Fazilka Rape News: ਫਾਜ਼ਿਲਕਾ ਦੇ ਇਕ ਪਿੰਡ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪੁਲਸ ਨੇ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਦਕਿ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਫਾਜ਼ਿਲਕਾ ਦੀ ਅਰਨੀਵਾਲ ਪੁਲਿਸ ਨੇ ਪਿੰਡ ਘਟਿਆਂਵਾਲੀ 'ਚ ਇਕ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ, ਜਿਸ 'ਚ ਪੁਲਿਸ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ 14 ਸਾਲਾ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਦੋਸ਼ 'ਚ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਿਸ 'ਚ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਦੋਸ਼ੀ ਮੋਟਰਸਾਈਕਲ 'ਤੇ ਆਏ ਅਤੇ ਉਸ ਨੂੰ ਜ਼ਬਰਦਸਤੀ ਇਹ ਕਹਿ ਕੇ ਘਰੋਂ ਭਜਾ ਕੇ ਲੈ ਗਏ ਕਿ ਜੇਕਰ ਉਹ ਨਾਲ ਨਹੀਂ ਗਈ ਤਾਂ ਉਹ ਉਸ ਦੇ ਪਿਤਾ ਨੂੰ ਮਾਰ ਦੇਣਗੇ, ਜਿਸ ਨੂੰ ਉਹ ਇਕ ਵਿਅਕਤੀ ਦੇ ਘਰ ਲੈ ਗਏ ਪਿੰਡ ਘਟਿਆਂਵਾਲੀ ਦਾ ਰਹਿਣ ਵਾਲੇ ਲਖਵਿੰਦਰ ਸਿੰਘ ਦੇ ਘਰ ਲੈ ਗਏ, ਜਿੱਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਪੁਲਿਸ ਨੇ ਇਸ ਮਾਮਲੇ 'ਚ ਨਾ ਸਿਰਫ ਮਾਮਲਾ ਦਰਜ ਕੀਤਾ ਹੈ, ਸਗੋਂ ਇਸ ਮਾਮਲੇ 'ਚ ਇਕ ਦੋਸ਼ੀ ਲਵਪ੍ਰੀਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।