Home >>Punjab

Ferozepur Beadbi News: ਗੁਟਕਾ ਸਾਹਿਬ ਤੇ ਹਿੰਦੂ ਧਰਮ ਦੇ ਸਵਰੂਪਾਂ ਦੀ ਹੋਈ ਬੇਅਦਬੀ

Ferozepur Beadbi News: ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਇੱਛੇਵਾਲਾ ਤੋਂ ਸਾਹਮਣੇ ਆਇਆ ਹੈ।

Advertisement
Ferozepur Beadbi News: ਗੁਟਕਾ ਸਾਹਿਬ ਤੇ ਹਿੰਦੂ ਧਰਮ ਦੇ ਸਵਰੂਪਾਂ ਦੀ ਹੋਈ ਬੇਅਦਬੀ
Ravinder Singh|Updated: Dec 06, 2024, 08:31 PM IST
Share

Ferozepur Beadbi News: ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਇੱਛੇਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਧਰਮ ਪਰਿਵਰਤਨ ਕਰਨ ਤੋਂ ਬਾਅਦ ਧਾਰਮਿਕ ਗ੍ਰੰਥਾਂ ਸਮੇਤ ਹਿੰਦੂ ਦੇਵੀ ਦੇਵਤਿਆਂ ਦਿਆਂ ਸਵਰੂਪਾਂ ਨੂੰ ਵੀ ਇੱਕ ਗੱਟੇ ਵਿੱਚ ਪਾਕੇ ਰੂੜੀ ਉਤੇ ਸੁੱਟ ਦਿੱਤਾ ਹੈ।

ਇਸ ਦੀ ਜਾਣਕਾਰੀ ਪਿੰਡ ਦੇ ਗੁਰਦੁਆਰੇ ਦੇ ਪਾਠੀ ਸਿੰਘ ਨੂੰ ਲੱਗੀ ਤਾਂ ਗੁਰਦੁਆਰੇ ਦੇ ਪਾਠੀ ਸਿੰਘ ਵੱਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਮਿਲ ਕੇ ਉਥੋਂ ਧਾਰਮਿਕ ਗ੍ਰੰਥ ਅਤੇ ਤਸਵੀਰਾਂ ਗੁਰਦੁਆਰਾ ਸਾਹਿਬ ਵਿੱਚ ਲਿਆਂਦੀਆਂ ਗਈਆਂ ਜਦ ਉਨ੍ਹਾਂ ਨੇ ਪਲਾਸਟਿਕ ਦੇ ਗੱਟੇ ਵਿੱਚ ਸੁੱਟੇ ਗਏ ਧਾਰਮਿਕ ਗ੍ਰੰਥਾਂ ਦੀ ਤਸਵੀਰਾਂ ਬਾਹਰ ਕੱਢੀਆਂ ਤਾਂ ਵਿੱਚੋਂ ਉਸ ਪਰਿਵਾਰ ਦੀ ਇੱਕ ਤਸਵੀਰ ਨਿਕਲ ਆਈ ਜਿਨ੍ਹਾਂ ਵੱਲੋਂ ਇਹ ਗ੍ਰੰਥ ਤੇ ਧਾਰਮਿਕ ਸਰੂਪ ਸੁੱਟੇ ਗਏ ਸਨ ਤਾਂ ਸਿੱਖ ਜਥੇਬੰਦੀਆਂ ਵੱਲੋਂ ਪਰਿਵਾਰ ਦੇ ਘਰ ਜਾ ਕੇ ਜਦ ਪੁੱਛਿਆ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਹੈ ਅਤੇ ਪਾਦਰੀ ਦੇ ਕਹਿਣ ਉਤੇ ਇਹ ਕੁੱਝ ਕੀਤਾ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੌਕੇ ਉਪਰ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮਗਰੋਂ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਥੇ ਸਤਿਕਾਰ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਮਹਾਲਮ ਨੇ ਮੰਗ ਕੀਤੀ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਪੂਰੇ ਪਰਿਵਾਰ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Brampton Firing News: ਤਰਨਤਾਰਨ ਦੇ ਦੋ ਸਕੇ ਭਰਾਵਾਂ 'ਤੇ ਕੈਨੇਡਾ 'ਚ ਫਾਇਰਿੰਗ; ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਉਨ੍ਹਾਂ ਕਿਹਾ ਜੇਕਰ ਪੁਲਿਸ ਨੇ ਠੋਸ ਕਾਰਵਾਈ ਨਾ ਕੀਤੀ ਤਾਂ 10 ਤਰੀਕ ਨੂੰ ਵੱਡੇ ਪੱਧਰ ਉਤੇ ਇਕੱਠ ਕਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੂਸਰੇ ਪਾਸੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Shiromani Akali Dal: ਅਕਾਲੀ ਦਲ ਦੀ ਕੋਰ ਕਮੇਟੀ ਦਾ ਵੱਡਾ ਫ਼ੈਸਲਾ; ਮਿਊਂਸੀਪਲ ਤੇ ਨਿਗਮ ਚੋਣਾਂ ਲੜਨ ਦਾ ਕੀਤਾ ਐਲਾਨ

Read More
{}{}