Home >>Punjab

ਜ਼ੀਰਕਪੁਰ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ, ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ

Zirakpur News: ਜ਼ੀਰਕਪੁਰ ਵਿੱਚ ਵੱਧ ਰਹੀਆਂ ਚੋਰੀਆਂ ਨੇ ਲੋਕਾਂ 'ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਨਾਗਰਿਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਚੋਰੀ ਰੋਕਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Advertisement
ਜ਼ੀਰਕਪੁਰ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ, ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ
Manpreet Singh|Updated: Jun 02, 2025, 11:30 AM IST
Share

Zirakpur News: ਜ਼ੀਰਕਪੁਰ ਵਿੱਚ ਚੋਰੀਆਂ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਚੋਰ ਖਾਸ ਕਰਕੇ ਦੋ ਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਦੇ ਵਾਹਨਾਂ 'ਚੋਂ ਪੈਟਰੋਲ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਤਾਂ ਕਦੇ ਚੋਰ ਵਾਹਨ ਨੂੰ ਹੀ ਚੋਰੀ ਕਰ ਲੈ ਜਾਂਦੇ ਹਨ। ਇਕ ਤਾਜ਼ਾ ਮਾਮਲਾ ਦਸ਼ਮੇਸ਼ ਐਨਕਲੇਵ, ਢਕੋਲੀ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਹੀਰੋ ਹੋਂਡਾ ਸ਼ਾਈਨ ਮੋਟਰਸਾਈਕਲ ਚੋਰੀ ਹੋ ਗਈ।

ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਅਨੁਸਾਰ, ਚਾਰ ਵਿਅਕਤੀ ਇੱਕ ਮੋਟਰਸਾਈਕਲ 'ਤੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਦੋ ਵਿਅਕਤੀ ਉਨ੍ਹਾਂ ਦੀ ਮੋਟਰਸਾਈਕਲ 'ਤੇ ਵਾਪਸ ਚਲੇ ਜਾਂਦੇ ਹਨ, ਜਦਕਿ ਬਾਕੀ ਦੋ ਵਿਅਕਤੀ ਉਥੇ ਖੜੇ ਹੋਏ ਮੋਟਰਸਾਈਕਲ ਦਾ ਲਾਕ ਤੋੜ ਕੇ ਉਸਨੂੰ ਧੱਕ ਕੇ ਲੈ ਜਾਂਦੇ ਹਨ।

ਪੀੜਤ ਆਕਾਸ਼ ਨੇ ਦੱਸਿਆ ਕਿ ਉਹ ਦਸ਼ਮੇਸ਼ ਐਨਕਲੇਵ ਦੀ ਉੱਪਰੀ ਮੰਜ਼ਿਲ 'ਤੇ ਕਿਰਾਏਦਾਰ ਵਜੋਂ ਰਹਿੰਦਾ ਹੈ ਅਤੇ ਉਸ ਦੀ ਮੋਟਰਸਾਈਕਲ ਆਮ ਤੌਰ 'ਤੇ ਘਰ ਦੇ ਸਾਹਮਣੇ ਹੀ ਖੜੀ ਰਹਿੰਦੀ ਸੀ। ਬੀਤੀ ਰਾਤ ਨੂੰ ਵੀ ਉਸ ਨੇ ਵਾਹਨ ਘਰ ਅੱਗੇ ਲਗਾਇਆ ਸੀ, ਪਰ ਅਗਲੇ ਦਿਨ ਸਵੇਰੇ ਉਹ ਗਾਇਬ ਸੀ। ਜਦੋਂ ਨੇੜਲੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਚੋਰੀ ਦੀ ਪੁਸ਼ਟੀ ਹੋਈ।

ਆਕਾਸ਼ ਵੱਲੋਂ ਢਕੋਲੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਚੋਰਾਂ ਦੀ ਪਹਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read More
{}{}