Home >>Punjab

Bharat Bhushan Ashu: ਨਾਭਾ ਜੇਲ੍ਹ 'ਚੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰਿਹਾਅ

Bharat Bhushan Ashu:  ਨਾਭਾ ਦੀ ਜੇਲ੍ਹ ਵਿੱਚੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰਿਹਾਅ ਹੋ ਗਏ ਹਨ।

Advertisement
Bharat Bhushan Ashu: ਨਾਭਾ ਜੇਲ੍ਹ 'ਚੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰਿਹਾਅ
Ravinder Singh|Updated: Dec 22, 2024, 06:50 PM IST
Share

Bharat Bhushan Ashu:  ਨਾਭਾ ਦੀ ਜੇਲ੍ਹ ਵਿੱਚੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਰਿਹਾਅ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਘਰ ਜਾ ਰਿਹਾ ਹਾਂ ਅਤੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਸਰਕਾਰ ਬਾਰੇ ਹੋਰ ਖੁਲਾਸੇ ਕਰਾਂਗੇ।

ਚਾਰ ਮਹੀਨੇ ਤੋਂ ਨਾਭਾ ਜੇਲ੍ਹ ਵਿੱਚ ਸਾਬਕਾ ਕੈਬਨਿਟ ਮੰਤਰੀ ਟੈਂਡਰ ਘੁਟਾਲੇ ਅਧੀਨ ਬੰਦ ਸਨ ਜਿਨ੍ਹਾਂ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਪਿਛਲੇ ਦਿਨੀਂ ਦਿੱਤੀ ਗਈ ਸੀ। ਸਰਕਾਰ ਬਾਰੇ ਤੇ ਅੰਦਰਲੇ ਤਜਰਬਿਆਂ ਬਾਰੇ ਵੀ ਜਲਦੀ ਗੱਲਾਂ ਕਰਾਂਗੇ। ਦੱਸਣਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਤਕਰੀਬਨ 10 ਅਗਸਤ ਤੋਂ ਨਾਭਾ ਦੀ ਜ਼ਿਲ੍ਹਾ ਜੇਲ ’ਚ ਨਜ਼ਰਬੰਦ ਸਨ। ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਨਜ਼ਰਬੰਦ ਹਨ। ਗੱਲਬਾਤ ਦੌਰਾਨ ਸਾਬਕਾ ਮੰਤਰੀ ਆਸ਼ੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕੀਤਾ ਜਾਵੇਗਾ। ਉਸ ਮਗਰੋਂ ਪਾਰਟੀ ਲਈ ਕੰਮ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਖੁਰਾਕ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ 'ਤੇ ਟੈਂਡਰ ਦੇ ਵਿੱਚ ਘੁਟਾਲੇ ਕਰਨ ਦੇ ਇਲਜ਼ਾਮ ਲੱਗੇ ਸਨ। ਵਿਜੀਲੈਂਸ ਵੱਲੋਂ ਵੀ ਪਹਿਲਾਂ ਉਹਨਾਂ ਤੇ ਕੇਸ ਚਲਾਇਆ ਗਿਆ ਸੀ।

ਇਸ ਤੋਂ ਪਹਿਲਾਂ ਸਾਲ 2022 'ਚ ਕੁਝ ਟਰਾਂਸਪੋਰਟ ਮਾਲਕਾਂ ਅਤੇ ਠੇਕੇਦਾਰਾਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਅਨਾਜ ਟਰਾਂਸਪੋਰਟ ਟੈਂਡਰ ਘੁਟਾਲੇ 'ਚ ਕੁਝ ਚੁਣੇ ਹੋਏ ਠੇਕੇਦਾਰਾਂ ਨੂੰ ਲਾਭ ਦੇਣ ਅਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਸੀ।

ਇਹ ਵੀ ਪੜ੍ਹੋ : Punjab Breaking Live Updates: ਸੋਹਾਣਾ 'ਚ ਡਿੱਗੀ ਵੱਡੀ ਬਹੁਮੰਜ਼ਿਲਾ ਇਮਾਰਤ, 2 ਦੀ ਮੌਤ: 3 ਲੋਕ ਅਜੇ ਵੀ ਮਲਬੇ ਹੇਠ ਦੱਬੇ; ਰੈਸਕਿਊ ਆਪ੍ਰੇਸ਼ਨ ਖ਼ਤਮ

ਮਨੀ ਲਾਂਡਰਿੰਗ ਵਿੱਚ ਸ਼ਾਮਿਲ ਵਿਅਕਤੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ, ਜਾਇਦਾਦਾਂ ਵਿੱਚ ਲੁਧਿਆਣਾ, ਮੋਹਾਲੀ, ਖੰਨਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਿਤ ਅਚੱਲ ਜਾਇਦਾਦ, ਐਫਡੀਆਰ ਦੇ ਰੂਪ ਵਿੱਚ ਚੱਲ ਜਾਇਦਾਦ, ਸੋਨੇ ਦੇ ਗਹਿਣੇ ਅਤੇ ਬੈਂਕ ਖਾਤੇ ਸ਼ਾਮਿਲ ਹਨ।

ਇਹ ਵੀ ਪੜ੍ਹੋ : Ludhiana Nagar Nigam Result: ਨਗਰ ਨਿਗਮ ਲੁਧਿਆਣਾ ਦੇ ਚੋਣ ਨਤੀਜੇ; 46 ਵਾਰਡਾਂ ਦੇ ਨਤੀਜੇ ਐਲਾਨੇ, 20 'ਤੇ 'ਆਪ' ਦੀ ਜਿੱਤ

Read More
{}{}