Home >>Punjab

Tarn Taran Murder: ਗੈਂਗਸਟਰ ਸਤਨਾਮ ਸਿੰਘ ਸੱਤਾ ਨੇ 'ਆਪ' ਵਰਕਰ ਦੀ ਹੱਤਿਆ ਦੀ ਲਈ ਜ਼ਿੰਮੇਵਾਰੀ!

Tarn Taran Murder: ਨੌਸ਼ਹਿਰਾ ਪਨੂੰਆ ਵਿੱਚ ਆਮ ਆਦਮੀ ਪਾਰਟੀ ਵਰਕਰ ਦੀ ਹੱਤਿਆ ਮਾਮਲੇ ਦੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਜ਼ਿੰਮੇਵਾਰੀ ਲਈ।

Advertisement
Tarn Taran Murder: ਗੈਂਗਸਟਰ ਸਤਨਾਮ ਸਿੰਘ ਸੱਤਾ ਨੇ 'ਆਪ' ਵਰਕਰ ਦੀ ਹੱਤਿਆ ਦੀ ਲਈ ਜ਼ਿੰਮੇਵਾਰੀ!
Ravinder Singh|Updated: Sep 15, 2024, 12:01 PM IST
Share

Tarn Taran Murder: ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪਨੂੰਆ ਵਿੱਚ ਆਮ ਆਦਮੀ ਪਾਰਟੀ ਵਰਕਰ ਬਚਿੱਤਰ ਸਿੰਘ ਉਰਫ ਬਿੱਕਰ ਦੀ ਹੱਤਿਆ ਮਾਮਲੇ ਦੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਸਤਨਾਮ ਸਿੰਘ ਸੱਤਾ ਨੇ ਜ਼ਿੰਮੇਵਾਰੀ ਲਈ। ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਸੱਤਾ ਨੇ ਕਿਹਾ ਕਿ ਬਚਿੱਤਰ ਸਿੰਘ ਨੇ ਉਨ੍ਹਾਂ ਸਾਥੀਆਂ ਦਾ ਕਾਫੀ ਨੁਕਸਾਨ ਕੀਤਾ ਹੈ ਤੇ ਪੁਲਿਸ ਦਾ ਮੁਖਬਰ ਸੀ।

ਇਸ ਲਈ ਉਸ ਦੀ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਵੀਰਵਾਰ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਬਚਿੱਤਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ।

ਵੀਰਵਾਰ ਸ਼ਾਮ 7 ਵਜੇ ਕਸਬਾ ਨੌਸ਼ਹਿਰਵਾ ਪਨੂੰਆ ਵਿੱਚ ਆਮ ਆਦਮੀ ਪਾਰਟੀ ਵਰਕਰ ਬਚਿੱਤਰ ਸਿੰਘ ਦਾ ਦੋ ਬੁਲਟ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  ਇਸ ਤੋਂ ਬਾਅਦ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਸੀ। ਸ਼ਨਿੱਚਰਵਾਰ ਨੂੰ ਗੈਂਗਸਟਰ ਸਤਨਾਮ ਸਿੰਘ ਸੱਤਾ ਜਿਸ ਨੇ ਸਰਹਾਲੀ ਪੁਲਿਸ ਥਾਣੇ ਵਿੱਚ ਗ੍ਰੇਨੇਡ ਹਮਲੇ ਵਿੱਚ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਥ ਦਿੱਤਾ ਸੀ।

ਉਸ ਨੇ ਬਚਿੱਤਰ ਸਿੰਘ ਬਿੱਕਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਫੇਸਬੁੱਕ ਉਤੇ ਪੋਸਟ ਪਾਈ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਅੱਜ ਨੌਸ਼ਹਿਰਾ ਅੱਜ ਨੌਸ਼ਹਿਰਾ ਵਿੱਚ ਬਿੱਕਰ ਟਾਊਟ ਦਾ ਕਤਲ ਹੋਇਆ ਹੈ, ਇਹ ਕਤਲ ਅਸੀ ਕੀਤਾ ਹੈ, ਇਸਨੂੰ ਇਸ ਦੀ ਬਣਦੀ ਸਜ਼ਾ ਮਿਲ ਗਈ ਹੈ ਤੇ ਜਿਹੜੇ ਹੋਰ ਵੀ ਟਾਊਟ ਨੇ ਓਹ ਵੀ ਤਿਆਰ ਰਹਿਣ ਉਨ੍ਹਾਂ ਦਾ ਅੰਜਾਮ ਇਹੀ ਹੋਵੇਗਾ।

ਇਹ ਵੀ ਪੜ੍ਹੋ : National Lok Adalat: ਸੂਬੇ ਭਰ 'ਚ ਲਗਾਈ ਕੌਮੀ ਲੋਕ ਅਦਾਲਤ; 366 ਬੈਂਚਾਂ ਨੇ 3.76 ਲੱਖ ਤੋਂ ਵੱਧ ਕੇਸਾਂ ‘ਤੇ ਕੀਤੀ ਸੁਣਵਾਈ

ਪੁਲਿਸ ਦੀਆਂ ਟੀਮਾਂ ਨੂੰ ਨੌਸ਼ਹਿਰਾ ਪਨੂੰਆ, ਸਰਹਾਲੀ, ਮੋਹਨਪੁਰਾ, ਹਰੀਕੇ, ਚੰਬਰ, ਭੈਲ ਢਾਏ ਵਾਲਾ ਦੇ ਨਜ਼ਦੀਕ ਹੋਰ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Punjab Breaking Live Updates: CM ਕੇਜਰੀਵਾਲ ਅੱਜ 'ਆਪ' ਵਰਕਰਾਂ ਨੂੰ ਕਰਨਗੇ ਸੰਬੋਧਨ, ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Read More
{}{}