Train Fire News: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਾਨ-ਏ-ਪੰਜਾਬ ਟਰੇਨ ਬਰਨਿੰਗ ਟ੍ਰੇਨ ਬਣਨ ਤੋਂ ਬਚ ਗਈ। ਇਸ ਗੱਡੀ ਦੇ ਬ੍ਰੇਕ ਐਕਸਲ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਗੱਡੀ ਨੂੰ ਐਮਰਜੈਂਸੀ ਰੋਕ ਦਿੱਤਾ ਗਿਆ। ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਜਾਣਕਾਰੀ ਅਨੁਸਾਰ ਇਹ ਟਰੇਨ ਲੁਧਿਆਣਾ ਤੋਂ ਚੱਲੀ ਸੀ ਅਤੇ ਅੱਗੇ ਖੰਨਾ ਵਿਖੇ ਰੁਕੀ ਸੀ।
ਖੰਨਾ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਟਰੇਨ ਦੀ ਬੋਗੀ 'ਚੋਂ ਧੂੰਆਂ ਨਿਕਲਣ ਕਾਰਨ ਯਾਤਰੀਆਂ 'ਚ ਚੀਕ-ਚਿਹਾੜਾ ਪੈ ਗਿਆ। ਗੱਡੀ ਨੂੰ ਚਾਵਾ ਨੇੜੇ ਰੋਕ ਲਿਆ ਗਿਆ। ਬੋਗੀ ਦੇ ਹੇਠਾਂ ਐਕਸਲ ਲੈਦਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈਸ (ਟਰੇਨ ਨੰਬਰ 12498) ਦੇ ਬ੍ਰੇਕ ਐਕਸਲ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਲੁਧਿਆਣਾ ਅਤੇ ਖੰਨਾ ਵਿਚਕਾਰ ਵਾਪਰੀ।
ਜਾਣਕਾਰੀ ਅਨੁਸਾਰ ਟਰੇਨ ਲੁਧਿਆਣਾ ਤੋਂ ਖੰਨਾ ਵੱਲ ਜਾ ਰਹੀ ਸੀ। ਖੰਨਾ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਯਾਤਰੀਆਂ ਨੇ ਬੋਗੀ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਜਿਵੇਂ ਹੀ ਸਵਾਰੀਆਂ ਨੇ ਧੂੰਆਂ ਦੇਖਿਆ ਤਾਂ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੇਲਵੇ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੰਗਾਮੀ ਹਾਲਤ ਵਿੱਚ ਚਾਵਾ ਨੇੜੇ ਟਰੇਨ ਨੂੰ ਰੋਕ ਦਿੱਤਾ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਫਗਵਾੜਾ ਰੇਲਵੇ ਸਟੇਸ਼ਨ ਦੇ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਸੀ ਜਦ ਰੇਲਵੇ ਸਟੇਸ਼ਨ ਤੋਂ ਇੱਕ ਮਾਲਗੱਡੀ ਲੁਧਿਆਣਾ ਵੱਲ ਰਵਾਨਾ ਹੁੰਦੇ ਹੀ ਖੇੜਾ ਫਾਟਕ ਕੋਲ ਇੰਜਣ ਕੁਝ ਡੱਬੇ ਲੈ ਕੇ ਅੱਗੇ ਨਿਕਲ ਗਿਆ ਸੀ ਤੇ ਇੱਕ ਡੱਬੇ ਦੀ ਹੁੱਕ ਖੁੱਲ੍ਹ ਗਈ ਸੀ, ਜਿਸ ਕਾਰਨ ਪਿਛਲੇ ਵਾਲੇ ਡੱਬੇ ਪਿੱਛੇ ਹੀ ਰਹਿ ਗਏ ਸਨ। ਗਨੀਮਤ ਇਹ ਰਹੀ ਕਿ ਉਹ ਫਾਟਕ ਦੇ ਪਿੱਛੇ ਹੀ ਰੁਕ ਗਏ ਸਨ। ਜੇਕਰ ਫਾਟਕ ਦੇ ਕੋਲ ਆ ਜਾਂਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਇਹ ਵੀ ਪੜ੍ਹੋ : Muktsar News: ਐਮਪੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਦਾ ਐਲਾਨ; 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਆਗ਼ਾਜ਼
ਰੇਲਵੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ ਅਤੇ ਬੋਗੀ ਦੇ ਹੇਠਾਂ ਐਕਸਲ ਲੈਦਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ। ਇਸ ਘਟਨਾ 'ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਰੇਲਵੇ ਵਿਭਾਗ ਦੀ ਤੁਰੰਤ ਕਾਰਵਾਈ ਕਾਰਨ ਵੱਡਾ ਹਾਦਸਾ ਟਲ ਗਿਆ।
ਇਹ ਵੀ ਪੜ੍ਹੋ : Batala News: ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਵਾਪਸ ਜਾ ਰਹੀ ਔਰਤ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ