Home >>Punjab

ਸਿਹਤ ਮੰਤਰੀ ਨੇ ਖੰਨਾ ਸਿਵਲ ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਨੂੰ ਕੀਤਾ ਮੁਅੱਤਲ

Khanna News: ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜੋ ਸ਼ੁੱਕਰਵਾਰ ਸਵੇਰੇ ਖੰਨਾ ਪਹੁੰਚੇ, ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਸਿਵਲ ਸਰਜਨ ਨੂੰ ਤਿੰਨ ਡਾਕਟਰਾਂ ਦੀ ਜਾਂਚ ਕਮੇਟੀ ਬਣਾਉਣ ਦੇ ਹੁਕਮ ਦਿੱਤੇ। ਜਾਂਚ ਵਿੱਚ ਪਾਇਆ ਗਿਆ ਕਿ ਗਾਇਨੀਕੋਲੋਜਿਸਟ ਕਵਿਤਾ ਸ਼ਰਮਾ ਵੱਲੋਂ ਲਾਪਰਵਾਹੀ ਕੀਤੀ ਗਈ ਸੀ।

Advertisement
ਸਿਹਤ ਮੰਤਰੀ ਨੇ ਖੰਨਾ ਸਿਵਲ ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਨੂੰ ਕੀਤਾ ਮੁਅੱਤਲ
Manpreet Singh|Updated: Jul 25, 2025, 12:37 PM IST
Share

Khanna News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖੰਨਾ ਸਿਵਲ ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਡਾਕਟਰ ਨੂੰ ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਾਰਵਾਈ ਚਾਰ ਦਿਨ ਪਹਿਲਾਂ ਖੰਨਾ ਸਿਵਲ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਕੀਤੀ ਗਈ ਸੀ।

ਦੱਸਦਈਏ ਕਿ ਚਾਰ ਦਿਨ ਪਹਿਲਾਂ ਇਹ ਡਾਕਟਰ ਬਿਨ੍ਹਾਂ ਦੱਸੇ ਸਟੇਸ਼ਨ ਛੱਡ ਕੇ ਚਲੀ ਗਈ ਸੀ। SMO ਦੇ ਫੋਨ ਕਰਨ ਤੇ ਵੀ ਮਹਿਲਾ ਡਾਕਟਰ ਡਿਊਟੀ ਉੱਤੇ ਨਹੀਂ ਪਹੁੰਚੀ। ਜਿਸ ਕਰਕੇ ਨਵਜੰਮੀ ਬੱਚੀ ਦੀ ਮੌਤ ਹੋ ਗਈ ਸੀ। ਐਸਐਮਓ ਨੇ ਖੁਦ ਮਹਿਲਾ ਦਾ ਆਪਰੇਸ਼ਨ ਕਰਕੇ ਉਸਦੀ ਜਾਨ ਬਚਾਈ ਸੀ।

ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜੋ ਸ਼ੁੱਕਰਵਾਰ ਸਵੇਰੇ ਖੰਨਾ ਪਹੁੰਚੇ, ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਸਿਵਲ ਸਰਜਨ ਨੂੰ ਤਿੰਨ ਡਾਕਟਰਾਂ ਦੀ ਜਾਂਚ ਕਮੇਟੀ ਬਣਾਉਣ ਦੇ ਹੁਕਮ ਦਿੱਤੇ। ਜਾਂਚ ਵਿੱਚ ਪਾਇਆ ਗਿਆ ਕਿ ਗਾਇਨੀਕੋਲੋਜਿਸਟ ਕਵਿਤਾ ਸ਼ਰਮਾ ਵੱਲੋਂ ਲਾਪਰਵਾਹੀ ਕੀਤੀ ਗਈ ਸੀ।

ਸਿਹਤ ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੇ ਡਾਕਟਰਾਂ ਦੀ ਲੋੜ ਨਹੀਂ ਹੈ। ਜਿਸ ਕਾਰਨ ਡਾ. ਕਵਿਤਾ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ। ਅੱਗੇ ਦੀ ਜਾਂਚ ਜਾਰੀ ਰਹੇਗੀ। ਜੇ ਸੰਭਵ ਹੋਇਆ ਤਾਂ ਡਾਕਟਰ ਨੂੰ ਵੀ ਬਰਖਾਸਤ ਕਰ ਦਿੱਤਾ ਜਾਵੇਗਾ। ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

Read More
{}{}