Giani Harpreet Singh: ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਹਿਮਾਚਲ ਵਿੱਚ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ। ਹਿਮਾਚਲ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਮੈਂ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਜਿਸ ਜਗ੍ਹਾ ਉਤੇ ਸਾਡੀ ਕੋਈ ਇੱਜਤ ਨਹੀਂ ਸਾਨੂੰ ਉਸ ਥਾਂ ਉਤੇ ਨਹੀਂ ਜਾਣਾ ਚਾਹੀਦਾ।
ਪਾਬੰਦੀਸ਼ੁਦਾ ਝੰਡੇ ਲੈ ਕੇ ਹਿਮਾਚਲ ਜਾਣ ਵਾਲੇ ਦੋਪਹੀਆ ਵਾਹਨਾਂ ਦੇ ਮਾਮਲੇ ਵਿੱਚ ਹਿਮਾਚਲ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਖਿਲਾਫ਼ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਪਹਿਲੀ ਘਟਨਾ ਪੰਜਾਬ ਦੇ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਖਾਲਿਸਤਾਨ ਪੱਖੀ ਨੌਜਵਾਨਾਂ ਨੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਨੂੰ ਰੋਕ ਕੇ ਉਨ੍ਹਾਂ 'ਤੇ ਖਾਲਿਸਤਾਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਚਿਪਕਾਏ।
ਇਸ ਪੂਰੀ ਘਟਨਾ ਦੀਆਂ ਵੀਡੀਓ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਉਕਤ ਖਾਲਿਸਤਾਨੀ ਭਿੰਡਰਾਂਵਾਲਿਆਂ ਦੀਆਂ ਪੋਸਟਾਂ ਲਗਾਈਆਂ ਜਾ ਰਹੀਆਂ ਹਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। ਇਹ ਘਟਨਾ ਹੋਰ ਕਿਤੇ ਨਹੀਂ ਵਾਪਰੀ, ਸਗੋਂ ਹੁਸ਼ਿਆਰਪੁਰ ਦੇ ਬੱਸ ਸਟੈਂਡ 'ਤੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਸ਼ਰੇਆਮ ਵਾਪਰੀ। ਜਿੱਥੇ ਪੁਲਿਸ ਸੁਰੱਖਿਆ ਵੀ ਤਾਇਨਾਤ ਸੀ।
ਪੋਸਟਰ ਲਗਾਉਣ ਆਏ ਖਾਲਿਸਤਾਨ ਸਮਰਥਕਾਂ ਨੇ ਕਿਹਾ ਉਨ੍ਹਾਂ ਦੀ ਟੀਮ ਵੱਲੋਂ ਹਿਮਾਚਲ ਵੱਲ ਜਾਣ ਵਾਲੀਆਂ ਬੱਸਾਂ 'ਤੇ ਜਰਨੈਲ ਸਿੰਘ ਭਿੰਡਰਾਂਵਾਲਾ ਦੀਆਂ ਤਸਵੀਰਾਂ ਲਗਾਈਆਂ ਜਾ ਰਹੀਆਂ ਹਨ। ਸ਼ਰਾਰਤੀ ਲੋਕ ਲਗਾਤਾਰ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਭਿੰਡਰਾਂਵਾਲੇ ਦੀ ਫੋਟੋ ਨੂੰ ਲੈ ਕੇ ਇਨ੍ਹਾਂ ਲੋਕਾਂ ਨੂੰ ਤਕਲੀਫ ਹੈ।
ਇਹ ਵੀ ਪੜ੍ਹੋ : Jalandhar Encounter: ਯੂਟਿਊਬਰ ਰੋਜ਼ਰ ਸੰਧੂ ਦੇ ਘਰ ਉਤੇ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ
ਹਿਮਾਚਲ ਨੇ ਕਿਹਾ ਕਿ ਲੋਕਾਂ ਨੂੰ ਭਿੰਡਰਾਂਵਾਲੇ ਦੇ ਪੋਸਟਰਾਂ ਨਾਲ ਹਿਮਾਚਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ 'ਤੇ ਅਸੀਂ ਐਲਾਨ ਕਰਦੇ ਹਾਂ ਕਿ ਹਿਮਾਚਲ ਤੋਂ ਜਿਸ ਵੀ ਵਿਅਕਤੀ ਜਾਂ ਬੱਸ ਨੇ ਪੰਜਾਬ 'ਚ ਦਾਖਲ ਹੋਣਾ ਹੈ, ਉਸ 'ਤੇ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ 'ਚ ਦਾਖਲ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Kultar Sandhwan: ਸੰਧਵਾਂ ਨੇ ਐਨਸੀਆਰਟੀ ਪੰਜਾਬੀ ਦੀ ਕਿਤਾਬ ਵਿੱਚ ਤਰੁੱਟੀਆਂ ਦੂਰ ਕਰਨ ਲਈ ਧਰਮੇਂਦਰ ਪ੍ਰਧਾਨ ਨੂੰ ਲਿਖਿਆ ਪੱਤਰ