Home >>Punjab

Hola Mohalla 2024: ਹੋਲਾ ਮਹੱਲਾ ਲਈ ਹੋ ਜਾਓ ਤਿਆਰ! ਸੜਕਾਂ ਦੀ ਮੁਰੰਮਤ ਲਈ ਬਾਬਾ ਬਲਬੀਰ ਸਿੰਘ ਨੇ ਚੁੱਕਿਆ ਕਦਮ

Hola Mohalla 2024: ਕੌਮੀ ਤਿਉਹਾਰ ਹੋਲਾ ਮਹੱਲਾ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਸਰਕਾਰ ਕਰਵਾਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੁੱਢਾ ਦੱਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇ ਕਰੋੜੀ ਨੇ ਅੱਜ ਏਥੇ ਇਤਹਾਸਕ ਚਰਨ ਗੰਗਾ ਸਟੇਡੀਅਮ ਦਾ ਮੁਆਇਨਾ ਕਰਨ ਉਪਰੰਤ ਕੀਤਾ।   

Advertisement
Hola Mohalla 2024: ਹੋਲਾ ਮਹੱਲਾ ਲਈ ਹੋ ਜਾਓ ਤਿਆਰ! ਸੜਕਾਂ ਦੀ ਮੁਰੰਮਤ ਲਈ ਬਾਬਾ ਬਲਬੀਰ ਸਿੰਘ ਨੇ ਚੁੱਕਿਆ ਕਦਮ
Riya Bawa|Updated: Mar 11, 2024, 10:49 AM IST
Share

Hola Mohalla 2024/ਬਿਮਲ ਸ਼ਰਮਾ:  ਹੋਲੀ ਦਾ ਤਿਉਹਾਰ ਆਪਣੇ ਰੰਗਾਂ ਅਤੇ ਉਤਸ਼ਾਹ ਲਈ ਜਾਣਿਆ ਜਾਂਦਾ ਹੈ। ਇਸ ਤਿਉਹਾਰ ਨੂੰ ਨਵੇਂ ਤਰੀਕੇ ਨਾਲ ਮਨਾਉਣ ਦੀ ਪਰੰਪਰਾ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ ਸੀ। ਹੋਲੀ ਨੂੰ ਹੋਲਾ ਮੁਹੱਲਾ ਵਜੋਂ ਮਨਾਉਣਾ 1680 ਵਿੱਚ ਸ਼ੁਰੂ ਹੋਇਆ। ਇਸ ਦੌਰਾਨ ਖਾਲਸਾਈ ਸ਼ਾਨੋ ਸ਼ੌਕਤ ਦੇ ਪ੍ਰਤੀਕ ਕੌਮੀ ਤਿਉਹਾਰ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਤੇ ਸ਼ਹਿਰ ਦੀ ਸਾਫ ਸਫਾਈ ਦੀ ਵਿਵਸਥਾ ਨੂੰ ਸੂਬਾ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਪਹਿਲ ਅਧਾਰ ਉੱਤੇ ਠੀਕ ਕਰੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੁੱਢਾ ਦੱਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇ ਕਰੋੜੀ ਨੇ ਅੱਜ ਏਥੇ ਇਤਹਾਸਕ ਚਰਨ ਗੰਗਾ ਸਟੇਡੀਅਮ ਦਾ ਮੁਆਇਨਾ ਕਰਨ ਉਪਰੰਤ ਕੀਤਾ। 

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਇਤਹਾਸਿਕ ਸਟੇਡੀਅਮ ਦਾ ਕੰਮ ਵੀ ਅੱਧਾ ਅਧੂਰਾ ਹੈ ਜਿਸ ਕਰਕੇ ਹਰ ਸਾਲ ਘੋੜ ਦੌੜ ਦੇਖਣ ਆਉਂਦੇ ਸ਼ਰਧਾਲੂਆਂ ਚੋ ਕੋਈ ਨਾ ਕੋਈ ਫੱਟੜ ਹੋ ਜਾਂਦਾ ਹੈ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਟੇਡੀਅਮ ਦੇ ਰਹਿੰਦੇ ਕਾਰਜ ਵੀ ਜਲਦ ਪੂਰੇ ਹੋਣ ਤਾਂ ਜੋਂ ਭਵਿੱਖ ਵਿਚ ਕੋਈ ਵੱਡੀ ਘਟਨਾ ਨਾ ਵਾਪਰਨ ਦੀ ਸੰਭਾਵਨਾ ਨਾ ਰਹੇ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਮਾਝਾ ਖੇਤਰ ਨੂੰ ਸ੍ਰੀ ਆਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਸੜਕ ਦੇ ਨਿਰਮਾਣ ਦਾ ਕਾਰਜ਼ ਕਾਰ ਸੇਵਾ ਕਿਲ੍ਹਾ ਅਨੰਦਗੜ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਵੱਲੋ ਬੇਸ਼ੱਕ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਇਹ ਕੰਮ ਸਰਕਾਰ ਦੇ ਕਰਨ ਵਾਲਾ ਹੈ ਇਸ ਲਈ ਸਰਕਾਰ ਆਪਣੇ ਪੱਧਰ ਤੇ ਇਸ ਕੰਮ ਨੂੰ ਕਰਵਾਏ।

ਇਹ ਵੀ ਪੜ੍ਹੋ: Education News: ਸਕੂਲ ਆਫ ਐਮੀਨੈਂਸ 'ਚ 9ਵੀਂ ਤੇ 11ਵੀਂ ਜਮਾਤ 'ਚ ਦਾਖ਼ਲੇ ਲਈ 30 ਮਾਰਚ ਨੂੰ ਹੋਵੇਗੀ ਪ੍ਰੀਖਿਆ

 ਉਨ੍ਹਾਂ ਜਾਣਕਾਰੀ ਦਿੱਤੀ ਕੇ 24 ਮਾਰਚ ਨੂੰ ਵੱਖ ਵੱਖ ਗੁਰੂ ਘਰਾਂ ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਤੇ 26 ਮਾਰਚ ਨੂੰ ਪਾਠ ਦੇ ਭੋਗ ਪਾਉਣ ਉਪਰੰਤ ਬੁੱਢਾ ਦੱਲ ਦੇ ਜਥੇਦਾਰ ਦੀ ਅਗਵਾਈ ਚ ਮਹੱਲਾ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਥੀਆਂ, ਘੋੜਿਆਂ ਤੇ ਸਵਾਰ ਹੋ ਕੇ ਸਮੁੱਚੇ ਦੱਲ ਪੰਥ ਚਰਨ ਗੰਗਾ ਸਟੇਡੀਅਮ ਚ ਪੁੱਜ ਕੇ ਜੰਗਜੂ ਕਰਤੱਵ ਦਿਖਾਉਣਗੇ। ਨਿਹੰਗ ਮੁਖੀ ਵੱਲੋ ਸੰਗਤਾਂ ਨੂੰ ਹੋਲਾ ਮਹੱਲਾ ਚ ਭਰਵੀਂ ਹਾਜ਼ਰੀ ਭਰਨ ਦੀ ਅਪੀਲ ਕੀਤੀ ਤੇ ਨਾਲ ਹੀ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਕੌਮੀ ਤਿਉਹਾਰ ਮੌਕੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਦਰੁਸਤ ਪ੍ਰਬੰਧ ਕੀਤੇ ਜਾਣ। 

ਇਹ ਵੀ ਪੜ੍ਹੋ: Jagjit Singh Dallewal News: ਸ਼ੁਭਕਰਨ ਦੇ ਭੋਗ ਦੀ ਆਡਿਓ ਵਾਇਰਲ ਹੋਣ ਦੇ ਮਾਮਲੇ 'ਚ ਡੱਲੇਵਾਲ ਨੇ ਕਿਹਾ...
 

Read More
{}{}