Home >>Punjab

Nangal News: ਗੁਰਸਿੱਖ ਪਰਿਵਾਰ ਵੇਚ ਰਿਹਾ ਕੁਲਚੇ; ਕਿਸੇ ਕੋਲੋਂ ਨਹੀਂ ਮੰਗਦੇ ਪੈਸੇ, ਖੁਸ਼ੀ ਮੁਤਾਬਕ ਗੋਲਕ 'ਚ ਪਾਓ ਸੇਵਾ

Nangal News: ਮਹਿੰਗਾਈ ਤੇ ਮੁਕਾਬਲੇ ਦੇ ਇਸ ਦੌਰ ਵਿੱਚ ਹਰ ਇੱਕ ਦੁਕਾਨਦਾਰ ਵਪਾਰੀ ਨੂੰ ਇਹ ਲਾਲਚ ਹੁੰਦਾ ਹੈ ਕਿ ਉਸ ਵੱਲੋਂ ਆਪਣੇ ਵਪਾਰ ਵਿੱਚ ਲਗਾਈ ਹੋਈ ਰਕਮ ਤੋਂ ਉਸ ਨੂੰ ਵੱਧ ਮੁਨਾਫਾ ਹੋਵੇ। 

Advertisement
Nangal News: ਗੁਰਸਿੱਖ ਪਰਿਵਾਰ ਵੇਚ ਰਿਹਾ ਕੁਲਚੇ; ਕਿਸੇ ਕੋਲੋਂ ਨਹੀਂ ਮੰਗਦੇ ਪੈਸੇ, ਖੁਸ਼ੀ ਮੁਤਾਬਕ ਗੋਲਕ 'ਚ ਪਾਓ ਸੇਵਾ
Bimal Kumar - Zee PHH|Updated: Nov 18, 2023, 03:28 PM IST
Share

Nangal News: ਮਹਿੰਗਾਈ ਤੇ ਮੁਕਾਬਲੇ ਦੇ ਇਸ ਦੌਰ ਵਿੱਚ ਹਰ ਇੱਕ ਦੁਕਾਨਦਾਰ ਵਪਾਰੀ ਨੂੰ ਇਹ ਲਾਲਚ ਹੁੰਦਾ ਹੈ ਕਿ ਉਸ ਵੱਲੋਂ ਆਪਣੇ ਵਪਾਰ ਵਿੱਚ ਲਗਾਈ ਹੋਈ ਰਕਮ ਤੋਂ ਉਸ ਨੂੰ ਵੱਧ ਮੁਨਾਫਾ ਹੋਵੇ। ਅੱਜ ਅਸੀਂ ਤੁਹਾਨੂੰ ਇੱਕ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਨੰਗਲ ਦੇ ਹੀ ਪਿੰਡ ਨਾਨਗਰਾਂ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਨੇ ਗੁਰਬਾਣੀ ਦੀਆਂ ਤੁਕਾਂ ਦੇ ਅਧਾਰਤ ਹੀ ਆਪਣੇ ਕਾਰੋਬਾਰ ਨੂੰ ਚਲਾਇਆ ਹੈ। ਗੁਰਬਾਣੀ ਵਿੱਚ ਲਿਖਿਆ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਠੀਕ ਉਸ ਤਰ੍ਹਾਂ ਹੀ ਇਸ ਸਿੱਖ ਨੌਜਵਾਨ ਨੇ ਆਪਣਾ ਕੁਲਚੇ ਛੋਲਿਆਂ ਦਾ ਇੱਕ ਨਿੱਕਾ ਜਿਹਾ ਕਾਰੋਬਾਰ ਚਲਾਇਆ ਹੋਇਆ ਹੈ।

ਖਾਸ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਦੁਕਾਨ ਤੋਂ ਜਿੰਨੇ ਮਰਜ਼ੀ ਕੁਲਚੇ ਛੋਲੇ ਖਾਵੇ ਪੈਸੇ ਆਪਣੀ ਖੁਸ਼ੀ ਦੇ ਨਾਲ ਗੋਲਕ ਵਿੱਚ ਪਾ ਦੇਵੇ। ਕਦੇ ਵੀ ਇਸ ਵਿਅਕਤੀ ਨੇ ਕੁਲਚੇ ਛੋਲੇ ਲੈ ਜਾਣ ਵਾਲੇ ਵਿਅਕਤੀ ਤੋਂ ਪੈਸੇ ਨਹੀਂ ਮੰਗੇ, ਕੁਲਚੇ ਛੋਲੇ ਲਿਜਾਣ ਵਾਲੇ ਹਰ ਇੱਕ ਵਿਅਕਤੀ ਨੂੰ ਇੱਕੋ ਗੱਲ ਆਖਦੇ ਹਨ ਕਿ ਤੁਸੀਂ ਆਪਣੀ ਖੁਸ਼ੀ ਦੇ ਨਾਲ ਜੋ ਤੁਸੀਂ ਦੇਣਾ ਹੈ ਉਹ ਇਸ ਗੋਲਕ ਵਿੱਚ ਪਾ ਦਿਓ।

ਨੰਗਲ ਦੇ ਨਾਲ ਲੱਗਦੇ ਪਿੰਡ ਭੱਲੜੀ ਦਾ ਗੁਰਸਿੱਖ ਨੌਜਵਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਖਾਲਸਾ ਫਾਸਟ ਫੂਡ ਦੇ ਨਾਂ ਤੇ ਪਿੰਡ ਨਾਨਗਰਾਂ ਮੁੱਖ ਸੜਕ ਉਤੇ ਆਪਣੀ ਦੁਕਾਨ ਚਲਾ ਰਿਹਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਖਾਲਸਾ ਫਾਸਟ ਫੂਡ ਤੇ ਸਤਨਾਮ ਸਿੰਘ ਤੇ ਸਤਨਾਮ ਦੀ ਧਰਮ ਪਤਨੀ ਬਰਗਰ ਨੂਡਲ, ਕੁਲਚੇ ਛੋਲੇ ਆਦਿ ਦੀ ਦੁਕਾਨ ਕਰਦੇ ਸਨ ਤੇ ਪੈਸੇ ਲੈ ਕੇ ਸਮਾਨ ਦਿਆ ਕਰਦੇ ਸਨ।

ਗੁਰਪੁਰਬ ਤੇ ਨਵੇਂ ਸਾਲ ਤੇ ਉਨ੍ਹਾਂ ਵੱਲੋਂ ਕੁਲਚੇ ਛੋਲਿਆਂ ਦਾ ਲੰਗਰ ਵੀ ਲਗਾਇਆ ਜਾਂਦਾ ਸੀ। ਮਗਰ ਡੇਢ ਸਾਲ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਸਤਨਾਮ ਸਿੰਘ ਨੇ ਇੱਕ ਸਾਲ ਕੰਮ ਨਹੀਂ ਕੀਤਾ ਤੇ ਫਿਰ ਜਦੋਂ ਕੰਮ ਸ਼ੁਰੂ ਕੀਤਾ ਤੇ ਮਨ ਵਿੱਚ ਉਸਦੀ ਘਰਵਾਲੀ ਦੀ ਗੱਲ ਯਾਦ ਆ ਗਈ ਕਿ ਇੱਕ ਵਾਰ ਮੈਂ ਉਸਨੂੰ ਪੁੱਛਿਆ ਸੀ ਕਿ ਅਸੀਂ ਗੁਰਪੁਰਬ ਉਤੇ ਨਵੇਂ ਸਾਲ ਵਾਲੇ ਦਿਨ ਕੁਲਚੇ ਛੋਲਿਆਂ ਦਾ ਲੰਗਰ ਲਗਾਉਂਦੇ ਹਾਂ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ ਸੀ ਕਿ ਮੈਨੂੰ ਇਸ ਤਰ੍ਹਾਂ ਸੇਵਾ ਕਰਕੇ ਬਹੁਤ ਆਨੰਦ ਆਉਂਦਾ ਹੈ।

ਇਹ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਬਹੁਤ ਹੱਸ ਮੁੱਖ ਸੁਭਾਅ ਦੀ ਮਾਲਕ ਸੀ ਤੇ ਉਸੀ ਦੀ ਉਸ ਗੱਲਾਂ ਨੂੰ ਯਾਦ ਕਰਕੇ ਮੈਂ ਕੰਮ ਫਿਰ ਦੁਬਾਰਾ ਸ਼ੁਰੂ ਕੀਤਾ। ਪਹਿਲਾਂ ਮੈਂ ਨੂਡਲ , ਬਰਗਰ ਕੁਲਚੇ , ਛੋਲੇ ਤੇ ਟਿੱਕੀ ਹੋਰ ਕਈ ਕੁਝ ਬਣਾਉਂਦਾ ਸੀ ਪੈਸੇ ਲੈ ਕੇ ਸਮਾਨ ਦਿੰਦਾ ਸੀ ਪਰ ਜਦੋਂ ਫਿਰ ਦੁਬਾਰਾ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਹੁਣ ਸਿਰਫ ਕੁਲਚੇ ਛੋਲੇ ਹੀ ਬਣਾਉਣੇ ਸ਼ੁਰੂ ਕੀਤੇ ਹਨ ਤੇ ਮੇਰੇ ਇਸ ਕੰਮ ਵਿੱਚ ਮੇਰੀ ਬੇਟੀ ਮੇਰਾ ਨਾਲ ਕੁਲਚੇ ਛੋਲੇ ਬਣਾ ਕੇ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਇਸ ਦੇ ਅਸੀਂ ਪੈਸੇ ਨਹੀਂ ਲੈਂਦੇ।

ਗਾਹਕ ਆਪਣੀ ਖੁਸ਼ੀ ਨਾਲ ਆਪਣੀ ਮਰਜ਼ੀ ਨਾਲ ਜੋ ਕੁਝ ਵੀ ਇਸ ਗੋਲਕ ਵਿੱਚ ਪਾ ਜਾਵੇ ਬਸ ਉਸ ਨਾਲ ਹੀ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ। ਕਦੇ ਵੀ ਇਹ ਮਨ ਵਿੱਚ ਖਿਆਲ ਨਹੀਂ ਆਇਆ ਕਿ ਸਾਡੀ ਲਾਗਤ ਦੇ ਹਿਸਾਬ ਨਾਲ ਸਾਨੂੰ ਪੈਸੇ ਨਹੀਂ ਮਿਲਦੇ ਪਰ ਪਰਮਾਤਮਾ ਦੀ ਰਜਾ ਵਿੱਚ ਅਸੀਂ ਰਾਜੀ ਹਾਂ।

ਇਸ ਕੰਮ ਤੋਂ ਪਹਿਲਾਂ ਮੈਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਾਠ ਕਰਨ ਦੀ ਡਿਊਟੀ ਕਰਿਆ ਕਰਦੇ ਸੀ। ਪਤਾ ਨਹੀਂ ਕਦੋਂ ਬਾਣੀ ਪੜ੍ਹਦਿਆਂ ਮਨ ਵਿੱਚ ਖਿਆਲ ਆਇਆ ਕਿ ਨਹੀਂ ਆਪਣਾ ਹੀ ਕੰਮ ਕੀਤਾਂ ਜਾਵੇ। ਉਦੋਂ ਤੋਂ ਲੈ ਕੇ ਹੁਣ ਤੱਕ ਬਾਣੀ ਦੀਆਂ ਤੁਕਾਂ ਦੇ ਆਧਾਰਤ ਕਿਰਤ ਕਰ ਰਹੇ ਹਾਂ ਨਾਮ ਜਪ ਰਹੇ ਹਾਂ ਤੇ ਵੰਡ ਕੇ ਛਕ ਰਹੇ ਹਾਂ ਜਿਸ ਕਿਸੇ ਨੇ ਆਪਣੀ ਖੁਸ਼ੀ ਨਾਲ ਜੋ ਕੁਝ ਵੀ ਇਸ ਗੋਲਕ ਵਿੱਚ ਪਾ ਦਿੰਦੇ ਹਨ ਅਸੀਂ ਉਸ ਨਾਲ ਹੀ ਖੁਸ਼ ਰਹਿੰਦੇ ਹਾਂ। ਅਸੀਂ ਬਾਕੀਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਰਮਾਤਮਾ ਦੀ ਰਜਾ ਵਿੱਚ ਰਹੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ।

ਇਸ ਤਰ੍ਹਾਂ ਸਤਨਾਮ ਸਿੰਘ ਦੀ ਦੁਕਾਨ ਤੇ ਕੁਲਚੇ ਛੋਲੇ ਖਾਣ ਆਏ ਲੋਕਾਂ ਨਾਲ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਸਤਨਾਮ ਸਿੰਘ ਬਹੁਤ ਮਿੱਠੇ ਸੁਭਾਅ ਦੇ ਵਿਅਕਤੀ ਹਨ ਤੇ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਦੇ ਤੇ ਨਾ ਹੀ ਕਦੇ ਕਿਸੇ ਦੇ ਨਾਲ ਗੁੱਸਾ ਹੋਏ ਹਨ ਜਿਹੜਾ ਵੀ ਇਨ੍ਹਾਂ ਦੀ ਦੁਕਾਨ ਉਤੇ ਆਉਂਦਾ ਹੈ। ਉਨ੍ਹਾਂ ਨੂੰ ਕੁਲਚੇ ਛੋਲੇ ਜ਼ਰੂਰ ਖਿਲਾ ਕੇ ਭੇਜਦੇ ਹਨ, ਕਦੇ ਵੀ ਪੈਸੇ ਨਹੀਂ ਮੰਗੇ ਲੋਕਾਂ ਦੀ ਆਪਣੀ ਸ਼ਰਧਾ ਹੈ ਜੋ ਤੁਸੀਂ ਖੁਸ਼ੀ-ਖੁਸ਼ੀ ਇਸ ਗੋਲਕ ਵਿੱਚ ਪਾ ਦਿਓ ਬਸ ਉਸ ਨਾਲ ਹੀ ਇਹ ਪਰਿਵਾਰ ਖੁਸ਼ ਰਹਿੰਦਾ ਹੈ।

ਸਤਨਾਮ ਸਿੰਘ ਦੀ ਪਤਨੀ ਦੀ ਮੌਤ ਤੋਂ ਬਾਅਦ ਸਤਨਾਮ ਸਿੰਘ ਦੀ ਬੇਟੀ ਉਨ੍ਹਾਂ ਦੇ ਨਾਲ ਕੁਲਚੇ ਛੋਲਿਆਂ ਦੇ ਇਸ ਕਾਰੋਬਾਰ ਵਿੱਚ ਹੱਥ ਵਟਾਉਂਦੀ ਹੈ। ਸਤਨਾਮ ਸਿੰਘ ਦੀ ਬੇਟੀ ਦਰਸ਼ਨ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਪਿਤਾ ਜੀ ਦੇ ਇਸ ਕਿੱਤੇ ਉਤੇ ਮਾਣ ਹੈ ਤੇ ਉਹ ਜੋ ਵੀ ਕਰ ਰਹੇ ਹਨ ਠੀਕ ਕਰ ਰਹੇ ਹਨ ਤੇ ਸਾਨੂੰ ਆਸ ਹੈ ਕਿ ਅਸੀਂ ਇਸ ਕਿੱਤੇ ਨੂੰ ਲਗਾਤਾਰ ਜਾਰੀ ਰੱਖਾਂਗੇ ਸਾਨੂੰ ਪਿਤਾ ਜੀ ਤੋਂ ਕੋਈ ਸ਼ਿਕਾਇਤ ਨਹੀਂ ਤੇ ਪਿਤਾ ਜੀ ਜੋ ਕੁਝ ਵੀ ਕਰ ਰਹੇ ਹਨ ਠੀਕ ਕਰ ਰਹੇ ਹਨ।

ਇਹ ਵੀ ਪੜ੍ਹੋ: Hoshiarpur News: ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਵੱਲੋਂ ਹੁਸ਼ਿਆਰਪੁਰ 'ਚ 867 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Read More
{}{}