Home >>Punjab

ਕਣਕ ਦੀਆਂ ਬੋਰੀਆਂ 'ਤੇ ਪਾਣੀ ਛਿੜਕਣ ਦਾ ਮਾਮਲਾ, ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਨੂੰ ਕੀਤਾ ਰਾਊਂਡ

Nangal News: ਐਸਡੀਐਮ ਨੰਗਲ ਸਚਿਨ ਪਾਠਕ ਨੇ ਕਣਕ ਦੀ ਗੁਣਵੱਤਾ ਦੀ ਜਾਂਚ ਲਈ ਦੋ ਮੀਟਰ ਲਿਆਉਂਦੇ ਅਤੇ ਗੋਦਾਮ ਵਿੱਚ ਰੱਖੀਆਂ ਕਣਕ ਦੀਆਂ ਬੋਰੀਆਂ ਵਿੱਚੋਂ ਅੱਠ-ਅੱਠ ਸੈਂਪਲ ਲਏ ਅਤੇ ਜਦੋਂ ਸਾਰੇ ਅੱਠ ਸੈਂਪਲ ਫੇਲ੍ਹ ਹੋ ਗਏ।

Advertisement
ਕਣਕ ਦੀਆਂ ਬੋਰੀਆਂ 'ਤੇ ਪਾਣੀ ਛਿੜਕਣ ਦਾ ਮਾਮਲਾ, ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਨੂੰ ਕੀਤਾ ਰਾਊਂਡ
Manpreet Singh|Updated: Jun 11, 2025, 09:01 PM IST
Share

Nangal News(ਬਿਮਲ ਕੁਮਾਰ): ਐਸਡੀਐਮ ਨੰਗਲ ਸਚਿਨ ਪਾਠਕ ਦੇ ਹੁਕਮਾਂ 'ਤੇ, ਪੁਲਿਸ ਨੇ ਨੰਗਲ ਦੇ ਪੈਨਗ੍ਰੇਨ ਗੋਦਾਮ ਤੋਂ ਗਰੀਬ ਲੋਕਾਂ ਨੂੰ ਗਿੱਲੀ ਕਣਕ ਸਪਲਾਈ ਕਰਨ ਦੇ ਦੋਸ਼ਾਂ 'ਤੇ ਤੁਰੰਤ ਪ੍ਰਭਾਵ ਨਾਲ ਗੋਦਾਮ ਇੰਚਾਰਜ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਨੰਗਲ ਦੇ ਪਿੰਡ ਬਾਸ ਦੇ ਵਸਨੀਕ ਤਰੁਣ ਸ਼ਰਮਾ ਨੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪਨਗਰੇਨ ਗੋਦਾਮ ਵਿੱਚ ਰਾਤ ਨੂੰ ਕਣਕ ਨਾਲ ਭਰੀਆਂ ਬੋਰੀਆਂ 'ਤੇ ਪਾਣੀ ਛਿੜਕਦੇ ਦੇਖਿਆ ਅਤੇ ਇਹ ਕਣਕ ਰਾਸ਼ਨ ਡਿਪੂਆਂ ਰਾਹੀਂ ਗਰੀਬ ਪਰਿਵਾਰਾਂ ਨੂੰ ਵੰਡੀ ਜਾਣੀ ਸੀ।

ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਉਸਨੇ ਤੁਰੰਤ ਵਪਾਰ ਮੰਡਲ ਜਵਾਹਰ ਮਾਰਕੀਟ ਦੇ ਪ੍ਰਧਾਨ ਲਵਲੀ ਆਂਗਰਾ ਨੂੰ ਸੂਚਿਤ ਕੀਤਾ ਅਤੇ ਉਸਨੇ ਤੁਰੰਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਹਰਜੋਤ ਸਿੰਘ ਬੈਂਸ ਨੇ ਤੁਰੰਤ ਐਡਵੋਕੇਟ ਨਿਸ਼ਾਂਤ ਗੁਪਤਾ ਦੀ ਅਗਵਾਈ ਵਿੱਚ ਇੱਕ ਟੀਮ ਭੇਜ ਕੇ ਸਿੱਖਿਆ ਮੰਤਰੀ ਨੂੰ ਸੂਚਿਤ ਕੀਤਾ ਕਿ ਸ਼ਿਕਾਇਤ ਸਹੀ ਹੈ ਅਤੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਐਸਡੀਐਮ ਨੰਗਲ ਸਚਿਨ ਪਾਠਕ ਅਤੇ ਨੰਗਲ ਪੁਲਿਸ ਨੂੰ ਮਾਮਲੇ ਦੀ ਜਾਂਚ ਲਈ ਭੇਜਿਆ।

ਐਸਡੀਐਮ ਨੰਗਲ ਸਚਿਨ ਪਾਠਕ ਨੇ ਕਣਕ ਦੀ ਗੁਣਵੱਤਾ ਦੀ ਜਾਂਚ ਲਈ ਦੋ ਮੀਟਰ ਲਿਆਉਂਦੇ ਅਤੇ ਗੋਦਾਮ ਵਿੱਚ ਰੱਖੀਆਂ ਕਣਕ ਦੀਆਂ ਬੋਰੀਆਂ ਵਿੱਚੋਂ ਅੱਠ-ਅੱਠ ਸੈਂਪਲ ਲਏ ਅਤੇ ਜਦੋਂ ਸਾਰੇ ਅੱਠ ਸੈਂਪਲ ਫੇਲ੍ਹ ਹੋ ਗਏ, ਤਾਂ ਪੁਲਿਸ ਨੂੰ ਉਕਤ ਗੋਦਾਮ ਦੇ ਇੰਚਾਰਜ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਮੌਕੇ 'ਤੇ ਮੌਜੂਦ ਨਵੀਂ ਨੰਗਲ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਸਰਤਾਜ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਨੂੰ ਰਾਊਂਡ ਅਪ ਕਰ ਲਿਆ।

     ਦੂਜੇ ਪਾਸੇ, ਜਦੋਂ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਐਸਡੀਐਮ ਨੰਗਲ ਸਚਿਨ ਪਾਠਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਗੋਦਾਮ ਵਿੱਚ ਰੱਖੀਆਂ ਬੋਰੀਆਂ ਵਿੱਚੋਂ ਅੱਠ ਨਮੂਨੇ ਲਏ ਗਏ ਸਨ ਅਤੇ ਵੱਖ-ਵੱਖ ਮਸ਼ੀਨਾਂ ਵਿੱਚ ਟੈਸਟ ਕੀਤੇ ਗਏ ਸਨ ਅਤੇ ਸਾਰੇ ਅੱਠ ਨਮੂਨੇ ਫੇਲ੍ਹ ਪਾਏ 

Read More
{}{}