Jandiala Guru: ਗਊ ਰਕਸ਼ਾ ਦਲ ਪੰਜਾਬ ਨੇ ਜੰਡਿਆਲਾ ਗੁਰੂ ਵਿੱਚ ਗਊਆਂ ਨਾਲ ਭਰਿਆ ਟਰੱਕ ਬਰਾਮਦ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਗਊ ਰਕਸ਼ਾ ਦਲ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਗਊ ਰਕਸ਼ਾ ਦਲ ਪੰਜਾਬ ਦੇ ਉਪ ਪ੍ਰਧਾਨ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜਨਾਲਾ ਵੱਲੋਂ ਗਊਆਂ ਨਾਲ ਭਰਿਆ ਟਰੱਕ ਤਸਕਰੀ ਲਈ ਅਸਾਮ ਵੱਲ ਨੂੰ ਜਾ ਰਿਹਾ ਹੈ ਜਦੋਂ ਉਹਨਾਂ ਨੇ ਆਪਣੇ ਦਲ ਦੇ ਬਾਕੀ ਮੈਂਬਰਾਂ ਨਾਲ ਲੈਕੇ ਉਸ ਟਰੱਕ ਦਾ ਪਿੱਛਾ ਕੀਤਾ ਤਾਂ ਡਰਾਈਵਰ ਨੇ ਟਰੱਕ ਭਜਾ ਲਿਆ ਪਰ ਉਨ੍ਹਾਂ ਨੇ ਆਪਣੇ ਦਲ ਅਤੇ ਪੁਲਿਸ ਦੀ ਮੁਸਤੈਦੀ ਨਾਲ ਟਰੱਕ ਨੂੰ ਜੰਡਿਆਲਾ ਗੁਰੂ ਵਿੱਚ ਘੇਰ ਲਿਆ। ਉਨ੍ਹਾਂ ਨੇ ਦੱਸਿਆ ਕਿ ਟਰੱਕ ਵਿੱਚ ਗਾਵਾਂ ਭਰ ਭਰ ਕੇ ਬੰਨ੍ਹੀਆ ਹੋਈਆਂ ਸਨ।
ਇਹ ਵੀ ਪੜ੍ਹੋ: Pritpal Singh Cremation: ਕੁਲਗਾਮ ਵਿੱਚ ਸ਼ਹੀਦ ਹੋਏ ਪ੍ਰਿਤਪਾਲ ਸਿੰਘ ਦਾ ਗਮਗੀਨ ਮਾਹੌਲ ਵਿੱਚ ਕੀਤਾ ਅੰਤਿਮ ਸੰਸਕਾਰ
ਉੱਪਰ ਤਰਪਾਲ ਦੇ ਨਾਲ ਪਰਦਾ ਕੀਤਾ ਹੋਇਆ ਸੀ ਜਿਸ ਨਾਲ ਉਨ੍ਹਾਂ ਨੂੰ ਅੰਦਰ ਹਵਾ ਵੀ ਨਹੀਂ ਆ ਰਹੀ ਸੀ ਅਤੇ ਉਹ ਪਿਆਸ ਨਾਲ ਵੀ ਬੇਹਾਲ ਹੋਈਆਂ ਪਈਆਂ ਸਨ। ਜੰਡਿਆਲਾ ਗੁਰੂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਟਰੱਕ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਟਰੱਕ ਦੇ ਮਾਲਕ ਸਮੇਤ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Raksha Bandhan: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਰਾਸ਼ਟਰਪਤੀ ਨਾਲ ਮਨਾਇਆ ਰੱਖੜੀ ਤਿਉਹਾਰ