Home >>Punjab

ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਬਾਈਪਾਸ ਚੌਂਕੀ ਦੇ ਬਾਹਰ ਧਮਾਕਾ, ਗੁਰਪ੍ਰੀਤ ਸਿੰਘ ਭੁੱਲਰ ਦਾ ਬਿਆਨ ਆਇਆ ਸਹਾਮਣੇ

Amritsar Blast News: ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਪੁਲਿਸ ਸਟੇਸ਼ਨ 'ਤੇ ਬਾਹਰ ਵੱਡਾ ਧਮਾਕਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਥਾਣਿਆਂ ਉੱਤੇ ਕਈ ਗ੍ਰਨੇਡ ਹਮਲੇ ਹੋ ਚੁੱਕੇ ਹਨ।

Advertisement
ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਬਾਈਪਾਸ ਚੌਂਕੀ ਦੇ ਬਾਹਰ ਧਮਾਕਾ, ਗੁਰਪ੍ਰੀਤ ਸਿੰਘ ਭੁੱਲਰ ਦਾ ਬਿਆਨ ਆਇਆ ਸਹਾਮਣੇ
Manpreet Singh|Updated: Feb 03, 2025, 10:52 PM IST
Share

Amritsar Blast News(ਭਰਤ ਸ਼ਰਮਾ): ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਬਾਈਪਾਸ ਵਿਖੇ ਪੁਲਿਸ ਚੌਂਕੀ ਦੇ ਬਾਹਰ ਵੱਡਾ ਧਮਾਕਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਥਾਣਿਆਂ ਉੱਤੇ ਕਈ ਗ੍ਰਨੇਡ ਹਮਲੇ ਹੋ ਚੁੱਕੇ ਹਨ। ਅੱਜ ਵੀ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਵੱਡਾ ਧਮਾਕਾ ਹੋਇਆ ਹੈ। ਫਿਲਹਾਲ ਮੌਕੇ 'ਤੇ SSOC ਦੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਨੇ ਧਮਾਕੇ ਵਾਲੀ ਥਾਂ ਉੱਤੇ ਪਹੁੰਚ ਕੇ ਚੌਂਕੀ ਦੇ ਆਲੇ ਦੁਆਲੇ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਜਦੋਂ ਮੀਡੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਗਰਨੇਡ ਹਮਲਾ ਹੋਇਆ ਹੈ। ਇਸ ਲਈ ਸਾਡੀ ਟੀਮ ਮੌਕੇ ਉੱਤੇ ਪਹੁੰਚੀ ਹੈ। ਅਤੇ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਬਾਅਦ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਘਟਨਾ ਵਾਲੀ ਥਾਂ ਉਤੇ ਪਹੁੰਚੇ ਹਨ ਅਤੇ ਉਨ੍ਹਾਂ ਦਾ ਵੱਡਾ ਬਿਆਨ ਸਹਾਮਣੇ ਆਇਆ ਹੈ, ਪੁਲਿਸ ਵੱਲੋਂ ਧਮਾਕੇ ਵਾਲੀ ਥਾਂ ਤੋਂ ਕੁੱਝ ਹੀ ਦੂਰੀ ਉੱਤੇ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਹੈ। ਜਦੋਂ ਉਹ ਧਮਾਕਾ ਹੋਇਆ ਤਾਂ ਪੁਲਿਸ ਦੀ ਟੀਮ ਸਭ ਤੋਂ ਪਹਿਲਾਂ ਵਿਚ ਧਮਾਕੇ ਵਾਲੀ ਥਾਂ ਉੱਤੇ ਪਹੁੰਚੀ ਹੈ। ਜਿਸ ਵੱਲੋਂ ਦੇਖਿਆ ਗਿਆ ਹੈ ਕਿ ਸੜਕ ਉੱਤੇ ਹਲਕਾ ਜਿਹਾ ਖੱਡਾ ਬਣਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫੋਰੈਂਸਿਕ ਟੀਮ ਵੀ ਇਸ ਘਟਨਾ ਵਾਲੀਆਂ ਥਾਵਾਂ ਪਹੁੰਚਕੇ ਇਸ ਦੀ ਜਾਂਚ ਕਰਨਗੀਆਂ। ਇਸ ਦੇ ਨਾਲ ਹੀ ਸੀਪੀ ਵੱਲੋਂ ਗ੍ਰਨੇਡ ਬਲਾਸਟ ਵਾਲੀ ਇਸ ਸੂਚਨਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।  ਉਨ੍ਹਾਂ ਨੇ ਕਿਹਾ ਜੇਕਰ ਗ੍ਰੇਨਡ ਬਲਾਸਟ ਹੋਇਆ ਹੁੰਦਾ ਤਾਂ ਸਾਇਦ ਆਲੇ ਦੁਆਲੇ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਸੀ, ਜਦਕਿ ਅਜਿਹਾ ਕੁੱਝਵੀ ਦੇਖਣ ਨੂੰ ਨਹੀਂ ਮਿਲੀ।  ਸੀਪੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਪੁਲਿਸ ਚੌਂਕੀ ਲੰਬੇ ਸਮੇਂ ਤੋਂ ਬੰਦ ਕਰ ਦਿੱਤੀ ਗਈ ਹੈ, ਇਸ ਵਿੱਚ ਕੋਈ ਵੀ ਪੁਲਿਸ ਮੁਲਜ਼ਮਾਂ ਜਾ ਕੋਈ ਵੀ ਹੋਰ ਵਿਅਕਤੀ ਨਹੀਂ ਰਹਿੰਦਾ।

ਇਸ ਵੀਡੀਓ ਵਿੱਚ ਸੀਪੀ ਭੁੱਲਰ ਦਾ ਬਿਆਨ: Amritsar Blast News : ਥਾਣੇ ਬਾਹਰ ਹੋਏ ਧਮਾਕੇ ਬਾਰੇ ਸੁਣੋ CP ਗੁਰਪ੍ਰੀਤ ਭੁੱਲਰ ਦਾ ਜਵਾਬ | ZeePHH

ਦੱਸ ਦਈਏ ਕਿ ਪਹਿਲਾਂ ਵੀ ਗੁਮਟਾਲਾ ਚੌਂਕੀ ਵਿੱਚ ਧਮਾਕਾ ਹੋਇਆ ਸੀ ਤਾਂ ਉਸ ਮੌਕੇ ਏਸੀਪੀ ਸ਼ਿਵਦਰਸ਼ਨ ਵੱਲੋਂ ਵੀ ਕਿਹਾ ਗਿਆ ਸੀ ਕਿ ਇਹ ਕਾਰ ਦਾ ਰੈਡੀਏਟਰ ਫੱਟਿਆ ਹੈ ਜਿਸ ਦੇ ਕਾਰਨ ਇਹ ਧਮਾਕਾ ਹੋਇਆ ਹੈ। ਪਰ ਡੀਜੀਪੀ ਵੱਲੋਂ ਕੁੱਝ ਦਿਨ ਬਾਅਦ ਟਵੀਟ ਕਰਕੇ ਕਿਹਾ ਗਿਆ ਸੀ ਜਿਨਾਂ ਨੇ ਗੁਮਟਾਲਾ ਚੌਂਕੀ ਵਿੱਚ ਧਮਾਕਾ ਕੀਤਾ ਸੀ ਉਹਨੂੰ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 

Read More
{}{}