Home >>Punjab

Hoshiarpur News: ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫ਼ਿਰ ਘਰ ਤੋਂ ਹੋਇਆ ਫ਼ਰਾਰ

Hoshiarpur News: ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਫੇਰੀ ਲਗਾਉਣ ਦਾ ਕੰਮ ਕਰਦਾ ਹੈ ਤੇ ਅੱਜ ਵੀ ਰੋਜ਼ ਵਾਂਗ ਉਹ ਫੇਰੀ ਲਗਾਉਣ ਲਈ ਗਿਆ ਹੋਇਆ ਸੀ। ਇਸ ਦੌਰਾਨ ਦੁਪਹਿਰ ਕਰੀਬ 3 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ।

Advertisement
Hoshiarpur News: ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫ਼ਿਰ ਘਰ ਤੋਂ ਹੋਇਆ ਫ਼ਰਾਰ
Manpreet Singh|Updated: Oct 21, 2024, 08:36 AM IST
Share

Hoshiarpur News: ਹੁਸ਼ਿਆਰਪੁਰ ਤੋਂ ਇਕ ਕਲਯੁਗੀ ਪੁੱਤ ਵੱਲੋਂ ਅਜਿਹਾ ਕਾਰਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਕੇ ਰੱਖ ਦਿੱਤਾ ਹੈ। ਇਹ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਦਸ਼ਮੇਸ਼ ਨਗਰ ਦਾ ਹੈ, ਜਿੱਥੋਂ ਦੀ ਗਲ਼ੀ ਨੰਬਰ-5 'ਚ ਇਕ ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। 

ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਫੇਰੀ ਲਗਾਉਣ ਦਾ ਕੰਮ ਕਰਦਾ ਹੈ ਤੇ ਅੱਜ ਵੀ ਰੋਜ਼ ਵਾਂਗ ਉਹ ਫੇਰੀ ਲਗਾਉਣ ਲਈ ਗਿਆ ਹੋਇਆ ਸੀ। ਇਸ ਦੌਰਾਨ ਦੁਪਹਿਰ ਕਰੀਬ 3 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ।

ਉਸ ਨੇ ਜਦੋਂ ਜਿੰਦਾ ਤੋੜ ਕੇ ਘਰ ਅੰਦਰ ਵੜ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੀ ਪਤਨੀ ਖ਼ੂਨ ਨਾਲ ਲੱਥਪਥ ਹਾਲਤ 'ਚ ਪਈ ਸੀ। ਜਦੋਂ ਉਸ ਨੇ ਨੇੜੇ ਜਾ ਕੇ ਦੇਖਿਆ ਤੇ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਗਰੋਂ ਗੁਰਦੇਵ ਸਿੰਘ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। 

ਗੁਰਦੇਵ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਦਾ ਕਤਲ ਉਸ ਦੇ ਪੁੱਤ ਸੋਨੂੰ ਨੇ ਹੀ ਕੀਤਾ ਹੈ। ਉਸ ਨੇ ਦੱਸਿਆ ਕਿ ਸੋਨੂੰ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ। ਉਹ ਵਾਰਦਾਤ ਨੂੰ ਅੰਜਾਮ ਦੇ ਕੇ ਘਰੋਂ ਫਰਾਰ ਹੋ ਗਿਆ ਹੈ। ਪੁਲਸ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।  

Read More
{}{}