Home >>Punjab

Ludhiana News: ਸਨਅਤਕਾਰ ਤੇ ਐਮਐਸਐਮਈ ਉਦਯੋਗ ਦੇ ਪ੍ਰਧਾਨ ਬਦੀਸ਼ ਜਿੰਦਲ 'ਆਪ' ਵਿੱਚ ਸ਼ਾਮਲ

Ludhiana News: ਆਮ ਆਦਮੀ ਪਾਰਟੀ ਦਾ ਕੁਨਬਾ ਹੋਰ ਮਜ਼ਬੂਤ ਹੋ ਗਿਆ ਹੈ। ਲੁਧਿਆਣਾ ਦੇ ਮਸ਼ਹੂਰ ਉਦਯੋਗਪਤੀ ਅਤੇ MSME ਉਦਯੋਗਾਂ ਦੇ ਮੁਖੀ ਬਦੀਸ਼ ਜਿੰਦਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। 

Advertisement
Ludhiana News: ਸਨਅਤਕਾਰ ਤੇ ਐਮਐਸਐਮਈ ਉਦਯੋਗ ਦੇ ਪ੍ਰਧਾਨ ਬਦੀਸ਼ ਜਿੰਦਲ 'ਆਪ' ਵਿੱਚ ਸ਼ਾਮਲ
Ravinder Singh|Updated: Jun 14, 2025, 07:43 PM IST
Share

Ludhiana News: ਆਮ ਆਦਮੀ ਪਾਰਟੀ ਦਾ ਕੁਨਬਾ ਹੋਰ ਮਜ਼ਬੂਤ ਹੋ ਗਿਆ ਹੈ। ਹਲਕਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਦੀ ਸਥਿਤੀ ਉਸ ਸਮੇਂ ਹੋਰ ਮਜ਼ਬੂਤ ਹੋ ਗਈ ਹੈ, ਜਦ ਉਨ੍ਹਾਂ ਦੇ ਸਮਰਥਨ ’ਚ ਪ੍ਰਮੁੱਖ ਕਾਰੋਬਾਰੀਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਨ੍ਹਾਂ ਦਾ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ, ਵਿਧਾਇਕ ਭੋਲਾ ਗਰੇਵਾਲ ਅਤੇ ਕੁਲਵੰਤ ਸਿੱਧੂ ਨੇ ਸਵਾਗਤ ਕੀਤਾ, ਜਿਨ੍ਹਾਂ ਵੱਲੋਂ ਵਰਲਡ ਐੱਮ. ਐੱਸ. ਐੱਮ. ਈ. ਫੋਰਮ ਦੇ ਬੈਨਰ ਹੇਠ ਆਯੋਜਿਤ ਸਮਾਰੋਹ ’ਚ ਹਿੱਸਾ ਲਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਮੈਂਬਰ ਸ਼ਾਮਲ ਹੋਏ।

ਲੁਧਿਆਣਾ ਦੇ ਮਸ਼ਹੂਰ ਉਦਯੋਗਪਤੀ ਅਤੇ MSME ਉਦਯੋਗਾਂ ਦੇ ਮੁਖੀ ਬਦੀਸ਼ ਜਿੰਦਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਮੁਖੀ ਅਮਨ ਅਰੋੜਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਬਾਦੀਸ਼ ਜਿੰਦਲ ਦੇ ਨਾਲ, ਉਨ੍ਹਾਂ ਦੇ ਸੈਂਕੜੇ ਸਾਥੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਉਹ ਆਮ ਆਦਮੀ ਪਾਰਟੀ ਵੱਲੋਂ ਉਦਯੋਗਿਕ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਤੋਂ ਖੁਸ਼ ਹੋ ਕੇ ਸ਼ਾਮਲ ਹੋਏ।

ਸੰਜੀਵ ਅਰੋੜਾ ਨੇ ਕਿਹਾ ਕਿ ਉਹ ਖੁਦ ਕਾਰੋਬਾਰੀ ਹਨ ਤੇ ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਇੰਡਸਟਰੀ ਦੀਆਂ ਸਮੱਸਿਆਵਾਂ ਬਾਰੇ ਬਿਹਤਰ ਜਾਣਕਾਰੀ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਫੋਕਲ ਪੁਆਇੰਟ ਵਿਚ ਸੜਕਾਂ ਅਤੇ ਪਾਰਕਾਂ ਦੀ ਕਾਇਆਕਲਪ ਕਰਵਾਇਆ ਗਿਆ ਹੈ। ਇਸ ਤਰ੍ਹਾਂ ਇੰਡਸਟਰੀ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕਰਵਾਈ ਗਈ ਹੈ ਅਤੇ ਹਲਵਾਰਾ ਏਅਰਪੋਰਟ ਚਾਲੂ ਹੋਣ ਨਾਲ ਵੀ ਲੁਧਿਆਣਾ ਦੀ ਇੰਡਸਟਰੀ ਨੂੰ ਹੀ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ। ਅਮਨ ਅਰੋੜਾ ਅਤੇ ਮੰਤਰੀ ਸੌਂਦ ਨੇ ਕਿਹਾ ਕਿ ਨਵੀਂ ਇੰਡਸਟਰੀ ਨੂੰ 45 ਦਿਨ ’ਚ ਮਨਜ਼ੂਰੀ ਦੇਣ ਦੇ ਲਈ ਫਾਸਟ ਟਰੈਕ ਪੋਰਟਲ ਜਾਰੀ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਸਮੱਸਿਆਵਾਂ ਦੇ ਫਾਸਟ ਟਰੈਕ ਹੱਲ ਹੋਵੇਗਾ।

ਇਹ ਵੀ ਪੜ੍ਹੋ : SA Test Champion: ਡਬਲਯੂਟੀਸੀ ਦੇ ਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਦੱਖਣੀ ਅਫਰੀਕਾ ਬਣੀ ਵਿਸ਼ਵ ਟੈਸਟ ਚੈਂਪੀਅਨ

ਕਾਬਿਲੇਗੌਰ ਹੈ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਨੇ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਸੁਖਬੀਰ ਸਿੰਘ ਬਾਦਲ ਨੇ ਮਲੂਕਾ ਦਾ ਨਿੱਘਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ : Sultanpur Lodhi: 2 ਮਹੀਨੇ ਤੱਕ ਲੜਕੀ ਨੂੰ ਓਮਾਨ ਵਿੱਚ ਬਣਾ ਕੇ ਰੱਖਿਆ ਬੰਦੀ; ਰੌਂਗਟੇ ਖੜ੍ਹੇ ਕਰਨ ਵਾਲੀ ਹੱਡਬੀਤੀ ਦੱਸੀ

Read More
{}{}