Home >>Punjab

Toronto News: ਕੈਨੇਡਾ 'ਚ ਤਰਨਤਾਰਨ ਦੇ ਨੌਜਵਾਨ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕ

Toronto News: ਤਰਨਤਾਰਨ ਦੇ ਪਿੰਡ ਭੱਗੂਪੁਰ ਦੇ ਨੌਜਵਾਨ ਨੂੰ ਟਰਾਂਟੋ ਵਿੱਚ ਵਿਦੇਸ਼ੀ ਨੌਜਵਾਨ ਨੇ ਗੋਲੀ ਮਾਰ ਦਿੱਤੀ ਹੈ। ਵਿਦੇਸ਼ੀ ਨੇ ਪਰਮਬੀਰ ਸਿੰਘ ਨੂੰ ਅੱਠ ਗੋਲੀਆਂ ਮਾਰ ਦਿੱਤੀਆਂ।

Advertisement
 Toronto News: ਕੈਨੇਡਾ 'ਚ ਤਰਨਤਾਰਨ ਦੇ ਨੌਜਵਾਨ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕ
Ravinder Singh|Updated: Nov 11, 2024, 07:09 PM IST
Share

Toronto News: ਤਰਨਤਾਰਨ ਦੇ ਪਿੰਡ ਭੱਗੂਪੁਰ ਦੇ ਨੌਜਵਾਨ ਨੂੰ ਟਰਾਂਟੋ ਵਿੱਚ ਵਿਦੇਸ਼ੀ ਨੌਜਵਾਨ ਨੇ ਗੋਲੀ ਮਾਰ ਦਿੱਤੀ ਹੈ। ਵਿਦੇਸ਼ੀ ਨੇ ਪਰਮਬੀਰ ਸਿੰਘ ਨੂੰ ਅੱਠ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਰਨਤਾਰਨ ਦਾ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ।

ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਬੰਦੂਕਧਾਰੀ ਨੇ ਹਮਲੇ ਦਾ ਸ਼ਿਕਾਰ ਬਣਾਇਆ ਹੈ। ਨੌਜਵਾਨ ਨੂੰ ਕੁੱਲ ਅੱਠ ਗੋਲੀਆਂ ਲੱਗੀਆਂ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਚੱਲ ਰਿਹਾ ਹੈ। ਨੌਜਵਾਨ 'ਤੇ ਹਮਲੇ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ 'ਚ ਸਹਿਮ ਦਾ ਮਾਹੌਲ ਬਣ ਗਿਆ।

ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਪਰਮਬੀਰ ਸਿੰਘ ਨੂੰ 2018 'ਚ ਕੈਨੇਡਾ ਭੇਜਿਆ ਸੀ। ਔਲਖ ਨੇ ਉੱਥੇ ਹੀ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। 2022 'ਚ ਉਸ ਦਾ ਵਿਆਹ ਖਡੂਰ ਸਾਹਿਬ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਨਾਲ ਹੋਇਆ। ਪਰਮਬੀਰ ਸਿੰਘ ਔਲਖ ਨੇ ਪੀਆਰ ਲੈਣ ਲਈ ਆਪਣੀ ਫਾਈਲ ਜਮ੍ਹਾਂ ਕਰਵਾਈ ਸੀ।

ਸ਼ੁੱਕਰਵਾਰ ਸ਼ਾਮ ਨੂੰ ਉਸ ਨੇ ਆਪਣੀ ਮਾਤਾ ਮਨਜੀਤ ਕੌਰ ਤੇ ਪਿਤਾ ਹਰਜੀਤ ਸਿੰਘ ਨਾਲ ਫੋਨ 'ਤੇ ਗੱਲ ਕੀਤੀ। ਪਰਮਬੀਰ ਦੇ ਨਾਲ ਉਸ ਦੀ ਪਤਨੀ ਸਿਮਰਨਜੀਤ ਕੌਰ ਵੀ ਟੋਰਾਂਟੋ ਸ਼ਹਿਰ 'ਚ ਰਹਿੰਦੀ ਹੈ ਜਿਸ ਨੇ ਸਵੇਰੇ ਅੱਠ ਵਜੇ ਫੋਨ ’ਤੇ ਦੱਸਿਆ ਕਿ ਉਸ ਦੇ ਪਤੀ ’ਤੇ ਵਿਦੇਸ਼ੀ ਵੱਲੋਂ ਬੰਦੂਕ ਨਾਲ ਹਮਲਾ ਕੀਤਾ ਗਿਆ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਪੂਰੇ ਪਿੰਡ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰ ਕੇ ਪਰਮਬੀਰ ਸਿੰਘ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਪਰਿਵਾਰ, ਰਿਸ਼ੇਤਦਾਰਾਂ ਅਤੇ ਪਿੰਡ ਵਾਸੀਆਂ ਨੌਜਵਾਨ ਦੀ ਸਿਹਤਯਾਬੀ ਦੀ ਦੀ ਕਾਮਨਾ ਕੀਤੀ ਗਈ। ਪਰਿਵਾਰ ਨੇ ਕੈਨੇਡਾ ਵਿੱਚ ਪੂਰਾ ਰਾਬਤਾ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ : Chandigarh Club elections: 16 ਨਵੰਬਰ ਨੂੰ ਹੋਣਗੀਆਂ ਚੰਡੀਗੜ੍ਹ ਕਲੱਬ ਦੀਆਂ ਚੋਣਾਂ; ਨਰੇਸ਼ ਚੌਧਰੀ ਪ੍ਰਧਾਨ ਅਹੁਦੇ ਲਈ ਲੜਨਗੇ

ਕਾਬਿਲੇਗੌਰ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨ ਅਣਹੋਣੀ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : Stubble Burning News: ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਨੂੰ ਹਲਫ਼ਨਾਮਾ ਦਾਖ਼ਲ ਕਰਨ ਦੇ ਦਿੱਤੇ ਹੁਕਮ

 

Read More
{}{}