Home >>Punjab

Muktsar Sahib: ਲੰਬੀ ਵਿੱਚ ਦੌਰਾਨ ਪ੍ਰਚਾਰ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ

Muktsar Sahib: ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਯਾਦ ਕਰਵਾਇਆ। ਇਸ ਮੌਕੇ ਬੀਜੇਪੀ ਵਲੋਂ ਕਿਸਾਨਾਂ ਨੂੰ ਵਰਤੇ ਜਾਣ 'ਤੇ ਬਿਆਨ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਕਿਹੜਾ ਘੱਟ ਵਰਤ ਰਹੀ ਹੈ। ਅਕਾਲੀ ਦਲ ਤਾਂ ਕਿਸਾਨਾਂ ਦੇ ਹੱਕਾਂ ਵਿਚ ਹਮੇਸ਼ਾ ਖੜਾ ਭਾਵੇ ਕਾਲੇ ਕਾਨੂੰਨ ਹੋਣ ਜਾ ਫਿਰ ਪਾਣੀ ਦਾ ਮੁੱਦਾ ਹੋਵੇ।

Advertisement
Muktsar Sahib: ਲੰਬੀ ਵਿੱਚ ਦੌਰਾਨ ਪ੍ਰਚਾਰ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ
Manpreet Singh|Updated: May 16, 2024, 05:39 PM IST
Share

Muktsar Sahib: ਲੋਕ ਸਭਾ ਹਲਕਾ ਬਠਿੰਡਾ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ  ਵਿਧਾਨ ਸਭਾ ਹਲਕਾ ਲੰਬੀ ਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਵਿਚ ਚੋਣ ਜਲਸਿਆ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਜਿਥੇ ਸ਼੍ਰੋਮਣੀ ਅਕਾਲੀ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ। ਉਥੇ ਵਿਰੋਧੀ ਧਿਰ ਪਾਰਟੀਆਂ ਨੂੰ ਨਿਸ਼ਾਨੇ 'ਤੇ ਲਿਆ।

ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਯਾਦ ਕਰਵਾਇਆ। ਇਸ ਮੌਕੇ ਬੀਜੇਪੀ ਵਲੋਂ ਕਿਸਾਨਾਂ ਨੂੰ ਵਰਤੇ ਜਾਣ 'ਤੇ ਬਿਆਨ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਕਿਹੜਾ ਘੱਟ ਵਰਤ ਰਹੀ ਹੈ। ਅਕਾਲੀ ਦਲ ਤਾਂ ਕਿਸਾਨਾਂ ਦੇ ਹੱਕਾਂ ਵਿਚ ਹਮੇਸ਼ਾ ਖੜਾ ਭਾਵੇ ਕਾਲੇ ਕਾਨੂੰਨ ਹੋਣ ਜਾ ਫਿਰ ਪਾਣੀ ਦਾ ਮੁੱਦਾ ਹੋਵੇ।

ਪੰਜਾਬ ਵਿੱਚ ਇੱਕ ਹੋਰ ਸ਼ਾਜਿਸ ਚੱਲ ਰਹੀ ਹੈ। ਕਾਂਗਰਸ ਅਤੇ ਆਪ ਦੀ ਸਰਕਾਰ ਸਾਡਾ ਪਾਣੀ ਖੋਹਣ ਦੇ ਲਈ ਵਲੋਂ ਨਹਿਰੀ ਪਟਵਾਰੀਆਂ ਰਾਹੀਂ ਜਬਰੀ ਕਿਸਾਨਾਂ ਤੋਂ ਲਿਖਵਾਇਆ ਜਾ ਰਿਹਾ। ਸਾਡੇ ਕੋਲ ਪਾਣੀ ਪੂਰਾ ਹੈ ਇਸ ਕਾਗਜ਼ ਅਦਾਲਤਾਂ ਵਿਚ ਜਾਣਗੇ ਫਿਰ ਕਿਹਾ ਜਾਵੇਗਾ ਪੰਜਾਬ ਕੋਲ ਦਾ ਪਾਣੀ ਵਾਧੂ ਹੈ ਫਿਰ ਐਸ ਵਾਈ ਐੱਲ ਨਹਿਰ ਕੱਢੀ ਜਾਵੇਗੀ। ਤੇ ਪੰਜਾਬ ਦੇ ਕਿਸਾਨ ਪਾਣੀ ਤੋਂ ਵਾਂਝੇ ਹੋ ਜਾਣਗੇ ।

ਇਹ ਵੀ ਪੜ੍ਹੋ: Punjab News: ਭਾਜਪਾ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੂੰ ਵਿੱਤੀ ਸੰਕਟ ਵਿੱਚ ਸੁੱਟ ਦਿੱਤਾ- ਰਾਣਾ ਕੇ ਪੀ

ਦੂਜੇ ਪਾਸੇ ਚੋਣ ਜਾਬਤੇ ਦੌਰਾਨ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੁਆਵਜ਼ਾ ਰਾਸੀ ਵੰਡੇ ਜਾਣ 'ਤੇ ਕਿਹਾ ਕਿ ਬਠਿੰਡਾ ਹਲਕਾ ਵਿਚ ਕਿਸਾਨਾਂ ਨੂੰ ਮੁਆਵਜ਼ਾ ਰਾਸੀ ਵੰਡਣਾ ਅਕਾਲੀ ਦਲ ਨੂੰ ਨੀਵਾਂ ਦਿਖਾਉਣ ਅਤੇ ਆਪਣਾ ਨਾਮ ਚਮਕਾਉਣ ਲਈ ਚਾਲ ਖੇਡੀ ਜਾ ਰਹੀ ਹੈ ਪਰ ਲੋਕ ਪੂਰੇ ਸਮਝਦਾਰ ਹਨ।

ਇਹ ਵੀ ਪੜ੍ਹੋ: Gurdaspur News: ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਵਿੱਚ ਵਿਰੋਧ ਪਾਰਟੀਆਂ ਨੂੰ ਨਿਸ਼ਾਨੇ 'ਤੇ ਲਿਆ

 

ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਨੇ ਜੀਤ ਮਹਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਅਤੇ ਬੀਜੇਪੀ ਨੇ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

Read More
{}{}