Partap Singh Bajwa: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ 50 ਬੰਬ ਵਾਲੇ ਬਿਆਨ ਤੋਂ ਬਾਅਦ ਬੁਰੀ ਤਰ੍ਹਾਂ ਘਿਰਦੇ ਹੋਏ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਬਾਜਵਾ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਤੇ ਅਗਲੀ ਕਾਰਵਾਈ ਆਰੰਭ ਰਕ ਦਿੱਤੀ ਗਈ ਹੈ। ਬਾਜਵਾ ਨੇ 50 ਬੰਬਾਂ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਪ੍ਰਤਾਪ ਬਾਜਵਾ 'ਤੇ ਸ਼ੱਕੀ ਜਾਣਕਾਰੀ ਲੁਕਾਉਣ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਬਾਈ ਪ੍ਰਤਾਪ ਬਾਜਵਾ 'ਤੇ ਦੇਸ਼ ਵਿਰੋਧੀ ਸੰਗਠਨਾਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਜਾ ਚੁੱਕਾ ਹੈ।