Home >>Punjab

Tarn Taran News:ਤਰਨ ਤਾਰਨ ਦੇ ਸਿਵਲ ਹਸਪਤਾਲ 'ਚ ਦਾਖਲ ਗੈਂਗਸਟਰ ਚਰਨਜੀਤ ਉਰਫ਼ ਰਾਜੂ ਸ਼ੂਟਰ ਹੋਇਆ ਫਰਾਰ

Tarn Taran News: ਗੈਗਸਟਰ 'ਤੇ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। 21 ਦਸੰਬਰ 2023 ਵਿੱਚ ਜਦੋਂ ਪੁਲਿਸ ਇਸ ਗੈਗਸਟਰ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ 'ਤੇ ਗੋਲੀਆਂ ਵੀ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ 'ਚ ਗੋਲੀ ਲੱਗੀ ਸੀ। 

Advertisement
Tarn Taran News:ਤਰਨ ਤਾਰਨ ਦੇ ਸਿਵਲ ਹਸਪਤਾਲ 'ਚ ਦਾਖਲ ਗੈਂਗਸਟਰ ਚਰਨਜੀਤ ਉਰਫ਼ ਰਾਜੂ ਸ਼ੂਟਰ ਹੋਇਆ ਫਰਾਰ
Manpreet Singh|Updated: Apr 18, 2024, 08:25 AM IST
Share

Tarn Taran News: ਤਰਨ ਤਾਰਨ ਦੇ ਸਿਵਲ ਹਸਪਤਾਲ 'ਚ ਦਾਖਲ ਗੈਂਗਸਟਰ ਚਰਨਜੀਤ ਉਰਫ਼ ਰਾਜੂ ਸ਼ੂਟਰ ਦੇ ਫਰਾਰ ਹੋਣ ਦੀ ਖ਼ਬਰ ਸਹਾਮਣੇ ਆਈ ਹੈ। ਗੈਗਸਟਰ ਦੇ ਸਾਥੀਆਂ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਚੋਂ ਲੈਕੇ ਫਰਾਰ ਹੋ ਗਏ। ਹਸਪਤਾਲ ਚੋਂ ਗੈਗਸਟਰ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਸ ਗੈਗਸਟਰ 'ਤੇ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। 21 ਦਸੰਬਰ 2023 ਵਿੱਚ ਜਦੋਂ ਪੁਲਿਸ ਇਸ ਗੈਗਸਟਰ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ 'ਤੇ ਗੋਲੀਆਂ ਵੀ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ 'ਚ ਗੋਲੀ ਲੱਗੀ ਸੀ। ਫਿਲਹਾਲ ਪੁਲਿਸ ਉਸ ਦੀ ਭਾਲ 'ਚ ਲੱਗੀ ਹੋਈ ਹੈ।

ਇਸ ਮਾਮਲੇ ਵਿੱਚ ਡੀਐਸਪੀ ਮਸੀਹ ਦਾ ਕਹਿਣਾ ਹੈ ਕਿ ਗੈਗਸਟਰ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਜਿੱਥੇ ਉਸਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਉਸ ਨੂੰ ਭਜਾ ਕੇ ਲੈ ਗਏ ਹਨ। ਉਨ੍ਹਾਂ ਦੇ ਦੱਸਿਆ ਕਿ ਗੈਗਸਟਰ ਦੇ ਫਰਾਰ ਹੋਣ ਸਬੰਧੀ ਜਾਣਕਾਰੀ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਜਾਰੀ ਕਰ ਦਿੱਤੀ ਹੈ। ਅਤੇ ਉਸ ਦੀ ਭਾਲ ਵਿੱਚ ਟੀਮ ਬਣਾਕੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜਲਦ ਇਸ ਗੈਗਸਟਰ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਵੇਗੀ। 

Read More
{}{}