Home >>Punjab

Lok Sabha elections: ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਦਾ ਲੋਕ ਸਭਾ ਚੋਣਾਂ ਲੜਨਾ ਤੈਅ!

  Lok Sabha elections: ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰਨਾ ਲਗਭਗ ਤੈਅ ਹੈ। 

Advertisement
Lok Sabha elections: ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਦਾ ਲੋਕ ਸਭਾ ਚੋਣਾਂ ਲੜਨਾ ਤੈਅ!
Ravinder Singh|Updated: Apr 21, 2024, 06:47 PM IST
Share

Lok Sabha elections:  ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰਨਾ ਲਗਭਗ ਤੈਅ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਕਾਂਗਰਸੀ ਹਾਂ ਕਿਉਂਕਿ ਮੇਰਾ ਪਿਤਾ ਵੀ ਕਾਂਗਰਸੀ ਹਨ। ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਜਿੱਥੇ ਪਾਰਟੀ ਡਿਊਟੀ ਲਾਵੇਗੀ ਉਥੋਂ ਹੀ ਚੋਣ ਲੜਾਂਗਾ।

ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਜੇਤੂ ਰਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਨੂੰ 11519 ਵੋਟਾਂ ਨਾਲ ਹਰਾਇਆ। ਰਾਣਾ ਇੰਦਰਪ੍ਰਤਾਪ ਸਿੰਘ ਨੂੰ 41125 ਅਤੇ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਨੂੰ 29606 ਵੋਟਾਂ ਮਿਲੀਆਂ। ਕਾਂਗਰਸ ਦੇ ਨਵਤੇਜ ਚੀਮਾ ਸੁਲਤਾਨਪੁਰ ਲੋਧੀ ਤੋਂ ਬੁਰੀ ਤਰ੍ਹਾਂ ਹਾਰ ਗਏ ਸਨ।

 

ਕਾਬਿਲੇਗੌਰ ਹੈ ਕਿ ਕਪੂਰਥਲਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀ ਲੋਕ ਸਭਾ ਚੋਣ ਲੜਨ ਦਾ ਦਾਅਵਾ ਠੋਕਿਆ ਸੀ। ਰਾਣਾ ਗੁਰਜੀਤ ਪੰਜਾਬ ਦੇ ਪੰਥਕ ਹਲਕਿਆ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ। ਰਾਣਾ ਕਿਹਾ ਸੀ ਕਿ ਉਹ ਨੇ ਲੋਕ ਸਭਾ ਸੀਟਾਂ ਤੋਂ ਖਡੂਰ ਸਾਹਿਬ ਅਤੇ ਅਨੰਦਪੁਰ ਸਾਹਿਬ ਵਿਚੋਂ ਕਿਸੇ ਇੱਕ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਹਨ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਦੇਵੇ ਅਤੇ ਦੋਵਾਂ ਸੀਟਾਂ ਵਿੱਚ ਦੋਆਬਾ ਖੇਤਰ ਸ਼ਾਮਲ ਹੋਵੇ।

ਇਹ ਵੀ ਪੜ੍ਹੋ : Kisan Andolan 2 Updates: ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਪੱਕਾ ਮੋਰਚਾ! 73 ਟਰੇਨਾਂ ਰੱਦ, 50 ਟਰੇਨਾਂ ਦੇ ਬਦਲੇ ਜਾਣਗੇ ਰੂਟ

 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਪੰਜਾਬ ਬਚਾਓ ਯਾਤਰਾ' 'ਤੇ ਉਨ੍ਹਾਂ ਕਿਹਾ ਸੀ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਪ੍ਰੋਗਰਾਮ ਹੈ ਅਤੇ ਕਾਂਗਰਸ ਪਾਰਟੀ ਦਾ ਆਪਣਾ ਏਜੰਡਾ ਹੈ। ਜੇਕਰ ਪਾਰਟੀ ਮੈਨੂੰ ਲੋਕ ਸਭਾ ਚੋਣਾਂ ਵਿੱਚ ਟਿਕਟ ਦਿੰਦੀ ਹੈ ਤਾਂ ਉਹ ਦੱਸਣਗੇ ਕਿ ਚੋਣਾਂ ਕਿਵੇਂ ਲੜੀਆਂ ਜਾਂਦੀਆਂ ਹਨ। ਰਾਣਾ ਗੁਰਜੀਤ ਨੇ ਕਿਹਾ ਕਿ ਜੇਕਰ ਪਾਰਟੀ ਸਾਨੂੰ ਟਿਕਟ ਦਿੰਦੀ ਹੈ ਤਾਂ ਸੀਟ ਜਿੱਤ ਕੇ ਪਾਰਟੀ ਦੇ ਖਾਤੇ ਵਿੱਚ ਪਾਵਾਂਗੇ।

ਇਹ ਵੀ ਪੜ੍ਹੋ : Amritsar News: ਜਾਲਮ ਪਤੀ ਨੇ ਗਰਭਵਤੀ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਲਾਈ ਅੱਗ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ

 

Read More
{}{}