Home >>Punjab

Gurdaspur News: ਅੰਤਰਰਾਜੀ ਨਸ਼ਾ ਗਿਰੋਹ ਦਾ ਪਰਦਾਫਾਸ਼; ਤਿੰਨ ਗੁਰਗੇ ਗ੍ਰਿਫ਼ਤਾਰ

Gurdaspur News: ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਰਦਾਸਪੁਰ ਪੁਲਿਸ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਅੰਤਰਰਾਜੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕੀਤਾ।

Advertisement
Gurdaspur News: ਅੰਤਰਰਾਜੀ ਨਸ਼ਾ ਗਿਰੋਹ ਦਾ ਪਰਦਾਫਾਸ਼; ਤਿੰਨ ਗੁਰਗੇ ਗ੍ਰਿਫ਼ਤਾਰ
Ravinder Singh|Updated: Dec 01, 2024, 07:49 PM IST
Share

Gurdaspur News:  ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਰਦਾਸਪੁਰ ਪੁਲਿਸ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਅੰਤਰਰਾਜੀ ਨਸ਼ਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਕੋਲੋਂ 19 ਲੱਖ 80 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਇੱਕ ਪਿਸਤੌਲ 32 ਬੋਰ, ਤਿੰਨ ਜਿੰਦਾ ਕਾਰਤੂਸ ਤੇ 288 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਅੱਜ ਗੁਰਦਾਸਪੁਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 28 ਨਵੰਬਰ ਨੂੰ ਪੁਲਿਸ ਪਾਰਟੀ ਨੇ ਸ਼ੂਗਰ ਮਿੱਲ ਪਨਿਆੜ ਨੈਸ਼ਨਲ ਹਾਈਵੇ ਉਤੇ ਨਾਕਾਬੰਦੀ ਕੀਤੀ ਹੋਈ ਸੀ। ਕੁਝ ਸਮੇਂ ਬਾਅਦ ਬਲੈਰੋ ਗੱਡੀ ਨੰਬਰ ਜੇਕੇ 02 ਡੀਡੀ 0839 ਪਠਾਨਕੋਟ ਵਾਲੇ ਪਾਸੇ ਤੋਂ ਆਉਂਦੀ ਦਿਖਾਈ ਦਿੱਤੀ। ਨਾਕੇ ਤੋਂ ਥੋੜ੍ਹੀ ਦੂਰੀ 'ਤੇ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀ ਦਾ ਡਰਾਈਵਰ ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਉਹ ਡਰ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਕਾਬੂ ਕਰ ਲਿਆ।

ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ। ਫੜੇ ਗਏ ਮੁਲਜ਼ਮਾਂ ਨੇ ਆਪਣੀ ਪਛਾਣ ਅਮਨਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਮਿਰਸਾਬ ਜ਼ਿਲ੍ਹਾ ਜੰਮੂ, ਅਵਨੀਤ ਸਿੰਘ ਉਰਫ਼ ਅਬੀ ਪੁੱਤਰ ਬਿਕਰਮ ਸਿੰਘ ਵਾਸੀ ਜੰਮੂ ਤੇ ਦਵਿੰਦਰ ਕੁਮਾਰ ਉਰਫ਼ ਰਾਹੁਲ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਜੰਮੂ ਵਜੋਂ ਹੋਈ ਹੈ।

ਗੱਡੀ 'ਚ ਨਸ਼ੀਲੇ ਪਦਾਰਥ ਹੋਣ ਦੇ ਸ਼ੱਕ 'ਤੇ ਨਾਰਕੋਟਿਕ ਸੈੱਲ ਗੁਰਦਾਸਪੁਰ ਦੇ ਡੀਐੱਸਪੀ ਅਜੇ ਕੁਮਾਰ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੇ ਡੀਐਸਪੀ ਅਜੇ ਕੁਮਾਰ ਦੀ ਹਾਜ਼ਰੀ ਵਿੱਚ ਗੱਡੀ ਦੀ ਤਲਾਸ਼ੀ ਲਈ ਗਈ ਤਾਂ 500 ਦੇ 2881 ਨੋਟ, 200 ਦੇ 409 ਨੋਟ ਅਤੇ 100 ਰੁਪਏ ਦੇ 1577 ਨੋਟ ਬਰਾਮਦ ਹੋਏ। ਜਿਸ ਦੀ ਕੁੱਲ ਰਕਮ 16 ਲੱਖ 80 ਹਜ਼ਾਰ ਰੁਪਏ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਕਾਬੂ ਕੀਤੇ ਮੁਲਜ਼ਮਾਂ ਦੀ ਤਲਾਸ਼ੀ ਲੈਣ ਉਤੇ ਉਨ੍ਹਾਂ ਕੋਲੋਂ 3 ਲੱਖ 1100 ਰੁਪਏ, 32 ਬੋਰ ਦਾ ਇੱਕ ਪਿਸਤੌਲ ਅਤੇ 3 ਕਾਰਤੂਸ ਬਰਾਮਦ ਹੋਏ।

ਗਿਰੋਹ ਦਾ ਮੁੱਖ ਸਰਗਨਾ ਸ਼ਕਤੀ ਕੁਮਾਰ ਪੁੱਤਰ ਨਰਾਇਣ ਸਿੰਘ ਵਾਸੀ ਜੰਮੂ ਅਤੇ ਸੋਨੂੰ ਜੋ ਕਿ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਕੈਨੇਡਾ ਤੋਂ ਸ਼ਕਤੀ ਰਾਹੀਂ ਪੰਜਾਬ ਵਿੱਚ ਇਸ ਗਿਰੋਹ ਨੂੰ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਅਵਨੀਤ ਸਿੰਘ ਉਰਫ ਅਬੀ ਦੀ ਜੇਲ੍ਹ ਵਿੱਚ ਸੋਨੂੰ ਦੇ ਭਰਾ ਨਾਲ ਦੋਸਤੀ ਹੋਈ ਸੀ ਅਤੇ ਉਸ ਦੇ ਜ਼ਰੀਏ ਹੀ ਸੋਨੂੰ ਅਵਨੀਤ ਦੇ ਸੰਪਰਕ ਵਿੱਚ ਆਇਆ ਸੀ ਅਤੇ ਅਵਨੀਤ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਜੰਮੂ ਤੋਂ ਹੈਰੋਇਨ ਦੀ ਖੇਪ ਲੈ ਕੇ ਅੰਮ੍ਰਿਤਸਰ ਜਾ ਰਹੇ ਸਨ। ਜਿਨ੍ਹਾਂ ਨੂੰ ਰਸਤੇ ਵਿੱਚ ਹੀ ਫੜ ਲਿਆ ਗਿਆ। ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

Read More
{}{}