Home >>Punjab

Ludhiana News: ਲੁਧਿਆਣਾ ਬੱਸ ਅੱਡਾ ਪੁਲਿਸ ਚੌਂਕੀ 'ਚ ਭਾਰੀ ਹੰਗਾਮਾ, ਥਾਣੇ 'ਚੋਂ ਕੁੜੀ ਮਿਲਣ 'ਤੇ ਮਾਮਲਾ ਹੋਰ ਭਖਿਆ

Ludhiana News: ਲੁਧਿਆਣਾ ਵਿੱਚ ਬੱਸ ਅੱਡੇ ਦੀ ਚੌਂਕੀ ਵਿੱਚ ਭਾਰੀ ਹੰਗਾਮਾ ਮਗਰੋਂ ਰਾਤ ਨੂੰ ਲੜਕੀ ਮਿਲਣ ਨਾਲ ਮਾਮਲਾ ਹੋਰ ਭਖ ਗਿਆ ਤੇ ਲੋਕਾਂ ਨੇ ਪੁਲਿਸ ਮੁਲਾਜ਼ਮ ਉਪਰ ਗੰਭੀਰ ਇਲਜ਼ਾਮ ਲਗਾਏ।

Advertisement
Ludhiana News: ਲੁਧਿਆਣਾ ਬੱਸ ਅੱਡਾ ਪੁਲਿਸ ਚੌਂਕੀ 'ਚ ਭਾਰੀ ਹੰਗਾਮਾ, ਥਾਣੇ 'ਚੋਂ ਕੁੜੀ ਮਿਲਣ 'ਤੇ ਮਾਮਲਾ ਹੋਰ ਭਖਿਆ
Ravinder Singh|Updated: Jan 01, 2024, 09:16 AM IST
Share

Ludhiana News: ਲੁਧਿਆਣਾ ਬੱਸ ਅੱਡੇ ਚੌਕੀ ਵਿੱਚ ਹੰਗਾਮਾ 31 ਦਸੰਬਰ ਦੀ ਰਾਤ ਨੂੰ ਭਾਰੀ ਹੰਗਾਮਾ ਹੋਇਆ। ਇੱਕ ਔਰਤ ਨੇ ਪੁਲਿਸ ਮੁਲਾਜ਼ਮ ਉੱਪਰ ਥੱਪੜ ਮਾਰਨ ਦੇ ਇਲਜ਼ਾਮ ਲਗਾਏ। ਇਸ ਤੋਂ ਇਲਾਵਾ ਲੋਕਾਂ ਨੇ  ਪੁਲਿਸ ਮੁਲਾਜ਼ਮ ਉਪਰ ਦਾਰੂ ਪੀ ਕੇ ਡਿਊਟੀ ਕਰਨ ਦੇ ਵੀ ਇਲਜ਼ਾਮ ਲਗਾਏ।

ਇਸ ਹੰਗਾਮੇ ਦੌਰਾਨ ਰਾਤ ਨੂੰ ਚੌਂਕੀ ਵਿੱਚ ਇੱਕ ਲੜਕੀ ਦੇ ਮਿਲਣ ਨਾਲ ਮਾਹੌਲ ਹੋਰ ਭਖ ਗਿਆ। ਲੋਕਾਂ ਨੇ ਕਿਹਾ ਕਿ ਕਾਨੂੰਨਨ ਤੌਰ ਉਤੇ ਰਾਤ ਸਮੇਂ ਲੜਕੀ ਦਾ ਪੁਲਿਸ ਚੌਂਕੀ ਵਿੱਚ ਹੋਣਾ ਗਲਤ ਹੈ। ਜਦਕਿ ਪੁਲਿਸ ਮੁਲਾਜ਼ਮ ਨੇ ਦਾਅਵਾ ਕੀਤਾ ਕਿ ਉਹ ਉਸ ਦੀ ਦੋਸਤ ਹੈ ਅਤੇ ਨਵੇਂ ਸਾਲ ਦੀ ਵਧਾਈ ਦੇਣ ਲਈ ਆਈ ਸੀ।

ਲੁਧਿਆਣਾ ਬੱਸ ਅੱਡਾ ਚੌਂਕੀ ਵਿੱਚ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਦਾਰੂ ਪੀ ਕੇ ਲੜ ਰਹੇ ਦੋ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ। ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਹੁੰਚ ਕੇ ਚੌਂਕੀ ਦੇ ਬਾਹਰ ਭਾਰੀ ਹੰਗਾਮਾ ਕੀਤਾ ਅਤੇ ਕਿਹਾ ਕਿ ਪੁਲਿਸ ਮੁਲਾਜ਼ਮ ਦਾਰੂ ਪੀ ਕੇ ਡਿਊਟੀ ਕਰ ਰਹੇ ਹਨ ਅਤੇ ਮਹਿਲਾ ਨੂੰ ਪੁਲਿਸ ਮੁਲਾਜ਼ਮ ਵੱਲੋਂ ਥੱਪੜ ਮਾਰੇ ਗਏ ਹਨ। ਉੱਥੇ ਹੀ ਜਦੋਂ ਲੋਕਾਂ ਨੇ ਹੰਗਾਮਾ ਕੀਤਾ ਤਾਂ ਚੌਂਕੀ ਵਿੱਚ ਇੱਕ ਲੜਕੀ ਨਿਕਲੀ ਜਿਸ ਨੇ ਕਿਹਾ ਕਿ ਉਹ ਆਪਣੇ ਪੁਲਿਸ ਮੁਲਾਜ਼ਮ ਦੋਸਤ ਨੂੰ ਨਵੇਂ ਸਾਲ ਦੀਆਂ ਵਧਾਈ ਦੇਣ ਵਾਸਤੇ ਪਹੁੰਚੀ ਸੀ।

ਲੋਕਾਂ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਅਤੇ ਕਿਹਾ ਕਿ ਰਾਤ ਦੇ ਸਮੇਂ ਬਿਨਾਂ ਕਿਸੇ ਮਹਿਲਾ ਪੁਲਿਸ ਦੇ ਥਾਣੇ ਵਿੱਚ ਕਿਸੇ ਲੜਕੀ ਨੂੰ ਬਿਠਾ ਨਹੀਂ ਸਕਦੇ ਹਨ। ਇਸ ਤੋਂ ਬਾਅਦ ਥਾਣੇ ਵਿੱਚ ਪੁੱਜੀ ਲੜਕੀ ਨੇ ਪ੍ਰੈਸ ਸਾਹਮਣੇ ਕਿਹਾ ਕਿ ਉਹ ਆਪਣੇ ਦੋਸਤ ਨੂੰ ਨਵੇਂ ਸਾਲ ਦੀ ਸ਼ੁਭਕਾਮਨਾ ਦੇਣ ਲਈ ਆਈ ਹੈ।

ਇਹ ਵੀ ਪੜ੍ਹੋ : Punjab School New Time: ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕਿੰਨੇ ਵਜੇ ਲੱਗਣਗੇ ਹੁਣ ਸਕੂਲ

ਹੰਗਾਮਾ ਵੱਧ ਜਾਣ ਤੋਂ ਬਾਅਦ ਮੌਕੇ ਉਤੇ ਪਹੁੰਚੇ ਥਾਣਾ ਇੰਚਾਰਜ ਨੇ ਲੋਕਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋ ਧਿਰਾਂ ਵਿਚਾਲੇ ਲੜਾਈ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਥਾਣੇ ਵਿੱਚ ਲੜਕੀ ਦੇ ਮਿਲਣ ਦਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Amritsar News: ਕਤਲ ਕੇਸ 'ਚ ਲੋੜੀਂਦਾ ਸਖ਼ਸ਼ ਢੋਲ ਦੀ ਥਾਪ 'ਤੇ ਥਾਣੇ 'ਚ ਗ੍ਰਿਫਤਾਰੀ ਦੇਣ ਪੁੱਜਾ, ਜਾਣੋ ਪੂਰਾ ਮਾਮਲਾ

 

Read More
{}{}