Jalandhar Singh News: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲੰਬੀ ਉਮਰ ਵਾਲੇ ਮੈਰਥਨ ਦੌੜਾਕ ਬਾਬਾ ਫੌਜਾ ਸਿੰਘ ਦੇ ਨਿਵਾਸ ਸਥਾਨ ਜਲੰਧਰ ਪੁੱਜੇ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ "ਬਾਬਾ ਫੌਜਾ ਸਿੰਘ ਸਿਰਫ ਪੰਜਾਬ ਨਹੀਂ, ਸਾਰੀ ਸਿੱਖ ਕੌਮ ਦੀ ਸ਼ਾਨ ਸਨ। ਉਨ੍ਹਾਂ ਨੇ ਦੁਨੀਆ ਭਰ ਵਿੱਚ ਮੈਰਥਨ ਦੌੜ ਰਾਹੀਂ ਜੋ ਮਾਣ ਕਮਾਇਆ, ਉਹ ਅਮਰ ਰਹੇਗਾ।" ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਵਿਧਾਨ ਸਭਾ ਸੈਸ਼ਨ ਦੌਰਾਨ ਜਦੋਂ ਉਨ੍ਹਾਂ ਨੂੰ ਬਾਬਾ ਜੀ ਦੇ ਦੇਹਾਂਤ ਦੀ ਜਾਣਕਾਰੀ ਮਿਲੀ, ਉਹਨਾਂ ਦਾ ਮਨ ਭਾਰੀ ਹੋ ਗਿਆ।
ਧਾਲੀਵਾਲ ਨੇ ਆਪਣੇ ਯਾਦਗਾਰ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਜਦੋਂ ਉਹ ਜਲੰਧਰ ਵਿਖੇ ਹੋਏ ਜ਼ਿਮਨੀ ਚੋਣਾਂ ਦੌਰਾਨ ਆਦਮਪੁਰ ਹਲਕੇ ਦੇ ਇੰਚਾਰਜ ਸਨ, ਉਦੋਂ ਬਾਬਾ ਜੀ ਦੇ ਢਾਬੇ ਤੋਂ ਕਈ ਵਾਰੀ ਖਾਣਾ ਖਾਂਦਾ, ਪਰ ਉਹ ਸਮੇਂ ਬਾਬਾ ਜੀ ਕੈਨੇਡਾ ਦੌਰੇ 'ਤੇ ਸਨ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੇ ਨਾਲ ਖੜੇ ਹਨ ਅਤੇ ਜ਼ਰੂਰਤ ਪਈ ਤਾਂ ਹਰ ਮੰਚ 'ਤੇ ਮਦਦ ਲਈ ਤਿਆਰ ਰਹਿਣਗੇ। ਉਨ੍ਹਾਂ ਇਸ ਗੱਲ ਦਾ ਵੀ ਇਸ਼ਾਰਾ ਦਿੱਤਾ ਕਿ ਬਾਬਾ ਫੌਜਾ ਸਿੰਘ ਦੀ ਯਾਦ 'ਚ ਸਮਾਰਕ ਬਣਾਉਣ ਲਈ ਸਰਕਾਰ ਨਾਲ ਗੱਲ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਦੱਸਦਈਏ ਕਿ "ਸਰਦਾਰ ਫੌਜਾ ਸਿੰਘ ਇੱਕ ਬ੍ਰਿਟਿਸ਼ ਮੈਰਾਥਨ ਦੌੜਾਕ ਸੀ, ਜੋ ਲਗਭਗ 114 ਸਾਲ ਜੀਉਂਦਾ ਰਿਹਾ। ਉਨ੍ਹਾਂ ਦਾ ਜੱਦੀ ਪਿੰਡ ਬਿਆਸ ਹੈ। ਇਹ ਜਲੰਧਰ ਦਿਹਾਤੀ ਜ਼ਿਲ੍ਹੇ ਵਿੱਚ ਪੈਂਦਾ ਹੈ, ਅਤੇ ਇਸਦਾ ਥਾਣਾ ਆਦਮਪੁਰ ਹੈ। 14 ਜੁਲਾਈ ਦੁਪਹਿਰ ਲਗਭਗ 3:00 ਵਜੇ, ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ, ਸਰਦਾਰ ਫੌਜਾ ਸਿੰਘ ਸੜਕ 'ਤੇ ਸੈਰ ਲਈ ਨਿਕਲੇ ਸਨ... ਉੱਥੇ, ਜਲੰਧਰ ਅਤੇ ਪਠਾਨਕੋਟ ਵਿਚਕਾਰ ਮੁੱਖ ਸੜਕ 'ਤੇ, ਇੱਕ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ।"
ਉਨ੍ਹਾਂ ਨੂੰ ਜਲੰਧਰ ਦੇ ਸ਼੍ਰੀਮਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉੱਥੇ ਸ਼ਾਮ 7 ਵਜੇ ਦੇ ਕਰੀਬ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ।