Ludhiana Clash News: ਲੁਧਿਆਣਾ ਸ਼ਹਿਰ ਦੇ ਭਾਮੀਆ ਕਲਾਂ ਇਲਾਕੇ ਵਿੱਚ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸੜਕ ਪਾਰ ਕਰਨ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਹਿੰਸਕ ਰੂਪ ਲੈ ਲਿਆ। ਝਗੜਾ ਇੰਨਾ ਵੱਧ ਗਿਆ ਕਿ ਇੱਕ ਨੌਜਵਾਨ ਨੇ ਮੌਕੇ 'ਤੇ ਹੀ ਗੋਲੀ ਚਲਾ ਦਿੱਤੀ। ਹਾਲਾਂਕਿ ਗੋਲੀ ਕਿਸੇ ਨੂੰ ਨਹੀਂ ਲੱਗੀ ਪਰ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਅੰਬਰ ਗਾਰਡਨ ਭਾਮੀਆਂ ਰੋਡ 'ਤੇ ਵਾਪਰੀ।
ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਆਪਣੀ ਕਾਰ ਲੈ ਕੇ ਸੜਕ ਤੋਂ ਲੰਘ ਰਿਹਾ ਸੀ। ਉਸੇ ਸਮੇਂ ਸੜਕ 'ਤੇ ਬਿਜਲੀ ਦੀ ਤਾਰ ਲਟਕ ਰਹੀ ਸੀ, ਜਿਸ ਕਾਰਨ ਉਸਨੂੰ ਗੱਡੀ ਕੱਢਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਦੌਰਾਨ ਇੱਕ ਹੋਰ ਵਿਅਕਤੀ ਆਪਣੀ ਗੱਡੀ ਲੈ ਕੇ ਉੱਥੇ ਆਇਆ ਅਤੇ ਵਾਰ-ਵਾਰ ਹਾਰਨ ਵਜਾਉਣ ਲੱਗਾ। ਪਹਿਲੀ ਧਿਰ ਨੇ ਉਸਨੂੰ ਆਪਣੀ ਗੱਡੀ ਥੋੜ੍ਹੀ ਪਿੱਛੇ ਕਰਨ ਲਈ ਕਿਹਾ ਤਾਂ ਜੋ ਉਹ ਲੰਘ ਸਕੇ ਪਰ ਦੂਜੀ ਧਿਰ ਨੇ ਇਨਕਾਰ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : Chandigarh Corona Case: ਚੰਡੀਗੜ੍ਹ ਵਿੱਚ ਕੋਰੋਨਾ ਦਾ ਮਰੀਜ਼ ਆਇਆ ਸਾਹਮਣੇ; ਲੋਕਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ
ਫਿਰ ਦੂਜੀ ਧਿਰ ਦੇ ਨੌਜਵਾਨ ਨੇ ਆਪਣੇ 8 ਸਾਥੀਆਂ ਨੂੰ ਮੌਕੇ 'ਤੇ ਬੁਲਾਇਆ। ਸਥਿਤੀ ਵਿਗੜਦੀ ਦੇਖ ਕੇ ਪਹਿਲੀ ਧਿਰ ਦੇ ਨੌਜਵਾਨ ਨੇ ਜ਼ਮੀਨ 'ਤੇ ਗੋਲੀ ਚਲਾ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਸਾਰੇ ਮੌਕੇ ਤੋਂ ਭੱਜ ਗਏ। ਰਾਜ਼ੀਨਾਮਾ ਕਰਵਾਉਣ ਲਈ ਅੱਗੇ ਆਏ ਰਾਹਗੀਰ ਨਾਲ ਕੁੱਟਮਾਰ ਸ਼ੁਰੂ ਹੋਈ ਤਾਂ ਉਸ ਨੇ ਆਪਣੇ ਬਚਾਅ ’ਚ ਪਿਸਤੌਲ ਕੱਢਿਆ ਤੇ ਹਵਾ ’ਚ ਗੋਲੀ ਚਲਾ ਦਿੱਤੀ। ਇਸੇ ਦੌਰਾਨ ਹੋਈ ਹੱਥੋਪਾਈ ’ਚ ਉਕਤ ਰਾਹਗੀਰ ਦੀ ਪਿਸਤੌਲ ਆਈ 20 ਕਾਰ ਦੇ ਟੁੱਟੇ ਸ਼ੀਸ਼ੇ ਤੋਂ ਅੰਦਰ ਵਾਲੇ ਪਾਸੇ ਕਾਰ ’ਚ ਡਿੱਗ ਗਿਆ। ਗੋਲੀ ਚੱਲਣ ਮਗਰੋਂ ਹਫੜਾ-ਦਫੜੀ ’ਚ ਦੋਨੋਂ ਹੀ ਕਾਰ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋ ਗਏ।
ਸੂਚਨਾ ਮਿਲਣ 'ਤੇ ਥਾਣਾ ਡਿਵੀਜ਼ਨ-7 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ।
ਇਹ ਵੀ ਪੜ੍ਹੋ : IPL ਫਾਈਨਲ ਵਿੱਚ ਆਪ੍ਰੇਸ਼ਨ ਸਿੰਦੂਰ ਦਾ ਜਸ਼ਨ, BCCI ਨੇ ਸਮਾਪਤੀ ਸਮਾਰੋਹ ਵਿੱਚ ਤਿੰਨਾਂ ਫੌਜ ਮੁਖੀਆਂ ਨੂੰ ਦਿੱਤਾ ਸੱਦਾ