Home >>Punjab

Sahnewal News: ਜੇ ਨਾਜਾਇਜ਼ ਮਾਈਨਿੰਗ ਹੁੰਦੀ ਉਸ ਦੀ ਸ਼ਿਕਾਇਤ ਪ੍ਰਸ਼ਾਸਨ ਕੋਲ ਕਰੋ ਕਾਨੂੰਨ ਹੱਥਾਂ ਵਿੱਚ ਨਾ ਲਵੋ-ਮੰਤਰੀ ਮੁੰਡੀਆਂ

Sahnewal News: ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੀਗਲ ਤੇ ਮਨਜ਼ੂਰੀ ਵਾਲੇ ਕੰਮ ਨੂੰ ਕੋਈ ਵੀ ਨਹੀਂ ਰੋਕ ਸਕਦਾ ਜੇਕਰ ਕੋਈ ਨਜਾਇਜ਼ ਮਾਈਨਿੰਗ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ।

Advertisement
 Sahnewal News: ਜੇ ਨਾਜਾਇਜ਼ ਮਾਈਨਿੰਗ ਹੁੰਦੀ ਉਸ ਦੀ ਸ਼ਿਕਾਇਤ ਪ੍ਰਸ਼ਾਸਨ ਕੋਲ ਕਰੋ ਕਾਨੂੰਨ ਹੱਥਾਂ ਵਿੱਚ ਨਾ ਲਵੋ-ਮੰਤਰੀ ਮੁੰਡੀਆਂ
Ravinder Singh|Updated: Apr 18, 2025, 06:54 PM IST
Share

Sahnewal News: ਲੁਧਿਆਣਾ ਦੇ ਸਾਹਨੇਵਾਲ ਹਲਕਾ ਵਿੱਚ ਨਜਾਇਜ਼ ਰੇਤ ਨੂੰ ਲੈ ਕੇ ਔਰਤ ਦੀ ਹੋ ਰਹੀ ਵਾਇਰਲ ਵੀਡੀਓ ਤੇ ਹਲਕਾ ਸਾਹਨੇਵਾਲ ਤੋਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਸਵਾਲ ਪੁੱਛਿਆ ਉਹਨਾਂ ਨੇ ਕਿਹਾ ਕਿ ਲੀਗਲ ਤੇ ਮਨਜ਼ੂਰੀ ਵਾਲੇ ਕੰਮ ਨੂੰ ਕੋਈ ਵੀ ਨਹੀਂ ਰੋਕ ਸਕਦਾ ਜੇਕਰ ਕੋਈ ਨਜਾਇਜ਼ ਮਾਈਨਿੰਗ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਨਾ ਕਿ ਖੁਦ ਕਾਨੂੰਨ ਹੱਥ ਵਿੱਚ ਲੈਣਾ ਚਾਹੀਦੀ।

ਲੁਧਿਆਣਾ,ਸੀਨੀਅਰ ਆਪ ਆਗੂ ਗੁਰਜੀਤ ਸਿੰਘ ਗਿੱਲ ਨੇ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਐਮ.ਪੀ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਮਦਨ ਲਾਲ ਬੱਗਾ, ਜੀਵਨ ਸਿੰਘ ਸੰਗੋਵਾਲ, ਪੰਜਾਬ ਮੰਡੀ ਬੋਰਡ ਚੇਅਰਮੈਨ ਹਰਚੰਦ ਸਿੰਘ ਬਰਸਟ, ਮਾਰਕਫੈੱਡ ਚੇਅਰਮੈਨ ਅਮਨਦੀਪ ਸਿੰਘ ਮੋਹੀ, ਜੈਨਕੋ ਚੇਅਰਮੈਨ ਨਵਜੋਤ ਸਿੰਘ ਜਰਗ, ਵਾਈਸ ਚੇਅਰਮੈਨ ਐਡਵੋਕੇਟ ਪਰਮਵੀਰ ਸਿੰਘ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਲੁਧਿਆਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।

ਉਨ੍ਹਾਂ ਨੇ ਗੁਰਜੀਤ ਸਿੰਘ ਗਿੱਲ ਨੂੰ ਬਿਠਾਇਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਗਿੱਲ ਆਪਣੀ ਲਗਨ ਅਤੇ ਰਣਨੀਤਕ ਪਹੁੰਚ ਨਾਲ ਵਿਕਾਸ ਪਹਿਲਕਦਮੀਆਂ ਨੂੰ ਤੇਜ਼ ਕਰਨਗੇ। ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਉਣਗੇ।

ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਇਕਾਂ ਅਤੇ ਹਾਜ਼ਰ ਹੋਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਸਾਰੇ ਕੰਮਕਾਜ ਪਾਰਦਰਸ਼ਤਾ ਅਤੇ ਕੁਸ਼ਲਤਾ ਨਾਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਮੰਤਰੀ ਹਰਦੀਪ ਸਿੰਘ ਮੰਡੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਮ ਘਰ ਦੇ ਨੌਜਵਾਨਾਂ ਨੂੰ ਵੱਡੇ ਅਹੁਦਿਆਂ ਤੇ ਬਿਠਾਇਆ ਜਾ ਰਿਹਾ।

ਹਰਦੀਪ ਸਿੰਘ ਮੁੰਡੀਆ ਦੀ ਹਲਕਾ ਸਾਹਨੇਵਾਲ ਦੀ ਇੱਕ ਔਰਤ ਦੀ ਮਾਈਨਿੰਗ ਮਾਫੀਆ ਨੂੰ ਲੈ ਕੇ ਹੋਰ ਵਾਇਰਲ ਵੀਡੀਓ ਉਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਵੀਡੀਓ ਵਾਇਰਲ ਹੁੰਦੀਆਂ ਹਨ। ਗਲਤ ਕੰਮ ਨੂੰ ਇਮਾਨਦਾਰੀ ਨਾਲ ਰੋਕਣਾ ਫਰਜ਼ ਬਣਦਾ ਜਿੱਥੇ ਲੀਗਲ ਕੰਮ ਰੋਕਣ ਲਈ ਕਿਸੇ ਦੀ ਤਾਕਤ ਨਹੀਂ ਹੁੰਦੀ ਉਸ ਨੂੰ ਸਿਰਫ ਸਰਕਾਰ ਜਾਂ ਪ੍ਰਸ਼ਾਸਨ ਰੋਕ ਸਕਦਾ ਹੈ ਪਰ ਸਾਨੂੰ ਪ੍ਰਸ਼ਾਸਨ ਦੇ ਕੰਮ ਵਿੱਚ ਦਾਖਲ ਨਹੀਂ ਦੇਣਾ ਚਾਹੀਦਾ।

ਜੇਕਰ ਕਿਤੇ ਕੋਈ ਗਲਤ ਕੰਮ ਹੁੰਦਾ ਤਾਂ ਮੈਂ ਵੀ ਉਹਦੀ ਸ਼ਿਕਾਇਤ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਜਾਂ ਪੁਲਿਸ ਕਮਿਸ਼ਨਰ ਨੂੰ ਕਰਦਾ ਹਾਂ ਜੇਕਰ ਰਾਤ ਸਮੇਂ ਕਿਤੇ ਨਜਾਇਜ਼ ਮਾਈਨਿੰਗ ਹੁੰਦੀ ਹੈ ਖੁਦ ਜਾ ਕੇ ਰੋਕ ਸਕਦਾ ਹਾਂ ਪਰ ਜੇਕਰ ਕਿਤੇ ਲੀਗਲ ਮਨਜ਼ੂਰੀ ਦੇ ਨਾਲ ਕੰਮ ਕੀਤਾ ਜਾ ਰਿਹਾ ਉਸਨੂੰ ਕੋਈ ਨਹੀਂ ਰੋਕ ਸਕਦਾ। ਪ੍ਰਸ਼ਾਸਨ ਦੇ ਕੰਮਾਂ ਵਿੱਚ ਕਿਸੇ ਨੂੰ ਵੀ ਨਹੀਂ ਆਉਣਾ ਚਾਹੀਦਾ ਮੇਰੇ ਵੱਲੋਂ ਵੀ ਆਪਣੇ ਹਲਕੇ ਦੇ ਲੋਕਾਂ ਨੂੰ ਕਿਹਾ ਗਿਆ ਹੈ ਜੇਕਰ ਕਿਤੇ ਰਾਤ ਨੂੰ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰੋ ਜੇਕਰ ਨਹੀਂ ਸੁਣਦੇ ਤਾਂ ਮੈਨੂੰ ਦੱਸੋ ਮੈਂ ਖੁਦ ਜਾ ਕੇ ਕਾਰਵਾਈ ਕਰਾਵਾਂਗਾ।

Read More
{}{}