Home >>Punjab

ਪਤਨੀ ਨੇ ਪੁਲਿਸ ਨੂੰ ਕਈ ਵਾਰ ਬੰਦੂਕ ਲੈ ਕੇ ਜਾਣ ਲਈ ਕਿਹਾ-ਪਰਿਵਾਰ; ਸਵੇਰੇ ਉੱਡੇ ਸਭ ਦੇ ਹੋਸ਼

Moga News: ਘਰੇਲੂ ਤਣਾਅ ਤੇ ਕਲੇਸ਼ ਨੇ ਮੋਗਾ ਵਿੱਚ ਮੰਗਲਵਾਰ ਨੂੰ ਤੜਕੇ ਇੱਕ ਹੋਰ ਘਰ ਉਜਾੜ ਦਿੱਤਾ। ਜਿਥੇ ਸ਼ਰਾਬ ਦੇ ਨਸ਼ੇ ਵਿੱਚ ਬਹਿਸ ਹੋਣ ਮਗਰੋਂ ਪਤੀ ਨੇ ਅਜਿਹਾ ਕਦਮ ਚੁੱਕਿਆ ਕਿ ਸਵੇਰੇ ਸਭ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ।  

Advertisement
ਪਤਨੀ ਨੇ ਪੁਲਿਸ ਨੂੰ ਕਈ ਵਾਰ ਬੰਦੂਕ ਲੈ ਕੇ ਜਾਣ ਲਈ ਕਿਹਾ-ਪਰਿਵਾਰ; ਸਵੇਰੇ ਉੱਡੇ ਸਭ ਦੇ ਹੋਸ਼
Ravinder Singh|Updated: May 13, 2025, 02:58 PM IST
Share

Moga News: ਮੋਗਾ ਦੇ ਮੈਜੇਸਟਿਕ ਰੋਡ ਸਥਿਤ ਸ਼ਾਂਤੀ ਨਗਰ ਵਿੱਚ ਘਰੇਲੂ ਕਲੇਸ਼ ਕਾਰਨ ਪਤੀ ਨੇ ਆਪਣੀ ਹੀ ਪਤਨੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫਿਲਹਾਲ ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਪਤੀ-ਪਤਨੀ ਵਿਚਾਲੇ ਜ਼ਬਰਦਸਤ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਪਤਨੀ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ।

ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਤੀ-ਪਤਨੀ ਨੂੰ ਸਮਝਾਇਆ ਪਰ ਪੁਲਿਸ ਦੇ ਜਾਣ ਤੋਂ ਬਾਅਦ ਪਤੀ ਨੇ ਅੱਜ ਸਵੇਰੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਪਰਿਵਾਰ ਨੇ ਪੁਲਿਸ 'ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਬੀਤੀ ਰਾਤ ਜਦੋਂ ਪਤੀ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਪਤਨੀ ਨੂੰ ਕੁੱਟ ਰਿਹਾ ਸੀ ਅਤੇ ਪੁਲਿਸ ਆਈ ਤਾਂ ਪੁਲਿਸ ਨਾ ਤਾਂ ਸ਼ਰਾਬੀ ਪਤੀ ਨੂੰ ਆਪਣੇ ਨਾਲ ਲੈ ਗਈ ਅਤੇ ਨਾ ਹੀ ਉਸਦੀ ਬੰਦੂਕ।

ਹਾਲਾਂਕਿ ਪਤਨੀ ਨੇ ਵਾਰ-ਵਾਰ ਪੁਲਿਸ ਨੂੰ ਬੰਦੂਕ ਆਪਣੇ ਨਾਲ ਲੈ ਜਾਣ ਲਈ ਕਿਹਾ ਸੀ ਪਰ ਪੁਲਿਸ ਨੇ ਉਸਨੂੰ ਬੰਦੂਕ ਅਲਮਾਰੀ ਵਿੱਚ ਰੱਖਣ ਲਈ ਕਿਹਾ। ਉਸ ਤੋਂ ਬਾਅਦ ਅੱਜ ਸਵੇਰੇ ਇਹ ਘਟਨਾ ਵਾਪਰ ਗਈ।

ਇਸ ਮੌਕੇ ਉਤੇ ਜਾਣਕਾਰੀ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸ਼ਾਂਤੀ ਨਗਰ ਵਿਖੇ ਮਨਦੀਪ ਕੌਰ ਦੇ ਪਤੀ ਚਰਨਾਮ ਸਿੰਘ ਵੱਲੋਂ ਮਨਦੀਪ ਕੌਰ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : PSEB Class 10th 12th Result 2025 Live: ਜਲਦ ਜਾਰੀ ਹੋਣਗੇ ਪੰਜਾਬ ਬੋਰਡ ਦੇ 10ਵੀਂ ਤੇ 12ਵੀਂ ਕਲਾਸ ਦੇ ਨਤੀਜੇ; ਇਸ ਤਰ੍ਹਾਂ ਚੈਕ ਕਰੋ ਰਿਜ਼ਲਟ

ਇਸ ਦੇ ਤਿੰਨ ਬੱਚੇ ਹਨ ਦੋ ਵਿਦੇਸ਼ ਰਹਿੰਦੇ ਹਨ ਅਤੇ ਇੱਕ ਲੜਕੀ ਅੰਮ੍ਰਿਤਸਰ ਵਿਆਹੀ ਹੋਈ ਹੈ। ਇਹਨਾਂ ਦੇ ਵਾਰਸ ਪਹੁੰਚ ਚੁੱਕੇ ਹਨ ਅਤੇ ਇਸ ਸਾਰੀ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਮ੍ਰਿਤਕ ਮਨਦੀਪ ਕੌਰ ਦਾ ਪਤੀ ਮੌਕੇ ਤੋਂ ਫਰਾਰ ਹੈ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਸਿਰਫ਼ ਅੱਤਵਾਦ ਅਤੇ ਪੀਓਕੇ 'ਤੇ ਹੋਵੇਗੀ- PM ਮੋਦੀ

Read More
{}{}