Faridkot Firing: ਦੇਰ ਰਾਤ ਫਰੀਦਕੋਟ ਦੇ ਥਾਣਾ ਸਦਰ ਦੇ ਬਾਹਰ ਉਸ ਵੇਲੇ ਮਾਹੌਲ ਸਹਿਮ ਵਾਲਾ ਬਣ ਗਿਆ ਜਦੋਂ ਦੋ ਧੜਿਆਂ ਦੀ ਆਪਸੀ ਕਾਰਨ ਇੱਕ ਦੂਜੇ ਉਤੇ ਫਾਇਰਿੰਗ ਕਰ ਦਿੱਤੀ। ਫਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਉਸ ਵਕਤ ਮਾਹੌਲ ਸਹਿਮ ਵਾਲਾ ਬਣ ਗਿਆ ਸੀ ਜਦੋਂ ਆਪਸੀ ਰੰਜਿਸ਼ ਦੇ ਚੱਲਦੇ ਦੋ ਧੜਿਆਂ ਦੇ ਵਿੱਚ ਫਾਇਰਿੰਗ ਹੋ ਗਈ ਸੀ। ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਪੁਰਾਣੀ ਰੰਜਿਸ਼ ਦੇ ਚਲਦੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਪੁਲਿਸ ਵੱਲੋਂ ਹੁਣ ਇਸ ਮਾਮਲੇ ਵਿੱਚ ਜੋ ਖੁਲਾਸਾ ਕੀਤਾ ਹੈ ਉਸ ਮੁਤਾਬਕ ਕਾਰ ਨੂੰ ਓਵਰਟੇਕ ਕਰਨ ਦੇ ਚੱਲਦੇ ਹੋਈ ਤਕਰਾਰ ਤੋਂ ਬਾਅਦ ਦੋਨਾਂ ਕਾਰਾਂ ਵਿੱਚ ਵਧੇ ਝਗੜੇ ਤੋਂ ਬਾਅਦ ਫਾਇਰਿੰਗ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਤਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਫਰੀਦਕੋਟ ਦਾ ਦਵਿੰਦਰ ਸਿੰਘ ਉਰਫ ਬਾਬੂ ਆਪਣੇ ਸਾਥੀ ਨਾਲ ਰੈਸਟੋਰੈਂਟ ਤੋਂ ਖਾਣਾ ਖਾ ਕੇ ਬਾਹਰ ਨਿਕਲਿਆ ਸੀ ਅਤੇ ਜਦੋਂ ਕਾਰ ਵਿੱਚ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਵਰਨਾ ਕਾਰ ਵੱਲੋਂ ਓਵਰਟੇਕ ਕਰਨ ਨਾਲ ਦੋਨਾਂ ਕਾਰ ਸਵਾਰਾਂ ਵਿੱਚ ਤਕਰਾਰ ਹੋ ਗਈ ਅਤੇ ਗੱਲ ਹੱਥਾਪਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਉਕਤ ਨੌਜਵਾਨ ਦੇ ਸੱਟਾਂ ਵੱਜੀਆਂ।
ਸੱਟਾਂ ਲੱਗਣ ਤੋਂ ਬਾਅਦ ਦਵਿੰਦਰ ਕੁਮਾਰ ਉਰਫ ਬਾਬੂ ਨਾਮ ਦੇ ਵਿਅਕਤੀ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਫਾਇਰ ਕੱਢੇ ਗਏ ਜਿਸ ਤੋਂ ਬਾਅਦ ਦੋਵੇਂ ਧਿਰ ਉਥੋਂ ਚਲੀਆਂ ਗਈਆਂ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਵਰਨਾ ਕਾਰ ਵਾਲਾ ਜਿਸ ਉੱਤੇ ਫਾਇਰਿੰਗ ਹੋਈ ਸੀ ਕੌਣ ਸਨ ਅਤੇ ਦੂਜੇ ਪਾਸੇ ਉਹਨਾਂ ਦੱਸਿਆ ਕਿ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਨਾ ਤਾਂ ਸ਼ਿਕਾਇਤ ਦਰਜ ਕਰਾਈ ਗਈ ਅਤੇ ਨਾ ਹੀ ਕਿਸੇ ਨੇ ਨਾ ਹੀ ਕੋਈ ਹਸਪਤਾਲ ਵਿੱਚ ਦਾਖਲ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਹੀ ਸੰਪਰਕ ਸਥਾਪਤ ਹੁੰਦਾ ਹੈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : Bikram Majithia: ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਨੂੰ ਹਿਮਾਚਲ ਲਈ ਲੈ ਕੇ ਹੋਈ ਰਵਾਨਾ