Moga News(ਨਵਦੀਪ ਮਹੇਸ਼ਰੀ): ਮੋਗਾ ਦੇ ਨਿਊ ਟਾਊਨ-8 ਇਲਾਕੇ ਵਿੱਚ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਸਾਬਕਾ ਐਮ.ਸੀ ਪੁਰਸ਼ੋਤਮ ਪੂਰੀ ਦੀ ਆਪਣੇ ਹੀ ਘਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੁਰਸ਼ੋਤਮ ਪੂਰੀ ਆਪਣੇ ਪੁੱਤਰ, ਸਵ. ਜਗਦੀਸ਼ ਪੂਰੀ ਦੇ ਕਮਰੇ ਵੱਲ ਗਏ ਹੋਏ ਸਨ, ਜਿੱਥੇ ਅਚਾਨਕ ਗੋਲੀ ਚਲਣ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਦੀ ਪਤਨੀ ਨੇ ਕਮਰੇ ਅੰਦਰ ਜਾ ਕੇ ਦੇਖਿਆ, ਤਾਂ ਪੂਰੀ ਖੂਨ ਨਾਲ ਲਥਪਥ ਪਏ ਹੋਏ ਸਨ।
ਉਨ੍ਹਾਂ ਵੱਲੋਂ ਸ਼ੋਰ ਮਚਾਉਣ ਉਪਰੰਤ ਗੁਆਂਢੀ ਮੌਕੇ ਉਤੇ ਇਕੱਠੇ ਹੋ ਗਏ। ਪੁਰਸ਼ੋਤਮ ਪੁਰੀ ਵੱਲੋਂ ਇਸ ਤਰ੍ਹਾਂ ਖੁਦਕੁਸ਼ੀ ਕਰਨ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਹੈ। ਸੂਚਨਾ ਮਿਲਣ ’ਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਵਰੁਣ ਅਤੇ ਸੀ.ਆਈ. ਸਟਾਫ ਦੇ ਇੰਚਾਰਜ ਦਲਜੀਤ ਬਰਾੜ ਫ਼ੋਰੈਂਸਿਕ ਟੀਮ ਨਾਲ ਮੌਕੇ ਉਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 12 ਬੋਰ ਦੀ ਰਾਈਫਲ ਵੀ ਜ਼ਬਤ ਕਰ ਲਈ। ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ ਹੈ। ਪੁਰਸ਼ੋਤਮ ਪੂਰੀ ਬੱਸਾਂ ਦੇ ਮਾਲਕ ਸਨ ਤੇ ਸ਼ਹਿਰ ਦੀ ਪ੍ਰਾਈਵੇਟ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ ’ਤੇ ਜਾਣੇ ਜਾਂਦੇ ਸਨ।
ਇਹ ਵੀ ਪੜ੍ਹੋ : PBKS vs MI Qualifier 2: ਕੀ ਮੁੰਬਈ ਇੰਡੀਅਨਜ਼ ਦਾ ਕਿਲ੍ਹਾ ਫ਼ਤਿਹ ਕਰ ਪਾਏਗੀ ਪੰਜਾਬ ਕਿੰਗਜ਼? ਮੁਹਾਮੁਕਾਬਲਾ ਅੱਜ
ਉਨ੍ਹਾਂ ਦੇ ਪੁੱਤਰ ਰੋਹਿਤ ਪੂਰੀ ਉਤਰ ਪ੍ਰਦੇਸ਼ ਵਿੱਚ ਜੱਜ ਦੇ ਅਹੁਦੇ ’ਤੇ ਤਾਇਨਾਤ ਹਨ। ਇਨ੍ਹਾਂ ਦੇ ਪਰਿਵਾਰਕ ਰਿਸ਼ਤੇਦਾਰ ਨਰੋਤਮ ਪੂਰੀ ਵੀ ਸਾਬਕਾ ਐਮਸੀ ਰਹਿ ਚੁੱਕੇ ਹਨ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦੇ ਕਾਰਨ ਸਪੱਸ਼ਟ ਨਹੀਂ ਹੋਏ ਪਰ ਫ਼ਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਦੁਰਘਟਨਾ ਸੀ ਜਾਂ ਕਿਸੇ ਹੋਰ ਕਾਰਨ ਨਾਲ ਇਹ ਹਾਦਸਾ ਵਾਪਰਿਆ। ਜਾਂਚ ਮਗਰੋਂ ਅਗਲੇ ਪੱਖ ਸਾਹਮਣੇ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Amritsar News: ਆਈਐਸਆਈ ਆਧਾਰਿਤ ਅੱਤਵਾਦੀ ਮਡਿਊਲ ਦਾ ਪਰਦਾਫਾਸ਼; ਮੁਕਾਬਲੇ ਵਿੱਚ ਇੱਕ ਮੁਲਜ਼ਮ ਜ਼ਖ਼ਮੀ