Home >>Punjab

Kharar Murder: ਖਰੜ ਵਿੱਚ ਜਿਮ ਟਰੇਨਰ ਦਾ ਕਤਲ; ਗੋਲੀਆਂ ਮਾਰਨ ਤੋਂ ਬਾਅਦ ਤਲਵਾਰ ਨਾਲ ਕੀਤਾ ਹਮਲਾ

Kharar Murder:  ਖਰੜ ਸ਼ਿਵਜੋਤ ਇਨਕਲੇਵ ਵਿੱਚ ਇੱਕ 31 ਸਾਲਾ ਨੌਜਵਾਨ ਨੂੰ ਪਹਿਲਾਂ ਤਾਂ ਗੋਲੀਆਂ ਮਾਰੀਆਂ ਫਿਰ ਬਾਅਦ ਵਿੱਚ ਤਲਵਾਰ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

Advertisement
Kharar Murder: ਖਰੜ ਵਿੱਚ ਜਿਮ ਟਰੇਨਰ ਦਾ ਕਤਲ; ਗੋਲੀਆਂ ਮਾਰਨ ਤੋਂ ਬਾਅਦ ਤਲਵਾਰ ਨਾਲ ਕੀਤਾ ਹਮਲਾ
Ravinder Singh|Updated: Feb 01, 2025, 07:30 PM IST
Share

Kharar Murder: ਬੀਤੀ ਰਾਤ ਤਕਰੀਬਨ 11 ਵਜੇ ਖਰੜ ਸ਼ਿਵਜੋਤ ਇਨਕਲੇਵ ਵਿੱਚ ਇੱਕ 31 ਸਾਲਾ ਨੌਜਵਾਨ ਨੂੰ ਪਹਿਲਾਂ ਤਾਂ ਗੋਲੀਆਂ ਮਾਰੀਆਂ ਫਿਰ ਬਾਅਦ ਵਿੱਚ ਤਲਵਾਰ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਜੋ ਕਿ ਬਠਿੰਡਾ ਰਾਮਪੁਰਾ ਵਜੋਂ ਹੋਈ ਹੈ।

ਮ੍ਰਿਤਕ ਪਹਿਲਾ ਕਬੱਡੀ ਦਾ ਖਿਡਾਰੀ ਸੀ ਅਤੇ ਫਿਲਹਾਲ ਖਰੜ ਵਿੱਚ ਜਿਮ ਟਰੇਨਰ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਿਹੜੇ ਮੁਲਜ਼ਮ ਨੇ ਉਨ੍ਹਾਂ ਨੂੰ ਫੜ ਕੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਜਦੋਂ ਇਸ ਸਬੰਧੀ ਖਰੜ ਦੇ ਡੀਐਸਪੀ ਕਰਨ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲ ਚੁੱਕੀ ਹੈ ਤੇ ਪੁਲਿਸ ਦੀਆਂ ਟੀਮਾਂ ਮੁਲਜ਼ਮਾਂ ਨੂੰ ਫੜ੍ਹਨ ਲਈ ਰਵਾਨਾ ਹੋ ਚੁੱਕੀਆਂ ਹਨ ਤੇ ਬਹੁਤ ਜਲਦ ਹੀ ਜਿਹੜੇ ਮੁਲਜ਼ਮ ਨੇ ਉਹ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਬਜਟ 2025: ਮੈਡੀਕਲ ਕਾਲਜਾਂ ਵਿੱਚ ਵਧਣਗੀਆਂ 75 ਹਜ਼ਾਰ ਸੀਟਾਂ; ਬਜਟ ਵਿੱਚ ਸਿੱਖਿਆ ਲਈ ਕੀਤੇ ਹੋਰ ਵੱਡੇ ਐਲਾਨ

ਫਿਲਹਾਲ ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਖਰੜ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਚਾਰ ਮੈਂਬਰ ਕਮੇਟੀ ਦੇ ਵੱਲੋਂ ਕੀਤਾ ਗਿਆ ਤੇ ਪੋਸਟਮਾਰਟਮ ਤੋਂ ਬਾਅਦ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਗੁਰਦਾਸਪੁਰ 'ਚ 14 ਮਰਲੇ ਦੇ ਪਲਾਟ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਲੈ ਕੇ ਵਿਜੇ ਕੁਮਾਰ ਨੇ ਆਪਣੇ ਚਚੇਰੇ ਭਰਾ ਰਵੀ ਸੈਣੀ (61) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਹ ਘਟਨਾ ਪਿੰਡ ਮਚਰਾਲਾ ਵਿੱਚ ਉਸ ਸਮੇਂ ਵਾਪਰੀ ਜਦੋਂ ਰਵੀ ਸੈਣੀ ਆਪਣੇ ਘਰ ਦੇ ਬਾਹਰ ਚਾਰਦੀਵਾਰੀ ਲਈ ਨੀਂਹ ਪੁੱਟ ਰਿਹਾ ਸੀ।

ਇਸ ਦੌਰਾਨ ਵਿਜੇ ਕੁਮਾਰ ਸਮੇਤ ਪੰਜ ਵਿਅਕਤੀ ਉਥੇ ਪਹੁੰਚ ਗਏ ਅਤੇ ਰਵੀ ਸੈਣੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਵਿੱਚ ਰਾਕੇਸ਼ ਕੁਮਾਰੀ, ਹਿਤਾਕਸ਼ੀ ਸੈਣੀ, ਅਕਸ਼ੈ ਸੈਣੀ ਅਤੇ ਜੋਗਿੰਦਰ ਪਾਲ ਸ਼ਾਮਲ ਸਨ। ਰੌਲਾ ਪੈਣ 'ਤੇ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਤਨੀ ਅਮਿਤਾ ਕੁਮਾਰੀ ਨੇ ਦੱਸਿਆ ਕਿ ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਵੱਲੋਂ ਕਰੋੜਾਂ ਕਿਸਾਨਾਂ ਲਈ ਵੱਡਾ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਲਿਸਟ ਵਿੱਚ ਕੀਤਾ ਵਾਧਾ

Read More
{}{}