Bathinda News: ਲੋਕ ਸਭਾ ਚੋਣਾਂ ਨੂੰ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਨੇ ਅੱਜ ਬਠਿੰਡਾ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੁਲਕਾਤ ਕਰ ਚੋਣਾਂ ਸਬੰਧੀ ਰਣਨੀਤੀ ਤਿਆਰੀ ਕੀਤੀ।
ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਟਿਕਟ ਸਬੰਧੀ ਫੈਸਲਾ ਲੈਣ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਹੈ...ਪਰ ਮੇਰਾ ਫੈਸਲਾ ਹੈ ਕਿ "ਜੇਕਰ ਉਹ ਚੋਣ ਲੜਨਗੇ ਤਾਂ ਉਹ ਬਠਿੰਡਾ ਲੋਕ ਸਭਾ ਸੀਟ ਤੋਂ ਹੀ ਲੜਨਗੇ"...ਕਿਸੇ ਹੋਰ ਲੋਕ ਸਭਾ ਸੀਟ ਤੋਂ ਉਹ ਚੋਣ ਨਹੀਂ ਲੜਨਗੇ।
ਭਾਜਪਾ ਦੇ ਚੋਣ ਮਨੋਰਥ ਪੱਤਰ 'ਤੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਦੱਸੇ ਕਿ ਉਨ੍ਹਾਂ ਨੇ ਹਰ ਸਾਲ 2 ਕਰੋੜ ਨੋਕਰੀਆਂ ਦੇਣਾ ਦਾ ਵਾਅਦਾ ਕੀਤਾ ਸੀ,ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਕੋਈ ਕੁੱਝ ਨਹੀਂ...ਗਰੰਟੀਆਂ ਦੇਣਾ,ਇੱਕ ਮੌਕਾ ਅਤੇ ਬਦਲਾਅ ਇਹ ਸਾਰੀਆਂ ਪਾਰਟੀਆਂ ਨੇ ਨਵਾਂ ਨਹੀਂ ਟਰੇਡ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ। ਤਾਂ ਜੋ ਪਾਰਟੀਆਂ ਲੋਕਾਂ ਨਾਲ ਉਹ ਵੀ ਵਾਧੇ ਕਰਨ ਜੋ ਪੂਰੇ ਕਰ ਸਕਣ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ, ਅਕਾਲੀ ਦਲ ਨੂੰ ਟਾਰਗੇਟ ਕਰਨ ਦੀ...ਬਠਿੰਡਾ ਤੋਂ ਮਹਿੰਦਰ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ 'ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਹੁਣ ਕਾਂਗਰਸ ਐਨੀ ਡਰੀ ਹੋਈ ਹੈ...ਕਿ ਅਕਾਲੀ ਦਲ 'ਚੋਂ ਨਿਕਲੇ ਆਗੂ ਨੂੰ ਹੀ ਮੈਦਾਨ 'ਚ ਉਤਾਰਿਆ ਹੈ, ਦੂਜੇ ਪਾਸੇ ਭਾਜਪਾ ਨੇ ਵੀ ਅਜਿਹਾ ਹੀ ਕਰਨ ਦੀ ਤਿਆਰੀ ਵਿੱਚ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਸੀਨੀਅਰ ਆਗੂ ਵਿੱਚੋਂ ਇੱਕ ਹਨ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਅਕਾਲੀ ਦਲ ਵਿੱਚ ਹਨ, ਹੁਣ ਸਿਕੰਦਰ ਸਿੰਘ ਮਲੂਕਾ ਦੇ ਬੱਚੇ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਤਾਂ ਇਸ ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਇਸ ਬਾਰੇ ਤਾ ਬੱਚਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਪਿਉ ਨੇ ਉਨ੍ਹਾਂ ਲਈ ਕਿ ਕੁੱਝ ਨਹੀਂ ਕੀਤਾ।