Home >>Punjab

Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ

Ludhiana News: ਹਿਮਾਚਲ ਪ੍ਰਦੇਸ਼ ਦੀ ਲੜਕੀ ਨੂੰ ਭਜਾਉਣ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਲੁਧਿਆਣਾ ਵਿੱਚ ਇੱਕ ਸਖ਼ਸ਼ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜ ਗਈ।

Advertisement
Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ
Bharat Sharma |Updated: Dec 18, 2023, 12:56 PM IST
Share

Ludhiana News: ਹਿਮਾਚਲ ਪ੍ਰਦੇਸ਼ ਦੀ ਲੜਕੀ ਨੂੰ ਭਜਾਉਣ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਲੁਧਿਆਣਾ ਵਿੱਚ ਇੱਕ ਸਖ਼ਸ਼ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜ ਗਈ। ਪਤਾ ਗਲਤ ਹੋਣ ਉਤੇ ਹਿਮਾਚਲ ਪੁਲਿਸ ਨੇ ਬੇਰੰਗ ਪਰਤਣਾ ਪਿਆ। ਪੁਲਿਸ ਦਾ ਦਾਅਵਾ ਸੀ ਕਿ ਆਧਾਰ ਕਾਰਡ ਉਪਰ ਲੁਧਿਆਣਾ ਦਾ ਪਤਾ ਸੀ।

ਦਰਅਸਲ ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਹਿਮਾਚਲ ਦੇ ਉਨਾਂ ਤੋਂ ਪੁਲਿਸ ਅਰੈਸਟ ਵਾਰੰਟ ਲੈ ਕੇ ਇੱਕ ਘਰ ਦੇ ਵਿੱਚ ਪਹੁੰਚੀ ਤਾਂ ਪਤਾ ਚੱਲਿਆ ਕਿ ਉਸ ਘਰ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਦੇ ਪੀਰ ਨਿਗਾਹਾ ਉਤੇ ਫਲਾਵਰ ਦੀ ਦੁਕਾਨ ਲਗਾਉਣ ਵਾਲੀ ਇੱਕ ਲੜਕੀ ਨੂੰ ਬਹਿਲਾ-ਫੁਸਲਾ ਕੇ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਤੋਂ ਬਾਅਦ ਉਕਤ ਪਤੀ ਦੇ ਬਿਆਨਾਂ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਉਸ ਨੂੰ ਨਾਲ ਲੈ ਕੇ ਅੱਜ ਲੁਧਿਆਣਾ ਅਰੈਸਟ ਵਾਰੰਟ ਦੇ ਨਾਲ ਪਹੁੰਚੀ ਤਾਂ ਜਿਸ ਘਰ ਦਾ ਐਡਰੈਸ ਉਸਦੇ ਕਾਲਿੰਗ ਨੰਬਰ ਤੋਂ ਕਢਾਇਆ ਗਿਆ ਸੀ ਉਹ ਜਾਅਲੀ ਨਿਕਲਿਆ ਹੈ। ਇਸ ਤੋਂ ਬਾਅਦ ਉਕਤ ਮਕਾਨ ਦੇ ਮਾਲਕ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਐਡਰੈਸ ਉਨ੍ਹਾਂ ਕੋਲੇ ਆਇਆ ਹੈ ਇਸ ਨਾਮ ਦਾ ਕੋਈ ਵੀ ਵਿਅਕਤੀ ਇਥੇ ਨਹੀਂ ਰਹਿੰਦਾ।

ਉਧਰ ਪੀੜਤ ਪਤੀ ਨੇ ਕਿਹਾ ਕਿ ਉਹ ਪੀਰ ਨਿਗਾਹਾ ਹਿਮਾਚਲ ਵਿੱਚ ਆਪਣੀ ਫੁੱਲਾਂ ਦੀ ਦੁਕਾਨ ਲਗਾਉਂਦਾ ਹੈ ਅਤੇ ਕੁਝ ਸਮਾਂ ਬਿਮਾਰ ਹੋਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਦੁਕਾਨ ਉਤੇ ਬਿਠਾਉਣਾ ਸ਼ੁਰੂ ਕਰ ਦਿੱਤਾ ਅਤੇ ਉਥੇ ਹੀ ਕਿਸੇ ਵਿਅਕਤੀ ਦੇ ਨਾਲ ਉਸਦੀ ਗੱਲਬਾਤ ਹੋ ਗਈ ਜਿਸ ਤੋਂ ਬਾਅਦ ਉਹ ਉਸ ਦੇ ਨਾਲ ਭੱਜ ਗਈ।

ਇਹ ਵੀ ਪੜ੍ਹੋ : Crime News: ਫ਼ਰੀਦਕੋਟ ਜੇਲ੍ਹ 'ਚ ਦੋ ਕੈਦੀ ਆਪਸ 'ਚ ਭਿੜੇ, ਇੱਕ ਹਵਾਲਾਤੀ ਦੇ ਲੱਗੀ ਸੱਟ

ਪੁਲਿਸ ਨੇ ਦੱਸਿਆ ਕਿ ਉਸਦੇ ਫੋਨ ਨੰਬਰ ਤੋਂ ਟਰੇਸ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਹ ਐਡਰੈਸ ਲੁਧਿਆਣਾ ਦਾ ਹੈ ਜਿਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਤਾਂ ਇਹ ਐਡਰੈਸ ਗਲਤ ਹੈ। ਉਧਰ ਹਿਮਾਚਲ ਤੋਂ ਆਈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਸ ਮੋਬਾਈਲ ਨੰਬਰ ਉਤੇ ਉਸ ਦੀ ਗੱਲਬਾਤ ਹੁੰਦੀ ਸੀ ਉਸ ਤੋਂ ਇਸ ਐਡਰੈਸ ਨੂੰ ਕਢਾਇਆ ਗਿਆ ਸੀ ਅਤੇ ਜਦੋਂ ਮੌਕੇ ਉਤੇ ਆ ਕੇ ਪਤਾ ਚੱਲਿਆ ਤਾਂ ਮਕਾਨ ਮਾਲਕਾਂ ਨੇ ਇੱਥੇ ਦੱਸਿਆ ਕਿ ਇਸ ਨਾਮ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਰਹਿੰਦਾ। ਹੁਣ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Bikram Majithia News: ਪਟਿਆਲਾ 'ਚ SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ

Read More
{}{}