Dhanteras 2024: ਧਨਤੇਰਸ ਤੇ ਦਿਵਾਲੀ ਦੇ ਤਿਉਹਾਰ ਮੌਕੇ ਲੋਕ ਕਾਫੀ ਖ਼ਰੀਦਦਾਰੀ ਕਰਦੇ ਹਨ। ਇਸ ਵਕਫੇ ਦੌਰਾਨ ਸੋਨਾ-ਚਾਂਦੀ ਦੀ ਖਰੀਦਦਾਰੀ ਵੀ ਕਾਫੀ ਹੁੰਦੀ ਹੈ। ਇਸ ਦਿਨ ਲੋਕ ਆਪਣੇ ਪਰਿਵਾਰਾਂ ਤੇ ਦੋਸਤਾਂ ਲਈ ਸੋਨਾ ਅਤੇ ਚਾਂਦੀ ਖਰੀਦਦੇ ਹਨ। ਜੋ ਕਿ ਦਿਸ਼ਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਸੋਨਾ-ਚਾਂਦੀ ਖਰੀਦਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।
ਹਿੰਦੂ ਧਰਮ ਵਿੱਚ ਧਨਤੇਰਸ ਤੇ ਦਿਵਾਲੀ ਦੇ ਮੌਕੇ ਸੋਨਾ-ਚਾਂਦੀ ਖਰੀਦਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਦੇਵੀ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਦੇ ਨਾਲ-ਨਾਲ ਧਨਤੇਰਸ 'ਤੇ ਖ਼ਰੀਦਦਾਰੀ ਦਾ ਵਿਸ਼ੇਸ਼ ਮਹੱਤਵ ਹੈ। ਇਹ ਇੱਕ ਪ੍ਰਚਲਿਤ ਮਾਨਤਾ ਹੈ ਕਿ ਇਸ ਦਿਨ ਸੋਨਾ ਅਤੇ ਚਾਂਦੀ ਖਰੀਦਣ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਹੁੰਦੀ ਹੈ।
ਹਿੰਦੂ ਧਰਮ ਵਿੱਚ ਧਨਤੇਰਸ ਦੇ ਦਿਨ ਨਵੀਆਂ ਵਸਤੂਆਂ ਖ਼ਰੀਦਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਨਵੀਂਆਂ ਵਸਤੂਆਂ, ਖਾਸ ਕਰਕੇ ਸੋਨਾ, ਚਾਂਦੀ ਖ਼ਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਨਾਲ ਘਰ 'ਚ ਧਨ-ਦੌਲਤ ਤੇ ਖੁਸ਼ਹਾਲੀ ਦਾ ਪ੍ਰਵਾਹ ਹੁੰਦਾ ਹੈ।
ਸੋਨਾ-ਚਾਂਦੀ ਦੇ ਵਧਦੇ ਹੋਏ ਰੇਟ ਕਾਰਨ ਸੋਨਾ-ਚਾਂਦੀ ਆਮ ਲੋਕਾਂ ਲਈ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਾ ਹੈ। ਆਏ ਦਿਨ ਸੋਨੇ ਦੀ ਕੀਮਤ ਵਧਦੀ ਅਤੇ ਘੱਟਦੀ ਰਹਿੰਦੀ ਹੈ। ਜਿਸ ਕਾਰਨ ਧਨਤੇਰਸ ਦੇ ਮੌਕੇ 'ਤੇ ਸੋਨਾ-ਚਾਂਦੀ ਦੀ ਕੀਮਤ ਆਸਮਾਨ ਛੂਹ ਰਹੀ ਹੈ। ਜਾਣਕਾਰੀ ਮੁਤਾਬਕ ਆਉਣ ਵਾਲੇ ਮਹੀਨਿਆਂ 'ਚ ਵੀ ਸੋਨੇ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Punjab Mega PTM: ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਹੋਵੇਗੀ ਮੈਗਾ PTM, ਸਾਰੇ ਮੰਤਰੀ ਤੇ ਵਿਧਾਇਕ ਹੋਣਗੇ ਸ਼ਾਮਲ
ਧਨਤੇਰਸ 'ਤੇ ਸੋਨਾ ਅਤੇ ਚਾਂਦੀ ਦੀ ਖਰੀਦਦਾਰੀ ਜ਼ਿਆਦਾ ਹੋਣ ਕਾਰਨ ਮੰਗ ਵਧਣ ਲੱਗ ਜਾਂਦੀ ਹੈ ਤੇ ਇਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਜਾਂਦਾ ਹੈ। ਮੰਗਲਵਾਰ ਨੂੰ ਪੰਜਾਬ 'ਚ 24 ਕੈਰੇਟ ਸੋਨੇ ਦੀ ਕੀਮਤ 80,300 ਰੁਪਏ ਦਰਜ ਕੀਤੀ ਗਈ ਜਦੋਂ ਕਿ ਪਹਿਲਾਂ ਇਹ 78,200 ਰੁਪਏ ਸੀ। 22 ਕੈਰੇਟ ਸੋਨਾ ਅੱਜ 74680 ਰੁਪਏ ਸੀ ਜਦਕਿ ਪਹਿਲਾਂ 72,730 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ 23k ਚਾਂਦੀ ਦੀ ਕੀਮਤ ਅੱਜ 78,290 ਰੁਪਏ ਹੈ।
ਇਹ ਵੀ ਪੜ੍ਹੋ : Punjab By Election News: ਬੀਜੇਪੀ ਨੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਤਿੰਨ ਉਮੀਦਵਾਰਾਂ ਦੇ ਨਾਂਅ ਦਾ ਐਲਾਨੇ