Home >>Punjab

Gurdaspur Murder News: ਭੈਣ ਨੇ ਆਸ਼ਿਕ ਨਾਲ ਮਿਲ ਕੇ ਚਚੇਰੇ ਭਰਾ ਦਾ ਕੀਤਾ ਕਤਲ; ਭਰਾ ਨੇ ਦੋਵਾਂ ਨੂੰ ਮਿਲਦੇ ਹੋਏ ਦੇਖ ਲਿਆ ਸੀ

Gurdaspur Murder News:  ਗੁਰਦਾਸਪੁਰ ਵਿੱਚ ਲੜਕੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਚਾਚੇ ਦੇ ਲੜਕੇ ਦਾ ਕਤਲ ਕਰ ਦਿੱਤਾ।

Advertisement
Gurdaspur Murder News: ਭੈਣ ਨੇ ਆਸ਼ਿਕ ਨਾਲ ਮਿਲ ਕੇ ਚਚੇਰੇ ਭਰਾ ਦਾ ਕੀਤਾ ਕਤਲ; ਭਰਾ ਨੇ ਦੋਵਾਂ ਨੂੰ ਮਿਲਦੇ ਹੋਏ ਦੇਖ ਲਿਆ ਸੀ
Ravinder Singh|Updated: Sep 17, 2024, 06:31 PM IST
Share

Gurdaspur Murder News  (ਅਵਤਾਰ ਸਿੰਘ): ਗੁਰਦਾਸਪੁਰ ਵਿੱਚ ਲੜਕੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਚਾਚੇ ਦੇ ਲੜਕੇ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬੋਰੀ ਵਿੱਚ ਬੰਨ੍ਹ ਕੇ ਰਾਜਬਾਹੇ ਵਿੱਚ ਸੁੱਟ ਦਿੱਤਾ। ਬੀਤੇ ਕੱਲ੍ਹ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਰਣਜੀਤ ਬਾਗ ਵਿੱਚ ਰਜਬਾਹੇ ਵਿੱਚ ਸ਼ੱਕੀ ਹਾਲਾਤ ਵਿੱਚ ਬੋਰੀ ਵਿੱਚ ਬੰਨ੍ਹੀ ਇੱਕ ਨੌਜਵਾਨ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਅੱਜ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਚਾਚੇ ਦੇ ਲੜਕੇ ਦਾ ਕਤਲ ਕਰਕੇ ਉਸ ਲਾਸ਼ ਨੂੰ ਬੋਰੀ ਵਿੱਚ ਬੰਨ੍ਹ ਕੇ ਮੋਟਰਸਾਈਕਲ ਉਤੇ ਲਿਜਾ ਕੇ ਰਜਬਾਹੇ ਵਿੱਚ ਸੁੱਟ ਦਿੱਤੀ ਸੀ।

ਇਹ ਵੀ ਪੜ੍ਹੋ : Delhi CM Atishi Marlena: ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਅਗਲੇ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਂਅ 'ਤੇ ਲੱਗੀ ਮੋਹਰ ਲੱਗੀ

ਉਥੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹ ਦੋਵੇਂ ਇਕ ਹੀ ਕਾਲਜ ਵਿੱਚ ਪੜ੍ਹਦੇ ਸਨ। ਕੱਲ੍ਹ ਦੋਵੇਂ ਘਰ ਵਿੱਚ ਮਿਲ ਰਹੇ ਸਨ ਅਤੇ ਇਸ ਦੇ ਭਰਾ ਨੇ ਦੋਵਾਂ ਨੂੰ ਮਿਲਦੇ ਹੋਏ ਦੇਖ ਲਿਆ ਸੀ, ਜਿਸ ਦੇ ਚੱਲਦੇ ਹੋਏ ਇਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਜਾਂਚ ਕਰਦਿਆਂ ਮ੍ਰਿਤਕ ਦੇ ਮੁੰਡੇ ਦੀ ਤਾਏ ਦੀ ਧੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿੱਚ ਵਰਤੇ ਸਾਮਾਨ ਤੇ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮ੍ਰਿਤਕ ਦੀ ਉਮਰ ਵੀ 19 ਸਾਲ ਤੋਂ ਘੱਟ ਸੀ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਵੀ 19 ਸਾਲ ਤੋਂ ਘੱਟ ਹੈ।

ਐੱਸ.ਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬਰਾਮਦ ਲਾਸ਼ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਮੇਸ਼ ਲਾਲ ਲੁਭਾਇਆ ਵਾਸੀ ਪਿੰਡ ਦਾਖਲਾ ਵਜੋਂ ਹੋਈ ਹੈ ਜੋ ਕਿ ਸਥਾਨਕ ਹੋਟਲ ਮੈਨੇਜਮੈਂਟ ਤੇ ਕੇਟਰਿੰਗ ਇੰਸਟੀਚਿਊਟ 'ਚ ਕੋਰਸ ਕਰ ਰਿਹਾ ਸੀ। ਲਾਸ਼ ਦੀ ਜਾਂਚ ਕਰਨ ਉੁਪਰੰਤ ਇਕ ਚੁੰਨੀ ਮਿਲੀ, ਜਿਸ ਨਾਲ ਲਾਸ਼ ਬੰਨ੍ਹੀ ਹੋਈ ਸੀ। ਇਸ ਕਾਰਨ ਇਸ ਮਾਮਲੇ 'ਚ ਕਿਸੇ ਕੁੜੀ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ। ਜਾਂਚ ਕਰਨ ਉਤੇ ਪਤਾ ਲੱਗਾ ਕਿ ਮ੍ਰਿਤਕ ਦੇ ਤਾਏ ਦੀ ਕੁੜੀ ਪ੍ਰਿਆ ਪੁੱਤਰੀ ਸਲਵਿੰਦਰ ਵਾਸੀ ਪਿੰਡ ਦਾਖਲਾ ਦੇ ਬੌਬੀ ਪੁੱਤਰ ਰਾਮ ਲੁਭਾਇਆ ਵਾਸੀ ਘਰੋਟੀਆ ਨਾਲ ਪ੍ਰੇਮ ਸਬੰਧ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪ੍ਰਿਆ ਨੇ ਮੰਨਿਆ ਕਿ ਪਿਛਲੇ ਦਿਨੀਂ ਉਸ ਦੇ ਘਰ ਕੋਈ ਹੋਰ ਮੈਂਬਰ ਨਾ ਹੋਣ ਕਾਰਨ ਉਸ ਨੇ ਆਪਣੇ ਪ੍ਰੇਮੀ ਬੌਬੀ ਨੂੰ ਆਪਣੇ ਘਰ ਬੁਲਾਇਆ ਸੀ ਪਰ ਅਚਾਨਕ ਮ੍ਰਿਤਕ ਰੋਹਿਤ ਕੁਮਾਰ ਜੋ ਕਿ ਉਸ ਦੇ ਚਾਚੇ ਦਾ ਮੁੰਡਾ ਸੀ, ਉਥੇ ਪਹੁੰਚ ਗਿਆ। ਜਿਸ ਉਤੇ ਪ੍ਰਿਆ ਅਤੇ ਰੋਹਿਤ ਵਿਚਾਲੇ ਝਗੜਾ ਹੋ ਗਿਆ ਪਰ ਅਚਾਨਕ ਮੁਲਜ਼ਮ ਬੌਬੀ ਨੇ ਰੋਹਿਤ ਦੇ ਸਿਰ ਉਤੇ ਲੱਕੜ ਦਾ ਇਕ ਟੁਕੜਾ ਮਾਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਮਾਮਲੇ ਨੂੰ ਛੁਪਾਉਣ ਲਈ ਪ੍ਰਿਆ ਅਤੇ ਉਸ ਦੇ ਪ੍ਰੇਮੀ ਬੌਬੀ ਨੇ ਰੋਹਿਤ ਉਤੇ ਲੱਕੜਾਂ ਨਾਲ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਚੁੰਨੀ ਨਾਲ ਬੰਨ੍ਹ ਕੇ ਬੋਰੀ ਵਿੱਚ ਪਾ ਕੇ ਬੋਰੀ ਚੁੱਕ ਕੇ ਮੋਟਰਸਾਈਕਲ ਉਤੇ ਰੱਖ ਕੇ ਰਜਬਾਹੇ ਵਿੱਚ ਸੁੱਟ ਦਿੱਤੀ।

ਇਹ ਵੀ ਪੜ੍ਹੋ : Arvind Kejriwal Resignation: ਅਰਵਿੰਦ ਕੇਜਰੀਵਾਲ ਨੇ ਆਪਣਾ ਅਸਤੀਫ਼ਾ ਐਲਜੀ ਨੂੰ ਸੌਂਪਿਆ

 

Read More
{}{}