Khanna News: ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਮਜ਼ਦੂਰ ਰੋਸ ਵਜੋਂ ਸੜਕਾਂ ਉਪਰ ਉਤਰ ਆਏ ਹਨ। ਮਜ਼ਦੂਰਾਂ ਨੇ ਮਜ਼ਦੂਰੀ ਵਧਾਉਣ ਨੂੰ ਲੈਕੇ ਮਾਰਕੀਟ ਕਮੇਟੀ ਦਫ਼ਤਰ ਬਾਹਰ ਧਰਨਾ ਲਗਾਇਆ। ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਬੰਧ ਮੁਕੰਮਲ ਹਨ। ਜਿਸ ਤਰ੍ਹਾਂ ਹੀ ਹੜਤਾਲ ਦਾ ਮਸਲਾ ਹੱਲ ਹੋਵੇਗਾ, ਨਾਲ ਹੀ ਝੋਨੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Sukhjinder Randhawa News: ਸੁਖਜਿੰਦਰ ਰੰਧਾਵਾ ਨੇ DC ਦੇ ਖਿਲਾਫ਼ ਪਾਇਆ ਵਿਸ਼ੇਸ਼ ਅਧਿਕਾਰ ਮਤਾ
ਅਨਾਜ ਮੰਡੀ ਲੇਬਰ ਮਜ਼ਦੂਰ ਯੂਨੀਅਨ ਪੰਜਾਬ ਚੇਅਰਮੈਨ ਦਰਸ਼ਨ ਲਾਲ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਥੇ ਹੀ ਮਾਰਕੀਟ ਕਮੇਟੀ ਸਕੱਤਰ ਮਨਜਿੰਦਰ ਸਿੰਘ ਮਾਨ ਨੇ ਕਿਹਾ ਕਿ ਖੰਨਾ ਵਿੱਚ ਮੁੱਖ ਮੰਡੀ ਤੋਂ ਇਲਾਵਾ ਚਾਰ ਖ਼ਰੀਦ ਕੇਂਦਰ ਬਣਾਏ ਗਏ ਹਨ। ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਹਨ। ਉਮੀਦ ਹੈ ਕਿ ਹੜਤਾਲ ਛੇਤੀ ਖੁੱਲ੍ਹ ਜਾਵੇਗੀ।
ਸਰਕਾਰ 13 ਸਾਲਾਂ ਤੋਂ ਇਸ ਨੂੰ ਨਜ਼ਰਅੰਦਾਜ਼ ਕਰ ਰਹੀ
ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦੇ ਚੇਅਰਮੈਨ ਦਰਸ਼ਨ ਲਾਲ ਨੇ ਕਿਹਾ ਕਿ ਸਾਲ 2011 ਵਿੱਚ ਬਾਦਲ ਸਰਕਾਰ ਨੇ ਮਜ਼ਦੂਰੀ ਵਿੱਚ 25 ਫੀਸਦੀ ਵਾਧਾ ਕੀਤਾ ਸੀ। ਉਸ ਤੋਂ ਬਾਅਦ ਮਜ਼ਦੂਰੀ ਕਦੇ ਨਹੀਂ ਵਧਾਈ ਗਈ। ਕਦੇ 2 ਪੈਸੇ ਅਤੇ ਕਦੇ 5 ਪੈਸੇ ਵਧਾ ਕੇ ਮਜ਼ਾਕ ਬਣਾਇਆ ਜਾਂਦਾ ਹੈ। ਉਨ੍ਹਾਂ ਨੂੰ ਲੋਡਿੰਗ ਵਿੱਚ 1.90 ਰੁਪਏ ਪ੍ਰਤੀ ਬੈਗ ਮਿਲਦਾ ਹੈ। 3 ਰੁਪਏ 20 ਪੈਸੇ ਹਰਿਆਣੇ ਗਏ। ਹੁਣ ਪੰਜਾਬ ਸਰਕਾਰ ਨੇ ਇੱਕ ਦਿਨ ਪਹਿਲਾਂ ਇਸ ਵਿੱਚ 40 ਪੈਸੇ ਪ੍ਰਤੀ ਬੋਰੀ ਦਾ ਵਾਧਾ ਕੀਤਾ ਹੈ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਰੇਲ ਅਤੇ ਸੜਕੀ ਆਵਾਜਾਈ ਠੱਪ ਕਰਨਗੇ।
ਸੀਐਮ ਮਾਨ ਨੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ
ਚੇਅਰਮੈਨ ਦਰਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਸੀ। ਉਨ੍ਹਾਂ ਦੀ ਯੂਨੀਅਨ ਦਾ ਪੰਜਾਬ ਮੁਖੀ ਰਾਕੇਸ਼ ਤੁਲੀ ਗਿਆ ਹੋਇਆ ਸੀ। ਪਰ ਸ਼ਾਮ ਤੱਕ ਕੋਈ ਮੀਟਿੰਗ ਨਹੀਂ ਹੋਈ। ਆਖ਼ਰਕਾਰ ਸੀਐਮ ਮੀਟਿੰਗ ਤੋਂ ਪਿੱਛੇ ਹਟ ਗਏ ਅਤੇ ਉਨ੍ਹਾਂ ਦੇ ਮੁਖੀ ਨੂੰ ਵਾਪਸ ਭੇਜ ਦਿੱਤਾ ਗਿਆ। ਕੋਈ ਹੱਲ ਨਹੀਂ ਲੱਭਿਆ। ਬਾਅਦ ਵਿੱਚ 40 ਪੈਸੇ ਦੇ ਵਾਧੇ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : Chandigarh Firing Incident: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ, ਦਹਿਸ਼ਤ ਦਾ ਮਾਹੌਲ