Home >>Punjab

Barnala News: ਪ੍ਰੇਮੀ ਖ਼ਿਲਾਫ਼ ਕਾਰਵਾਈ ਲਈ ਪੈਟਰੋਲ ਦੀ ਬੋਤਲ ਲੈ ਕੇ ਲੜਕੀ ਟਾਵਰ 'ਤੇ ਚੜ੍ਹੀ

Barnala News: ਪ੍ਰੇਮ ਪ੍ਰਸੰਗ ਕਾਰਨ ਪਿੰਡ ਜੰਗੀਆਣਾ ਵਿੱਚ ਲੜਕੀ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ।

Advertisement
Barnala News: ਪ੍ਰੇਮੀ ਖ਼ਿਲਾਫ਼ ਕਾਰਵਾਈ ਲਈ ਪੈਟਰੋਲ ਦੀ ਬੋਤਲ ਲੈ ਕੇ ਲੜਕੀ ਟਾਵਰ 'ਤੇ ਚੜ੍ਹੀ
Ravinder Singh|Updated: Jun 21, 2024, 03:47 PM IST
Share

Barnala News: ਥਾਣਾ ਭਦੌੜ ਦੇ ਪਿੰਡ ਜੰਗੀਆਣਾ ਵਿੱਚ ਲੜਕੀ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪ੍ਰੇਮ ਪ੍ਰਸੰਗ ਕਾਰਨ ਲੜਕੀ ਅਨਾਜ ਮੰਡੀ ਦੇ ਟਾਵਰ ਉਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਈ। ਕਾਫੀ ਜੱਦੋ-ਜਹਿਦ ਬਾਅਦ ਪੁਲਿਸ ਨੇ ਸਮਝਾ-ਬੁਝਾ ਕੇ ਲੜਕੀ ਨੂੰ ਕਈ ਘੰਟੇ ਬਾਅਦ ਥੱਲੇ ਉਤਾਰਿਆ।

ਦੇਖਦੇ ਦੇਖਦੇ ਪਿੰਡ ਤੇ ਰਾਹਗੀਰਾਂ ਦਾ ਭਾਰੀ ਇੱਕਠ ਹੋ ਗਿਆ ਹੈ। ਪੱਤਰਕਾਰਾਂ ਨੇ ਜਦ ਟਾਵਰ ਉਤੇ ਚੜ੍ਹ ਉਕਤ ਲੜਕੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਪਿੰਡ ਜੰਗੀਆਣਾ ਦਾ ਲੜਕਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਉਸ ਦੀ ਉਸ ਨਾਲ ਗੱਲਬਾਤ ਹੈ ਜੋ ਕਿ ਪਹਿਲਾਂ ਹੀ ਸਾਦੀਸ਼ੁਦਾ ਹੈ। ਉਸ ਨੇ ਵਿਆਹ ਦਾ ਝਾਂਸਾ ਦੇਕੇ ਸਰੀਰਕ ਸੰਬੰਧ ਬਣਾਏ ਹਨ। ਜਿਸ ਕਾਰਨ ਉਹ ਗਰਭਵਤੀ ਹੋ ਗਈ ਸੀ।

ਹੁਣ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਰਿਹਾ ਹੈ। ਉਸ ਦੀ ਮੰਗ ਹੈ ਕਿ ਗੁਰਦਿੱਤ ਸਿੰਘ ਅਤੇ ਉਸਦੇ ਪਰਿਵਾਰ ਉਤੇ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਇਸ ਉਪਰੰਤ ਭਦੌੜ ਪੁਲਿਸ ਕੋਲ ਪਹੁੰਚ ਕੀਤੀ ਗਈ ਤੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਖੁਦਕੁਸ਼ੀ ਦੀਆਂ ਧਮਕੀਆਂ ਦੇਣ ਲੱਗੀ।

ਇਹ ਵੀ ਪੜ੍ਹੋ : Sidhu News Song: 24 ਜੁਲਾਈ ਨੂੰ ਰਿਲੀਜ਼ ਹੋਵੇਗਾ Sidhu Moosewala ਦਾ ਨਵਾਂ ਗੀਤ Dilemma

ਮੌਕੇ ਉਤੇ ਲੜਕੀ ਦੀ ਮਾਂ ਨੂੰ ਬੁਲਾਇਆ ਗਿਆ ਤੇ ਭਦੌੜ ਦੇ ਥਾਣਾ ਮੁਖੀ ਸ਼ੇਰਵਿੰਦਰ ਸਿੰਘ ਮੌਕੇ ਉਤੇ ਪਹੁੰਚੇ ਤੇ ਲੰਮੀ ਗੱਲਬਾਤ ਬਾਅਦ ਲੜਕੀ ਨੂੰ ਇਨਸਾਫ਼ ਦੇਣ ਦਾ ਭਰੋਸਾ ਦੇ ਥੱਲੇ ਆਉਣ ਲਈ ਮਨਾ ਲਿਆ ਗਿਆ। ਜ਼ਿਕਰਯੋਗ ਹੈ ਕਿ ਲੜਕੀ ਵੀ ਸ਼ਾਦੀਸੁਦਾ ਹੈ ਤੇ ਉਸ ਦੇ ਡੇਢ ਸਾਲ ਦਾ ਬੱਚਾ ਹੈ। ਦੂਸਰੇ ਪਾਸੇ ਮੁੰਡੇ ਦੇ ਪਰਿਵਾਰ ਨੇ ਆਖਿਆ ਕਿ ਲੜਕੀ ਉਸ ਨੂੰ ਵਾਰ-ਵਾਰ ਬਲੈਕਮੇਲ ਕਰ ਰਹੀ ਹੈ ਤੇ ਮੁੰਡਾ ਉਨ੍ਹਾਂ ਨੇ ਬੇਦਖ਼ਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : Congress Protest News: ਨੀਟ ਪ੍ਰੀਖਿਆ 'ਚ ਘਪਲੇ ਖਿਲਾਫ਼ ਪ੍ਰਦਰਸ਼ਨ; ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂਆਂ ਨੂੰ ਹਿਰਾਸਤ 'ਚ ਲਿਆ

Read More
{}{}