Ferozepur News: ਫਿਰੋਜ਼ਪੁਰ ਦੇ ਕਸਬਾ ਮਮਦੋਟ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮਮਦੋਟ-ਖਾਈ ਟੀ ਪੁਆਇੰਟ ਨੇੜੇ ਸੁਨਸਾਨ ਥਾਂ 'ਤੇ ਛਾਪੇਮਾਰੀ ਕਰਕੇ ਇਲਾਕੇ ਅੰਦਰ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ 1 ਪਿਸਤੌਲ,2 ਮੈਗਜ਼ੀਨ ਜਿੰਦਾ ਰੌਂਦ ਅਤੇ ਹੋਰ ਤੇਜ਼ਧਾਰ ਹਥਿਆਰਾ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਇੱਕ ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਅਤੇ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਥਾਣਾ ਮੁਖੀ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਏਐਸ ਆਈ ਗਹਿਣਾ ਰਾਮ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿੱਚ ਗਸ਼ਤ ਤੇ ਜਾ ਰਹੇ ਸਨ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਮਦੋਟ ਖਾਈ ਟੀ ਪੁਆਇੰਟ ਦੇ ਨੇੜੇ ਨਹਿਰਾਂ ਨੂੰ ਜਾਣ ਵਾਲੇ ਰਾਸਤੇ ਤੇ ਸਕਾਰਪੀਓ ਗੱਡੀ ਚ ਅਸਲੇ ਅਤੇ ਤੇਜ਼ਧਾਰ ਹਥਿਆਰਾ ਸਮੇਤ ਪੰਜ ਨੌਜਵਾਨ ਬੈਠੇ ਹੋਏ ਹਨ , ਜੋ ਕਿਸੇ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਹਨ ਉਹਨਾਂ ਨੇ ਦੱਸਿਆ ਕਿ ਫੌਰੀ ਤੌਰ ਉਤੇ ਕਾਰਵਾਈ ਕਰਦਿਆਂ ਸਮੇਤ ਪੁਲਿਸ ਪਾਰਟੀ ਏਐਸਆਈ ਗਹਿਣਾ ਰਾਮ ਨੇ ਛਾਪੇਮਾਰੀ ਕਰਕੇ ਉਕਤ ਨੌਜਵਾਨਾਂ ਨੂੰ ਇੱਕ ਪਿਸਤੌਲ ਦੋ ਮੈਗਜੀਨ ਅਤੇ ਜਿੰਦਾ ਰੌਂਦ ਤੋਂ ਇਲਾਵਾ ਮਾਰੂ ਹਥਿਆਰਾਂ ਸਮੇਤ ਇੱਕ ਸਕਾਰਪੀਓ ਗੱਡੀ, ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਂ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਵਿਚੋਂ ਰਿਮਾਂਡ ਲੈਕੇ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਗ੍ਰਿਫਤਾਰ ਕੀਤੇ ਗਏ ਪੰਜੇ ਨੌਜਵਾਨ ਜਸਕਰਨ ਸਿੰਘ ਪੁੱਤਰ ਸੁਰਜੀਤ ਸਿੰਘ ਉਰਫ ਡੀਸੀ, ਸ਼ੇਰਕਰਨ ਸਿੰਘ ਪੁੱਤਰ ਗੁਰਮੁਖ ਸਿੰਘ, ਸਾਜਨ ਪੁੱਤਰ ਸੁਖਦੇਵ ਸਿੰਘ ਪਿੰਡ, ਜਗਮੀਤ ਹੀਰੀ ਪੁੱਤਰ ਸੁਖਦੇਵ ਸਿੰਘ ਸਾਰੇ ਵਾਸਿਆਨ ਪਿੰਡ ਗਾਮੇ ਵਾਲਾ ਅਤੇ ਸੁਖਜੀਤ ਸਿੰਘ ਸੀਪਾ ਪੁੱਤਰ ਜਸਵੀਰ ਸਿੰਘ ਵਾਸੀ ਧੀਰਾ ਪਤਰਾ ਨਾਲ ਸਬੰਧਤ ਹਨ ਜਿਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੋਵੇਗਾ ਕਿ ਇਹਨਾਂ ਪੰਜਾਂ ਵਿੱਚੋਂ ਦੋ ਨੌਜਵਾਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਪੰਜਾਬ ਵਿੱਚ ਮੁੜ ਹੋਇਆ ਜ਼ਬਰਦਸਤ ਧਮਾਕਾ; ਸ਼ੱਕੀ ਦੀ ਹੋਈ ਮੌਤ