Home >>Punjab

AC Blast News: ਕੁਝ ਦਿਨ ਪਹਿਲਾਂ ਲਿਆਂਦੇ ਏਸੀ 'ਚ ਜ਼ਬਰਦਸਤ ਧਮਾਕਾ; ਘਰ 'ਚ ਪਿਆ ਸਾਮਾਨ ਹੋਇਆ ਸੁਆਹ

AC Blast News: ਡੇਰਾਬੱਸੀ ਟੈਲੀਫੋਨ ਐਕਸਚੇਂਜ ਨੇੜੇ ਘਰ ਵਿੱਚ ਏ.ਸੀ ਵਿੱਚ ਧਮਾਕਾ ਹੋਣ ਕਾਰਨ ਘਰ ਵਿੱਚ ਰੱਖਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।

Advertisement
AC Blast News: ਕੁਝ ਦਿਨ ਪਹਿਲਾਂ ਲਿਆਂਦੇ ਏਸੀ 'ਚ ਜ਼ਬਰਦਸਤ ਧਮਾਕਾ; ਘਰ 'ਚ ਪਿਆ ਸਾਮਾਨ ਹੋਇਆ ਸੁਆਹ
Ravinder Singh|Updated: Jun 06, 2024, 04:28 PM IST
Share

AC Blast News: ਡੇਰਾਬੱਸੀ ਟੈਲੀਫੋਨ ਐਕਸਚੇਂਜ ਨੇੜੇ ਘਰ ਵਿੱਚ ਏ.ਸੀ ਵਿੱਚ ਧਮਾਕਾ ਹੋਣ ਕਾਰਨ ਘਰ ਵਿੱਚ ਰੱਖਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਮੁਤਾਬਕ ਡੇਰਾਬੱਸੀ ਵਾਸੀ ਅਕਾਲੀ ਆਗੂ ਕ੍ਰਿਸ਼ਨ ਧੀਮਾਨ ਨੇ ਦੱਸਿਆ ਕਿ ਉਹ ਲੋਕ ਸਭਾ ਚੋਣਾਂ ਦੀ ਵੋਟਾਂ ਦੇ ਰੁਝਾਨ ’ਤੇ ਨਜ਼ਰ ਰੱਖ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੂੰ ਘਰੋਂ ਫੋਨ ਆਇਆ ਕਿ ਉਨ੍ਹਾਂ ਦੇ ਘਰ ਦਾ ਏਸੀ ਫਟ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 30 ਮਈ ਏ.ਸੀ. ਖ਼ਰੀਦਿਆ ਸੀ ਅਤੇ ਅੱਜ ਦੁਪਹਿਰ 12 ਵਜੇ ਦੇ ਕਰੀਬ ਘਰ ਦਾ ਏਸੀ ਚੱਲ ਰਿਹਾ ਸੀ। ਉਸ ਸਮੇਂ ਘਰ ਵਿਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਮੌਜੂਦ ਸਨ।

ਉਨ੍ਹਾਂ ਦੇ ਘਰ ਦੇ ਥੱਲੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਪਰਿਵਾਰ ਗਾਹਕਾਂ ਨੂੰ ਕੱਪੜੇ ਦਿਖਾਉਣ ਲਈ ਗਏ ਸਨ। ਜਦੋਂ ਉਹ ਗਾਹਕਾਂ ਨੂੰ ਕੱਪੜੇ ਦਿਖਾ ਰਿਹਾ ਸੀ। ਇਸ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋਇਆ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਦੇ ਘਰੋਂ ਵਿਚੋਂ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਏਸੀ ਫਟ ਗਿਆ ਸੀ ਅਤੇ ਘਰ ਨੂੰ ਅੱਗ ਲੱਗ ਗਈ ਸੀ।

ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ। ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਇਸ ਦੌਰਾਨ ਘਰ 'ਚ ਪਏ ਗਹਿਣਾ, ਫਰਨੀਚਰ, ਕੱਪੜੇ ਅਤੇ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ : Weather Update: ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਮੋਹਾਲੀ ਸਣੇ ਕਈ ਜ਼ਿਲ੍ਹਿਆ 'ਚ ਪਿਆ ਤੇਜ਼ ਮੀਂਹ

ਉਨ੍ਹਾਂ ਨੇ ਦੱਸਿਆ ਕਿ ਉਸ ਦੇ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਹੇਠਾਂ ਦੀ ਛੱਤ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਰਹੀ ਕਿ ਉਸ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ, ਨਹੀਂ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਵਿੱਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Read More
{}{}