰਪਿਓ ਗੱਡੀ ਵੀ ਬਰਾਮਦ ਕੀਤੀ ਹੈ। ਸ਼ਿਸ਼ੂ ਦੇ ਉਪਰ 9 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ 3 ਮਾਮਲਿਆਂ ਵਿੱਚ ਉਹ ਲੋੜੀਂਦਾ ਸੀ।
ਇਹ ਵੀ ਪੜ੍ਹੋ : Kapurthala News: ਤਰੀਕ ਦਰ ਤਰੀਕ ਪੈਣ ਕਾਰਣ ਜੇਲ੍ਹ ਵਿੱਚ ਬੰਦ ਇਹ ਨੌਜਵਾਨ, ਮਾਪੇ ਮਦਦ ਲਈ ਸੰਤ ਸੀਚੇਵਾਲ ਨੂੰ ਮਿਲੇ