Tarn Taran News: ਤਰਨਤਾਰਨ ਦੇ ਪਿੰਡ ਰਟੌਲ ਵਿੱਚ ਪੰਚਾਇਤੀ ਬੋਲੀ ਦੌਰਾਨ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰਟੌਲ ਵਿੱਚ ਪੰਚਾਇਤੀ ਬੋਲੀ ਦੌਰਾਨ ਸਾਬਕਾ ਸਰਪੰਚ ਨੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਪਿੰਡ ਦੀ ਇੱਕ ਕਮੇਟੀ ਮੈਂਬਰ ਜ਼ਖਮੀ ਹੋ ਗਿਆ ਜਦੋਂ ਕਿ ਉਸਦੇ ਭਤੀਜੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।