Jagjit Dallewal: ਕਿਸਾਨ ਆਗੂ ਜਗਜਤ ਸਿੰਘ ਡੱਲੇਵਾਲ ਦਾ ਬਰਨਾਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡੱਲੇਵਾਲ ਦੀ ਤਬੀਅਤ ਵਿੱਚ ਅੱਜ ਸਵੇਰੇ 5 ਵਜੇ ਤੋਂ ਬਾਅਦ ਸੁਧਾਰ ਹੋ ਰਿਹਾ ਹੈ। ਡਾਕਟਰ ਅਜੇ ਵੀ ਉਨ੍ਹਾਂ ਅਰਾਮ ਕਰਨ ਦੀ ਸਲਾਹ ਦੇ ਰਹੇ ਹਨ।
ਪੇਟ ਵਿੱਚ ਅਚਾਨਕ ਦਰਦ ਉਠਣ ਕਾਰਨ ਉਹ ਪੂਰੀ ਰਾਤ ਦਰਦ ਕਾਰਨ ਕਾਫੀ ਤੰਗ ਰਹੇ। ਅੱਜ ਸਵੇਰੇ ਕਰੀਬ 4 ਵਜੇ ਡਾਕਟਰਾਂ ਨੇ ਟੀਕੇ ਲਗਾਏ। ਅਲਟਰਾਸਾਊਂਡ ਅਤੇ ਟੈਸਟ ਵੀ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ ਪਰ ਹੁਣ ਵੀ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।
ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਵਾਇਆ ਮੁਕਤਸਰ ਰੋਡ ਪਿੰਡ ਦੌਦਾ ਅਨਾਜ ਮੰਡੀ ਤਕਰੀਬਨ 12 ਵਜੇ ਮਹਾਪੰਚਾਇਤ ਸ਼ੁਰੂ ਹੋਵੇਗੀ। ਜਗਜੀਤ ਡੱਲੇਵਾਲ ਪੁੱਜਣਗੇ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਬਾਕੀ ਉਨ੍ਹਾਂ ਦੀ ਸਿਹਤ ਉਤੇ ਨਿਰਭਰ ਕਰ ਦਿੱਤਾ ਹੈ।
ਕਾਕਾ ਸਿੰਘ ਕੋਟੜਾ ਨੇ ਕਿਸਾਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਦੇ ਤੰਦਰੁਸਤ ਹੋਣ ਦ ਕਾਮਨਾ ਕੀਤੀ।
ਅੱਜ ਸ੍ਰੀ ਮੁਕਤਸਰ ਸਾਹਿਬ ਦੇ ਦੌਦਾ ਦੀ ਅਨਾਜ ਵਿੱਚ ਹੋਣ ਵਾਲੀ ਮਹਾਪੰਚਾਇਤ ਸਬੰਧੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਡੱਲੇਵਾਲ ਦਾ ਇਲ਼ਾਜ ਚੱਲ ਰਿਹਾ ਹੈ ਪਰ ਉਨ੍ਹਾਂ ਦਾ ਇੱਛਾ ਹੈ ਕਿ ਉਹ ਦੌਦਾ ਵਿੱਚ ਹੋਣ ਵਾਲੇ ਇਕੱਠ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਮਿਲਣ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਹਸਪਤਾਲ ਵਿੱਚ ਮੌਜੂਦ ਸਨ।
ਬੀਤੇ ਦਿਨ ਧਨੌਲਾ ਵਿੱਚ ਹੋਈ ਮਹਾਪੰਚਾਇਤ ਵਿੱਚ ਡੱਲੇਵਾਲ ਨੇ ਸ਼ਮੂਲੀਅਤ ਕੀਤੀ ਸੀ। ਇਸ ਦੌਰਾਨ ਡੱਲੇਵਾਲ ਨੇ ਕਿਹਾ ਸੀ ਕਿ ਮੇਰੀ ਜ਼ਿੰਦਗੀ ਮੇਰੇ ਲੋਕਾਂ ਦੀ ਅਮਾਨਤ ਹੈ ਤੇ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ। ਉਨ੍ਹਾਂ ਦੱਸਿਆ ਸੀ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਉੱਪਰ ਕੀਤੇ ਗਏ ਜ਼ੁਲਮ ਵਿਰੁੱਧ ਪੰਜਾਬ ਭਰ ‘ਚ ਜਬਰ ਵਿਰੋਧੀ ਕਾਨਫਰੰਸਾ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਕੜੀ ਤਹਿਤ ਧਨੌਲਾ ਵਿਖੇ ਜਬਰ ਵਿਰੋਧੀ ਕਾਨਫਰੰਸ ਕੀਤੀ ਗਈ ਹੈ। ਇਸ ਲਈ ਪੰਜਾਬ ਸਰਕਾਰ ਹਰਗਿਜ ਵੀ ਇਹ ਨਾਂ ਸਮਝੇ ਕਿ ਉਹ ਲੋਕਾਂ ਨੂੰ ਕੁੱਟ ਕੇ ਤੇ ਜੇਲ੍ਹਾਂ ’ਚ ਬੰਦ ਕਰਕੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਤੋਂ ਰੋਕ ਲਵੇਗੀ।