Home >>Punjab

Guru Nanak Dev Ji Parkash Purab: ਤੀਜਾ ਹਰਾ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਵਿੱਤਰ ਵੇਂਈ ਕਿਨਾਰੇ ਪਹੁੰਚਿਆ, ਵੰਡੇ 5 ਹਜ਼ਾਰ ਬੂਟੇ

Guru Nanak Dev Ji Parkash Purab:  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰਾ ਹਰਾ  ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਵਿਖੇ ਨਦੀ ਦੇ ਪਵਿੱਤਰ ਕੰਢੇ ਪਹੁੰਚਿਆ। ਇਸ ਦੇ ਨਾਲ ਹੀ ਗੱਤਕਾ ਪਾਰਟੀਆਂ ਅਤੇ ਬੱਚਿਆਂ ਨੇ ਤਖ਼ਤੀਆਂ ਫੜ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ | 

Advertisement
Guru Nanak Dev Ji Parkash Purab: ਤੀਜਾ ਹਰਾ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਵਿੱਤਰ ਵੇਂਈ ਕਿਨਾਰੇ ਪਹੁੰਚਿਆ, ਵੰਡੇ 5 ਹਜ਼ਾਰ ਬੂਟੇ
Riya Bawa|Updated: Nov 13, 2024, 01:08 PM IST
Share

Guru Nanak Dev Ji Parkash Purab: ਤੀਜਾ ਹਰਾ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਵਿੱਤਰ ਵੇਂਈ ਕਿਨਾਰੇ ਪਹੁੰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆ ਦੀ ਅਗਵਾਈ ਹੇਠ ਸਵੇਰੇ 9 ਵਜੇ ਤੋਂ ਸ਼ੁਰੂ ਹੋਇਆ। ਇਹ ਨਗਰ ਕੀਰਤਨ ਨਿਰਮਲ ਕੁਟੀਆ ਪਿੰਡ ਸੀਚੇਵਾਲ ਤੋਂ ਚੱਲ ਕੇ ਪਿੰਡ ਮਾਲਾ, ਸੋਹਲ ਖਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾਂ, ਮਨਿਆਲਾ, ਤੋਤੀ, ਨਸੀਰੇਵਾਲ, ਮੁਹੱਬਲੀਪੁਰ, ਫੌਜੀ ਕਲੌਨੀ, ਝੱਲ ਲੇਈਵਾਲ, ਰਣਧੀਰਪੁਰ, ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪਵਿੱਤਰ ਵੇਈਂ ਦੇ ਕੰਢੇ-ਕੰਢੇ ਦੇਰ ਸ਼ਾਮ ਨਿਰਮਲ ਕੁਟੀਆ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕਿ ਸੰਪਨ ਹੋਇਆ। 

ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕਰਨ ਲਈ ਸਵਾਗਤੀ ਗੇਟ ਤੇ ਲੰਗਰ ਲਗਾਏ ਗਏ ਸੀ। ਨਗਰ ਕੀਰਤਨ ਦੇ ਅੱਗੇ-ਅੱਗੇ ਗੱਤਕਾ ਖਿਡਾਰੀਆਂ ਵੱਲੋਂ ਗਤਕੇ ਦੇ ਜ਼ੋਹਰ ਦਿਖਾਏ ਜਾ ਰਹੇ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਵਿਦਿਆਰਥੀਆਂ ਨੇ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਸੀ। ਇਸ ਨਗਰ ਕੀਰਤਨ ਵਿਚ ਸੰਤ ਪ੍ਰਗਟ ਨਾਥ ਜੀ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ਼ ਸਿੰਘ ਸੈਦਰਾਣਾ, ਸੰਤ ਸੰਤੋਖ ਸਿੰਘ ਜੀ, ਸੰਤ ਬਲਰਾਜ ਸਿੰਘ ਜੀ,  ਸੰਤ ਗੁਰਬਚਨ ਸਿੰਘ ਜੀ, ਸੰਤ ਸੁਖਵਿੰਦਰ ਸਿੰਘ ਜੀ ਆਦਿ ਮਹਾਂਪੁਰਸ਼ਾ ਤੇ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਬਾਬੇ ਨਾਨਕ ਦੀ ਬਾਣੀ ਨੂੰ ਸਮਰਪਿਤ ਇਸ ਨਗਰ ਕੀਰਤਨ ਵਿੱਚ ਖੂਬਸੂਰਤੀ ਇਹ ਰਹੀ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਵੱਡੀ ਸੰਖਿਆ ਵਿਚ ਗੁਰਸੰਗਤਾਂ ਨੇ ਹਿੱਸਾ ਲਿਆ ਉੱਥੇ ਹੀ ਨਗਰ ਕੀਰਤਨ ਦੇ ਪਿੱਛੇ ਪਿੱਛੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਗੁਬਾਣੀ ਦਾ ਗੁਨਗਾਨ ਕੀਤਾ ਗਿਆ। 

ਇਹ ਵੀ ਪੜ੍ਹੋ: Maharaja Ranjit Singh Birthday: "ਸ਼ੇਰੇ ਪੰਜਾਬ" ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਅੰਗਰੇਜ਼ ਪੰਜਾਬ 'ਤੇ ਕਬਜ਼ਾ ਨਹੀਂ ਕਰ ਸਕੇ
 

ਇਹ ਤੀਜਾ ਨਗਰ ਕੀਰਤਨ ਸੀ ਤੇ ਹਰ ਨਗਰ ਕੀਰਤਨ ਵਿੱਚ ਪੰਜ ਹਾਜ਼ਾਰ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਗਏ। ਹੁਣ ਤੱਕ ਤਿੰਨੋ ਹਰੇ ਨਗਰ ਕੀਰਤਨਾਂ ਵਿੱਚ 15 ਹਾਜ਼ਾਰ ਬੂਟੇ ਸੰਗਤਾਂ ਨੂੰ ਵੰਡੇ ਜਾ ਚੁੱਕੇ ਹਨ।  ਹਰੇ ਨਗਰ ਕੀਰਤਨ ਦੇ ਨਾਲ ਨਾਲ ਬੂਟਿਆਂ ਦੇ ਪ੍ਰਸ਼ਾਦ ਵਾਲੀ ਚੱਲਦੀ ਗੱਡੀ ਇੱਕ ਖਿੱਚ ਦਾ ਕੇਂਦਰ ਬਣੀ ਰਹੀ ਹੈ। ਬੂਟਿਆਂ ਦਾ ਪ੍ਰਸ਼ਾਦ ਦਿੰਦਿਆ ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਤੇ ਇਸਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਰੇ ਨਗਰ ਕੀਰਤਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਹਵਾਲੇ ਦੇ ਕੇ ਸੰਗਤਾਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਸਾਦਗੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਆ। ਸੰਤ ਸੀਚੇਵਾਲ ਨੇ ਪੰਜਾਬ ਦੇ ਵਾਤਾਵਰਣ ਦਾ ਜ਼ਿਕਰ ਕਰਦਿਆ ਸ਼ਬਦ ਰਾਹੀ ਦੱਸਿਆ ਕਿ ਸਾਡੇ ਕੋਲੋਂ ਏਸ ਵੇਲੇ ਸ਼ੁੱਧ ਹਵਾ ਪਾਣੀ ਤੇ ਖੁਰਾਕ ਤਿੰਨੋਂ ਹੀ ਨਹੀ ਹਨ। ਹਲਾਤ ਇਹ ਹੋ ਗਏ ਹਨ ਕਿ ਪ੍ਰਦੂਸ਼ਣ ਕਾਰਨ ਧੂੰਏ ਦੀ ਫੈਲੀ ਪਰਤ ਨਾਲ ਸੂਰਜ ਵੀ ਪ੍ਰਕਾਸ਼ ਕਰਨ ਤੋਂ ਅਸਮੱਰਥ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਆਬੋ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਇਸਦੀ ਚਿੰਤਾ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਵੀ ਉੱਠਾ ਚੁੱਕੇ ਹਨ। 

Read More
{}{}