Sangrur Encounter: ਸੰਗਰੂਰ ਪੁਲਿਸ ਨੇ ਗੈਂਗਸਟਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਨਾਮੀ ਅਪਰਾਧੀ ਗੋਬਿੰਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਲਜ਼ਮ ਉੱਪਰ ਐਨਡੀਪੀਐਸ ਤੋਂ ਲੈ ਕੇ ਡਕੈਤੀ ਅਤੇ ਹੋਰ ਮਾਮਲੇ ਵੱਖ ਵੱਖ ਸੂਬਿਆਂ ਦੀ ਪੁਲਿਸ ਵੱਲੋਂ ਦਰਜ ਕੀਤੇ ਗਏ ਸਨ ਅਤੇ 2010 ਤੋਂ ਹੀ ਇਹ ਵਿਅਕਤੀ ਅਪਰਾਧ ਦੀ ਦੁਨੀਆਂ ਦੇ ਵਿੱਚ ਪਿਆ ਹੋਇਆ ਹੈ।
ਜਿਸ ਦੀ ਪੁਲਿਸ ਨੂੰ ਭਾਲ ਵੀ ਸੀ ਪਿਛਲੇ ਦਿਨੀਂ ਇਸ ਸ਼ੱਕੀ ਵਿਅਕਤੀ ਦੇ ਬਾਰੇ ਪੁਲਿਸ ਭਾਲ ਕਰ ਰਹੀ ਸੀ ਜਿਸ ਤੋਂ ਬਾਅਦ ਸੂਲਰ ਘਰਾਟ ਲਾਗੇ ਨਾਗਰਾ ਪਿੰਡ ਦੇ ਕੋਲ ਨਹਿਰ ਦੇ ਨਾਲ ਗੋਬਿੰਦੀ ਨੂੰ ਮੋਟਰਸਾਈਕਲ ਉਤੇ ਦੇਖਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਦੇਖ ਕੇ ਇਹ ਭੱਜ ਗਿਆ। ਜਦ ਪੁਲਿਸ ਨੇ ਇਸਦਾ ਪਿੱਛਾ ਕੀਤਾ ਤਾਂ ਇਸਨੇ ਆਪਣੀ ਡੱਬ ਵਿਚੋਂ 32 ਬੋਰ ਦੀ ਰਿਵਾਲਵਰ ਨਾਲ ਪੁਲਿਸ ਉਤੇ ਹਮਲਾ ਕੀਤਾ ਜੋ ਕਿ ਗੋਲੀਆਂ ਪੁਲਿਸ ਦੀ ਬੋਨਟ ਉਤੇ ਵੱਜੀਆਂ। ਉਸ ਤੋਂ ਬਾਅਦ ਹੀ ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਉਤੇ ਗੋਵਿੰਦੀ ਦੇ ਪੱਟ ਉਤੇ ਗੋਲੀ ਵੱਜੀ ਜਿਸ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: LPG Price Reduce: ਮਹਿੰਗਾਈ ਤੋਂ ਵੱਡੀ ਰਾਹਤ; ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਗੋਬਿੰਦੀ ਜ਼ੇਰੇ ਇਲਾਜ ਹੈ ਅਤੇ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਉਪਰ ਕਿਸ ਤਰ੍ਹਾਂ ਦੇ ਮਾਮਲੇ ਦਰਜ ਹਨ ਅਤੇ ਕਿੰਨੇ ਮਾਮਲੇ ਦਰਜ ਹਨ। ਹਾਲਾਂਕਿ ਉਨ੍ਹਾਂ ਨੇ ਦੱਸਿਆ ਹੈ ਕਿ ਦਰਜਨ ਤੋਂ ਵੱਧ ਮਾਮਲੇ ਇਸ ਖਿਲਾਫ਼ ਦਰਜ ਹਨ ਪਰ ਕਿਹੜੀ ਕਿਹੜੀ ਧਾਰਾਵਾਂ ਦੇ ਵਿੱਚ ਨੇ ਉਸਦੀ ਪੂਰੀ ਤਫਤੀਸ਼ ਕਰੇਗੀ।
ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲਾ ਕਾਬੂ
ਲੁਧਿਆਣਾ ਦੇ ਥਾਣਾ ਮਿਹਰਬਾਨ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ 50 ਲੀਟਰ ਲਾਹਨ ਬਰਾਮਦ ਕੀਤੀ ਹੈ। ਜਾਂਚ ਅਧਿਕਾਰੀ ਥਾਣੇਦਾਰ ਨੇ ਦੱਸਿਆ ਕਿ ਪੁਲਸ ਨੇ ਪਿੰਡ ਮਾਛੀਆਂ ਕਲਾਂ ਵਿਚ ਮੁਲਜ਼ਮ ਜੀਵਨ ਸਿੰਘ ਨੂੰ ਨਾਜਾਇਜ਼ ਸ਼ਰਾਬ ਤਿਆਰ ਕਰਦਿਆਂ ਗ੍ਰਿਫ਼ਤਾਰ ਕਰ ਕੇ ਮੁਲਜ਼ਮ ਦੇ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: Barnala News: ਬਰਨਾਲਾ ਪੁਲਿਸ ਨੇ ਦਸਤਾਵੇਜ਼ ਬਦਲ ਵਾਹਨ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼